14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਗੌਰਮਿੰਟ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਨੇ ਬਕਾਏ ਜਾਰੀ ਕਰਨ ਸੰਬੰਧੀ ਮੰਗ ਪੱਤਰ ਦਿੱਤਾ

ਨਿਹਾਲ ਸਿੰਘ ਵਾਲਾ, 13 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬ ਗੌਰਮਿੰਟ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਪ੍ਰਧਾਨਗੀ ਹੇਠ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਸੇਵਾ ਮੁਕਤ ਕਰਮਚਾਰੀਆਂ ਦਾ ਪੇ-ਕਮਿਸ਼ਨ 1 ਜਨਵਰੀ 2016 ਦੇ ਬਕਾਏ ਜਾਰੀ ਸਬੰਧੀ ਮੰਗ ਪੱਤਰ ਬਲਾਕ ਪ੍ਰਾਇਮਰੀ ਸਿੱਖਿਆ ਵਿਭਾਗ ਨਿਹਾਲ ਸਿੰਘ ਵਾਲਾ ਨੂੰ ਦਿੱਤਾ ਗਿਆ| ਇਸ ਮੌਕੇ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਹਰਜੰਟ ਸਿੰਘ ਬੌਡੇ ਅਤੇ ਮਾ. ਸਿਕੰਦਰ ਸਿੰਘ ਭਾਗੀਕੇ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਸਬੰਧਿਤ ਵਿਭਾਗ ਦੇ ਅਧਿਕਾਰੀ ਮਨਜਿੰਦਰ ਕੌਰ ਨੇ ਬਲਾਕ ਪ੍ਰਾਇਮਰੀ ਸਿੱਖਿਆ ਵਿਭਾਗ ਦੇਵੀ ਪ੍ਰਸਾਦ ਨਾਲ ਜਥੇਬੰਦੀ ਦੇ ਆਗੂਆਂ ਦੀ ਫੋਨ ’ਤੇ ਗੱਲਬਾਤ ਕਰਵਾਉਂਦਿਆਂ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਦੋ ਕਿਸ਼ਤਾਂ ਉਨ੍ਹਾਂ ਦੇ ਖਾਤੇ ’ਚ ਪੈ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਕਿਸ਼ਤਾਂ ਨਵੰਬਰ ਮਹੀਨੇ ਤੱਕ ਦਿੱਤੀਆਂ ਜਾਣਗੀਆਂ| ਇਸ ਤੋਂ ਇਲਾਵਾ ਲੀਵ ਇਨ ਕੈਸ਼ਮੈਂਟ ਦੇ ਬਿੱਲ ਜਲਦੀ ਹੀ ਖਜ਼ਾਨੇ ’ਚ ਜਮ੍ਹਾ ਕਰਵਾ ਦਿੱਤੇ ਜਾਣਗੇ| ਇਸ ਮੌਕੇ ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਰੂਪ ਸਿੰਘ ਦੀਨਾਂ, ਗੁਰਿੰਦਰ ਸਿੰਘ ਤਖਤੂਪੁਰਾ, ਮੁਕੰਦ ਸਿੰਘ ਦੀਨਾਂ, ਗੁਰਮੇਲ ਸਿੰਘ ਬੌਡੇ, ਕੂੜਾ ਸਿੰਘ ਰਾਮਾ, ਉਜਾਗਰ ਸਿੰਘ ਮੀਨੀਆਂ ਆਦਿ ਹਾਜ਼ਰ ਸਨ|

ਅਜੀਤ ਡੈਸਕ 14-10-2026

ਪਿਛਲੀ ਖ਼ਬਰ ਦੀਨਾ ਸਾਹਿਬ-ਸੈਦੋਕੇ ਸੜਕ ਦੇ ਪ੍ਰੀਮਿਕਸ ਦਾ ਕੰਮ ਚੇਅਰਮੈਨ ਦੀਨਾ ਸਾਹਿਬ ਨੇ ਕਰਵਾਇਆ ਸ਼ੁਰੂ ਕਿਹਾ, ਵਿਧਾਇਕ ਮਨਜੀਤ ਬਿਲਾਸ... ਅਗਲੀ ਖ਼ਬਰ ਬੀ.ਕੇ.ਯੂ. ਬਹਿਰਾਮ ਕੇ ਵਲੋਂ ਪਰਵਿੰਦਰ ਸਿੰਘ ਦੇ ਕਤਲ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।