12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਮਾਣੂੰਕੇ ਵਿਖੇ ਹੋਈ

ਸਮਾਧ ਭਾਈ, 11 ਅਕਤੂਬਰ (ਜਗਰੂਪ ਸਿੰਘ ਸਰੋਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਮਾਣੂੰਕੇ ਦੇ ਕਿਸਾਨ ਨਿਰਮਲ ਸਿੰਘ ਦੇ ਫਾਰਮ ਹਾਊਸ ‘ਤੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਦੀਨਾ ਸਾਹਿਬ ਤੇ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਵੱਖਰੇ-ਵੱਖਰੇ ਟੀਚੇ ਤੈਅ ਕਰਨ ਨਾਲ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 12-10-2026
ਸਮਾਧ ਭਾਈ, 11 ਅਕਤੂਬਰ (ਜਗਰੂਪ ਸਿੰਘ ਸਰੋਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਮਾਣੂੰਕੇ ਦੇ ਕਿਸਾਨ ਨਿਰਮਲ ਸਿੰਘ ਦੇ ਫਾਰਮ ਹਾਊਸ ‘ਤੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਦੀਨਾ ਸਾਹਿਬ ਤੇ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸਬੰਧੀ ਵੱਖਰੇ-ਵੱਖਰੇ ਟੀਚੇ ਤੈਅ ਕਰਨ ਨਾਲ ਕਿਸਾਨਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਨਵੇਂ ਹੁਕਮਾਂ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਝੋਨੇ ਦੀ ਖ਼ਰੀਦ ਸਬੰਧੀ 180 ਲੱਖ ਟਨ ਲੱਖ ਮੀਟਰ ਘਟਾਉਣ ਦਾ ਜੋ ਟੀਚਾ ਮਿਥਿਆ ਜਾ ਰਿਹਾ ਇਸ ਨਾਲ ਕਿਸਾਨਾਂ ਦੇ ਝੋਨੇ ਦੀ ਫ਼ਸਲ ਖ਼ਰੀਦ ‘ਤੇ ਮਾਰੂ ਅਸਰ ਪਏਗਾ। ਪਿਛਲੇ ਸਾਲਾਂ ਦੇ ਅਧਾਰ ‘ਤੇ ਇਹ ਤੈਅ ਕਰਨਾ ਕਿ ਕਿੰਨਾ ਝੋਨਾ ਆਇਆ ਸੀ ਇਹ ਗਲਤ ਹੈ ਕਿਉਂਕਿ ਪਿਛਲੇ ਸਾਲ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਨ ਤੇ ਕਈ ਥਾਵਾਂ ‘ਤੇ ਜ਼ਿਆਦਾ ਸਲ੍ਹਾਬ ਕਰਕੇ ਫ਼ਸਲ ਬਿਮਾਰੀਆਂ ਦਾ ਸ਼ਿਕਾਰ ਹੋ ਗਈ ਸੀ। ਕਈ ਥਾਵਾਂ ‘ਤੇ ਬਾਸਮਤੀ ਦੀ ਫ਼ਸਲ ਜ਼ਿਆਦਾ ਬਿਜਾਈ ਕਰਨ ਕਰਕੇ ਦੂਸਰੇ ਝੋਨੇ ਦੀ ਆਮਦ ਘੱਟ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਹ ਕਿਸਾਨ ਮਾਰੂ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਮੰਡੀਆਂ ਵਿਚ ਅਸਲ ਆਮਦ ਅਨੁਸਾਰ ਖ਼ਰੀਦ ਯਕੀਨੀ ਬਣਾਈ ਜਾਵੇ। ਇਸ ਮੌਕੇ ਨਛੱਤਰ ਸਿੰਘ ਦੀਨਾ ਸਾਹਿਬ, ਸੰਦੀਪ ਸਿੰਘ, ਕਾਲਾ ਸਿੰਘ, ਗੁਰਮੀਤ ਸਿੰਘ ਘੋਲੀਆ ਖ਼ੁਰਦ, ਬੁੱਧ ਸਿੰਘ, ਮੁਕੰਦ ਸਿੰਘ, ਦੇਵ ਸਿੰਘ, ਬੰਸਾਂ ਸਿੰਘ, ਬਾਬੂ ਸਿੰਘ ਮਾਣੂੰਕੇ, ਮੇਜਰ ਸਿੰਘ ਰਾਜਪੂਤ ਆਦਿ ਸਾਥੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਡਰਾਇੰਗ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਦਿੱਤੇ ਜਾਣਗੇ ਇਨਾਮ- ਧਾਲੀਵਾਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।