ਸੰਤ ਰਾਜਿੰਦਰ ਸਿੰਘ ਨੇ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਈ
ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ੁੱਕਰਵਾਰ ਦੀ ਸ਼ਾਮ ਨੂੰ ਮੋਗਾ ਵਿਖੇ ਬਰਨਾਲਾ-ਜਲੰਧਰ ਹਾਈਵੇਅ ’ਤੇ ਬੁੱਘੀਪੁਰਾ ਚੌਕ ਦੇ ਨੇੜੇ ਕੈਪੀਟਲ ਹਸਪਤਾਲ ਦੇ ਸਾਹਮਣੇ ਸਥਿਤ ਮੈਦਾਨ ਵਿਚ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਦੇ ਸਤਿਸੰਗ ਸਮਾਗਮ ਵਿਚ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਤਿਸੰਗ ’ਚ ਸ਼ਾਮਿਲ ਹੋਏ।
ਡ
ਡਾਕਟਰ ਰਾਏ ਬਹਾਦਰ ਮਥਰਾ ਦਾਸ ਦੇ ਜਨਮ ਦਿਨ ਮਨਾਉਂਦਿਆਂ ਪੁਰਾਣੇ ਵਿਦਿਆਰਥੀਆਂ ਤੇ ਪਤਵੰਤਿਆਂ ਨੂੰ ਵਿਸਾਰਿਆ
11-10-2026
ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ੁੱਕਰਵਾਰ ਦੀ ਸ਼ਾਮ ਨੂੰ ਮੋਗਾ ਵਿਖੇ ਬਰਨਾਲਾ-ਜਲੰਧਰ ਹਾਈਵੇਅ ’ਤੇ ਬੁੱਘੀਪੁਰਾ ਚੌਕ ਦੇ ਨੇੜੇ ਕੈਪੀਟਲ ਹਸਪਤਾਲ ਦੇ ਸਾਹਮਣੇ ਸਥਿਤ ਮੈਦਾਨ ਵਿਚ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਦੇ ਸਤਿਸੰਗ ਸਮਾਗਮ ਵਿਚ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਤਿਸੰਗ ’ਚ ਸ਼ਾਮਿਲ ਹੋਏ। ਮੋਗਾ ਵਿਖੇ ਹੋਇਆ ਇਹ ਸਤਿਸੰਗ ਸਮਾਗਮ ਵਿਸ਼ਵ-ਪ੍ਰਸਿੱਧ ਅਧਿਆਤਮਿਕ ਗੁਰੂ ਦੀ ਪੰਜਾਬ ਯਾਤਰਾ ਦਾ ਹਿੱਸਾ ਸੀ| ਇਸ ਤੋਂ ਪਹਿਲਾਂ ਉਨ੍ਹਾਂ ਨੇ 8 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਆਪਣੇ ਸਤਿਸੰਗ ਪ੍ਰਵਚਨ ਦਿੱਤੇ। ਸਤਿਸੰਗ ਸਮਾਗਮ ਦੀ ਸ਼ੁਰੂਆਤ ਵਿਚ ਸਤਿਕਾਰਯੋਗ ਮਾਤਾ ਰੀਟਾ ਨੇ ਮੀਰਾ ਬਾਈ ਦੀ ਬਾਣੀ ਵਿਚੋਂ ਇਕ ਸ਼ਬਦ ਦਾ ਗਾਇਨ ਕੀਤਾ| ਇਸ ਭਜਨ ਦੀ ਵਿਆਖਿਆ ਕਰਦਿਆਂ ਸੰਤ ਰਾਜਿੰਦਰ ਸਿੰਘ ਨੇ ਉਸ ਆਤਮਾ ਦੀ ਡੂੰਘੀ ਤੜਫ ਦਾ ਵਰਣਨ ਕੀਤਾ ਜੋ ਯੁੱਗਾਂ-ਯੁੱਗਾਂ ਤੋਂ ਆਪਣੇ ਮੂਲ ਸਰੋਤ, ਪ੍ਰਮਾਤਮਾ ਤੋਂ ਵਿੱਛੜੀ ਹੋਈ ਹੈ। ਉਨ੍ਹਾਂ ਫਰਮਾਇਆ ਕਿ ਮੀਰਾ ਬਾਈ ਇਸ ਸ਼ਬਦ ਰਾਹੀਂ ਪ੍ਰਭੂ ਤੋਂ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਿਆਂ ਕਹਿ ਰਹੇ ਹਨ ਕਿ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿਉਂਕਿ ਮੈਨੂੰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ। ਸਾਡੀ ਆਤਮਾ ਪ੍ਰਭੂ ਦੇ ਪ੍ਰੇਮ ਅਤੇ ਪ੍ਰਕਾਸ਼ ਨਾਲ ਭਰਪੂਰ ਹੈ। ਜਦੋਂ ਤੱਕ ਸਾਡੀ ਆਤਮਾ ਨੂੰ ਉਸ ਰੂਹਾਨੀ ਪ੍ਰਕਾਸ਼ ਦਾ ਅਨੁਭਵ ਨਹੀਂ ਹੁੰਦਾ, ਉਦੋਂ ਤੱਕ ਉਸ ਨੂੰ ਚੈਨ ਨਹੀਂ ਮਿਲਦਾ। ਸਤਿਸੰਗ ਤੋਂ ਬਾਅਦ ਸੰਤ ਰਾਜਿੰਦਰ ਸਿੰਘ ਨੇ ਸੈਂਕੜੇ ਲੋਕਾਂ ਨੂੰ ਨਾਮ ਦਾਨ (ਅਧਿਆਤਮਿਕ ਦੀਖਿਆ) ਦੀ ਅਨਮੋਲ ਅਤੇ ਦੁਰਲੱਭ ਦਾਤ ਨਾਲ ਨਿਵਾਜਿਆ। ਉਹ ਇਕ ਅੰਤਰਰਾਸ਼ਟਰੀ ਅਧਿਆਤਮਿਕ ਗੁਰੂ ਹੋਣ ਦੇ ਨਾਲ-ਨਾਲ ਧਿਆਨ-ਅਭਿਆਸ ਬਾਰੇ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੇ ਵਿਸ਼ਵ-ਪ੍ਰਸਿੱਧ ਲੇਖਕ ਵੀ ਹਨ ਤੇ ਪਿਛਲੇ 35 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਪੂਰੇ ਵਿਸ਼ਵ ਵਿਚ ਫੈਲਾ ਰਹੇ ਹਨ।