10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੋਗਾ ਪੁਲਿਸ ਵਲੋਂ ਗੁੰਮ ਹੋਏ 300 ਮੋਬਾਈਲ ਫ਼ੋਨ ਬਰਾਮਦ ਕਰ ਅਸਲ ਮਾਲਕਾਂ ਨੂੰ ਕੀਤੇ ਵਾਪਸ

ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈ. ਜੀ.

ਮੋਗਾ ਪੁਲਿਸ ਵਲੋਂ ਬਰਾਮਦ ਹੋਏ ਮੋਬਾਈਲਾਂ ਫੋਨਾਂ ਨਾਲ ਆਈ.ਜੀ. ਫ਼ਰੀਦਕੋਟ ਰੇਂਜ ਨੀਲੰਬਰੀ ਜਗਦਲੇ ਵਿਜੈ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਤੇ ਹੋਰ। ਅਜੀਤ ਤਸਵੀਰ 10-10-2026
ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਆਈ.ਜੀ. ਫ਼ਰੀਦਕੋਟ ਰੇਂਜ ਨੀਲੰਬਰੀ ਜਗਦਲੇ ਵਿਜੈ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਤਾਜ ਸਿੰਘ ਚਾਹਲ ਐਸ.ਐਸ.ਪੀ. ਮੋਗਾ ਦੀ ਅਗਵਾਈ ਅਤੇ ਅਜੈਰਾਜ ਸਿੰਘ ਐਸ.ਪੀ.ਡੀ. ਮੋਗਾ ਦੀ ਨਿਗਰਾਨੀ ਹੇਠ ਮੋਗਾ ਪੁਲਿਸ ਵਲੋਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਤਕਨੀਕੀ ਤਰੀਕੇ ਨਾਲ ਟ੍ਰੇਸ ਕਰ ਕੇ ਅਸਲ ਮਾਲਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਮਿਤੀ 1 ਜੂਨ 2026 ਤੋਂ ਹੁਣ ਤੱਕ ਮੋਗਾ ਪੁਲਿਸ ਵਲੋਂ ਕੁੱਲ 300 ਗੁੰਮ ਹੋਏ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ ਇਕ ਕਰੋੜ ਰੁਪਏ ਹੈ। ਮੋਗਾ ਪੁਲਿਸ ਵਲੋਂ ਇਹ ਮੋਬਾਈਲ ਫ਼ੋਨ ਤਕਨੀਕੀ ਸਾਧਨਾਂ ਦੀ ਮਦਦ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰੋਂ ਟ੍ਰੇਸ ਕਰ ਕੇ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਆਮ ਜਨਤਾ ਵਲੋਂ ਆਪਣੇ ਗੁੰਮ ਹੋਏ ਮੋਬਾਈਲ ਫੋਨਾਂ ਸਬੰਧੀ ਆਨਲਾਈਨ ਦਰਖਾਸਤਾਂ ਦਰਜ ਕਰਵਾਈਆਂ ਗਈਆਂ ਸਨ। ਇਨ੍ਹਾਂ ਦਰਖਾਸਤਾਂ ‘ਤੇ ਤਕਨੀਕੀ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵਲੋਂ ਮੋਬਾਈਲ ਫੋਨਾਂ ਦੀ ਟਰੇਸਿੰਗ ਕਰ ਕੇ ਇਨ੍ਹਾਂ ਨੂੰ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੇ ਅਸਲ ਮਾਲਕਾਂ ਦੀ ਤਸਦੀਕ ਕਰਨ ਉਪਰੰਤ ਵਾਪਸ ਕੀਤੇ ਜਾ ਰਹੇ ਹਨ। ਮੋਬਾਈਲ ਫ਼ੋਨ ਵਾਪਸ ਮਿਲਣ ‘ਤੇ ਲੋਕਾਂ ਵਲੋਂ ਮੋਗਾ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਪੁਲਿਸ ਦਾ ਧੰਨਵਾਦ ਕੀਤਾ ਗਿਆ। ਮੋਗਾ ਪੁਲਿਸ ਵਲੋਂ ਗੁੰਮ ਹੋਏ ਮੋਬਾਈਲ ਫੋਨਾਂ ਦੀ ਤਕਨੀਕੀ ਤਰੀਕੇ ਨਾਲ ਟਰੇਸਿੰਗ ਅਤੇ ਬਰਾਮਦਗੀ ਦੀ ਕਾਰਵਾਈ ਅੱਗੇ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਲੋਕਾਂ ਦੀ ਗੁੰਮ ਹੋਈ ਸੰਪਤੀ ਨੂੰ ਜਲਦ ਤੋਂ ਜਲਦ ਉਨ੍ਹਾਂ ਤੱਕ ਪਹੁੰਚਾਇਆ ਜਾ ਸਕੇ। ਮੋਗਾ ਪੁਲਿਸ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦਾ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਰੰਤ ਆਪਣੀ ਸ਼ਿਕਾਇਤ ਪੋਰਟਲ ‘ਤੇ ਦਰਜ ਕਰਵਾਈ ਜਾਵੇ। ਇਸ ਦੇ ਨਾਲ ਹੀ ਮੋਬਾਈਲ ਫ਼ੋਨ ਖ਼ਰੀਦਣ ਸਮੇਂ ਉਸ ਦੀ ਮਾਲਕੀ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਕਿਸੇ ਅਣਜਾਣ ਜਾਂ ਸ਼ੱਕੀ ਵਿਅਕਤੀ ਪਾਸੋਂ ਬਿਨਾਂ ਦਸਤਾਵੇਜ਼ਾਂ ਦੇ ਮੋਬਾਈਲ ਫ਼ੋਨ ਨਾ ਖ਼ਰੀਦਿਆ ਜਾਵੇ। ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਲਾਵਾਰਸ ਜਾਂ ਮਿਲਿਆ ਹੋਇਆ ਮੋਬਾਈਲ ਫ਼ੋਨ ਮਿਲਦਾ ਹੈ ਤਾਂ ਉਸ ਨੂੰ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿਚ ਜਮ੍ਹਾ ਕਰਵਾਇਆ ਜਾਵੇ, ਤਾਂ ਜੋ ਇਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ-ਸਮਰਾ, ਘਲੋਟੀ ਅਗਲੀ ਖ਼ਬਰ ਐਸ.ਆਈ.ਆਰ. ਦੇ ਮੁੱਦੇ ’ਤੇ ਡਾ. ਮਾਲਤੀ ਥਾਪਰ ਦਾ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ, ਵੋਟ ਦੇ ਅਧਿਕਾਰ ਦੀ ਰਾਖੀ ਲਈ ਉਠਾਈ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।