ਹਲਕਾ ਵਿਧਾਇਕ ਨੇ ਸ਼ਹੀਦ ਦੇ ਬੁੱਤ ਨੂੰ ਸ਼ੀਸ਼ੇ ਨਾਲ ਕਵਰ ਕਰਨ ਲਈ ਦਿੱਤੀ ਰਾਸ਼ੀ
ਸਮਾਲਸਰ, 6 ਅਕਤੂਬਰ (ਗੁਰਜੰਟ ਕਲਸੀ ਲੰਡੇ)-ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਲੰਡੇ ਵਿਖੇ ਸ਼ਹੀਦ ਹਰਜਿੰਦਰ ਸਿੰਘ ਦੇ ਬੁੱਤ ਨੂੰ ਢਕਣ ਲਈ ਸ਼ੀਸ਼ੇ ਦਾ ਕਵਰ ਬਣਾ ਕੇ ਲਾਉਣ ਲਈ 25000 ਹਜ਼ਾਰ ਰੁਪਏ ਆਪਣੀ ਤਨਖ਼ਾਹ ‘ਚੋ ਸ਼ਹੀਦ ਭਾਈ ਹਰਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਪੱਲ੍ਹਣ ਤੇ ਧਰਮ ਪਤਨੀ ਹਰਦੀਪ ਕੌਰ ਨੂੰ ਨਕਦ ਰਾਸ਼ੀ ਥਾਣੇਦਾਰ ਰੇਸ਼ਮ ਸਿੰਘ ਤੇ ਜਸਕਰਨ ਲੰਡੇ ਰਾਹੀਂ ਪਹੁੰਚਦੇ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਬੁੱਤ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਮੁੱਢਲਾ ਫ਼ਰਜ਼ ਹੈ।
ਸ਼ਹੀਦ ਹਰਜਿੰਦਰ ਸਿੰਘ ਦਾ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਬੁੱਤ। ਤਸਵੀਰ : ਗੁਰਜੰਟ ਕਲਸੀ ਲੰਡੇ
07-10-2026