07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਤਿਸੰਗ ਕਰਵਾਇਆ

ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਭਗਤੀਮਈ ਭਜਨਾਂ, ਅਧਿਆਤਮਿਕ ਵਿਚਾਰਾਂ ਤੇ ਗੁਰੂ ਮਹਿਮਾ ਦਾ ਸਰਵਣ ਕੀਤਾ।

ਅਜੀਤ ਡੈਸਕ 07-10-2026
ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਭਗਤੀਮਈ ਭਜਨਾਂ, ਅਧਿਆਤਮਿਕ ਵਿਚਾਰਾਂ ਤੇ ਗੁਰੂ ਮਹਿਮਾ ਦਾ ਸਰਵਣ ਕੀਤਾ। ਸਤਿਸੰਗ ਨੂੰ ਸੰਬੋਧਨ ਕਰਦਿਆਂ ਸਾਧਵੀ ਗੌਰੀ ਭਾਰਤੀ ਨੇ ਗੁਰੂ ਭਗਤੀ ਤੇ ਪੂਰਨ ਸਮਰਪਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਾਧਵੀ ਨੇ ਕਿਹਾ ਕਿ ਮਨੁੱਖੀ ਜੀਵਨ ਵਿਚ ਗੁਰੂ ਦਾ ਮਿਲਣਾ ਪ੍ਰਮਾਤਮਾ ਦੀ ਅਨਮੋਲ ਕਿਰਪਾ ਹੈ, ਜੋ ਜੀਵਨ ਦੀ ਦਿਸ਼ਾ ਤੇ ਦਸ਼ਾ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੱਚੀ ਗੁਰੂ ਭਗਤੀ ਕੇਵਲ ਗੁਰੂ ਦੀ ਸਿਫ਼ਤ ਕਰਨ ਜਾਂ ਚਰਨਾਂ ਵਿਚ ਸੀਸ ਝੁਕਾਉਣ ਤੱਕ ਸੀਮਿਤ ਨਹੀਂ। ਇਹ ਤਾਂ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਵਿਚਾਰਾਂ ਅਤੇ ਕਰਮਾਂ ਵਿਚ ਧਾਰਨ ਕਰਨ ਨਾਲ ਪ੍ਰਗਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੇਵਾ, ਸਾਧਨਾ ਤੇ ਮਨੁੱਖਤਾ ਦੀ ਭਲਾਈ ਗੁਰੂ ਭਗਤੀ ਦਾ ਸੁੰਦਰ ਰੂਪ ਹਨ। ਅੰਤ ਵਿਚ ਸ਼ਰਧਾਲੂਆਂ ਨੇ ਗੁਰੂ ਦੇ ਗਿਆਨ, ਸੇਵਾ ਅਤੇ ਸਾਧਨਾ ਦੇ ਸੰਦੇਸ਼ ਨੂੰ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ।
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਨਿਗੂਣਾ ਵਾਧਾ, ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਦਾ ਸਬੂਤ-ਬੀ.ਕੇ.ਯੂ. ਪੰਜਾਬ ਕਿਹਾ-ਯੂਰੀਆ ਖਾਦ ਦ... ਅਗਲੀ ਖ਼ਬਰ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।