05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਧਾਇਕ ਮਨਜੀਤ ਬਿਲਾਸਪੁਰ ਦੇ ਮਾਤਾ ਵਿਦਿਆ ਕੌਰ ਦਾ ਅੰਗੀਠਾ ਸੰਭਾਲਿਆ

ਮੋਗਾ/ਨਿਹਾਲ ਸਿੰਘ ਵਾਲਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਪਲਵਿੰਦਰ ਸਿੰਘ ਟਿਵਾਣਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਮਾਤਾ ਵਿੱਦਿਆ ਕੌਰ ਦੇ ਦਿਹਾਂਤ ਉਪਰੰਤ ਐਤਵਾਰ ਨੂੰ ਉਨ੍ਹਾਂ ਦਾ ਅੰਗੀਠਾ ਸੰਭਾਲਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ - ਸਬੰਧੀਆਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।

ਅਜੀਤ ਡੈਸਕ 05-10-2026
ਮੋਗਾ/ਨਿਹਾਲ ਸਿੰਘ ਵਾਲਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਪਲਵਿੰਦਰ ਸਿੰਘ ਟਿਵਾਣਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਮਾਤਾ ਵਿੱਦਿਆ ਕੌਰ ਦੇ ਦਿਹਾਂਤ ਉਪਰੰਤ ਐਤਵਾਰ ਨੂੰ ਉਨ੍ਹਾਂ ਦਾ ਅੰਗੀਠਾ ਸੰਭਾਲਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ - ਸਬੰਧੀਆਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਦੁੱਖ ਸਾਂਝਾਂ ਕਰਨ ਵਾਲਿਆਂ ਵਿਚ ਜਰਮਨ ਤੋ ਜਰਨਲਿਸਟ ਬਸੰਤ ਸਿੰਘ ਰਾਮੂਵਾਲੀਆ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਡਾ. ਜਸਵਿੰਦਰ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ ਤੇ ਸਟੇਟ ਐਵਾਰਡੀ, ਵੀਰਭਾਨ ਸਿੰਘ ਕਵੀਸ਼ਰ ਮੌੜ ਮਾਲਵਾ, ਐਡਵੋਕੇਟ ਰਣਵਿੰਦਰ ਸਿੰਘ ਰਾਣੂ ਗਿੱਲ ਉੱਘੇ ਸਮਾਜ ਸੇਵੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਰਾਮਪੁਰਾ ਤੋਂ ਵਿਧਾਇਕ ਬਲਕਾਰ ਸਿੰਧੂ, ਵਿਧਾਇਕ ਲਾਭ ਸਿੰਘ ਉਗੋਕੇ, ਬਾਬਾ ਅਰਜਨ ਸਿੰਘ ਗਿਆਰ੍ਹਵੀਂ ਵਾਲੇ ਦੌਧਰ, ਪੀ.ਏ. ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ, ਚੇਅਰਮੈਨ ਹਰਜਿੰਦਰ ਸਿੰਘ ਕੋਕਰੀ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਰਾਜ ਸਿੰਘ ਜਾਜ਼ੀ, ਮਨਦੀਪ ਸਿੰਘ ਮਾਣੂੰਕੇ ਪ੍ਰਧਾਨ ਟਰੱਕ ਯੂਨੀਅਨ, ਬੀ.ਡੀ.ਪੀ.ਓ. ਮਨਜੀਤ ਕੌਰ, ਸੁਖਜੀਵਨ ਸਿੰਘ ਸੈਕਟਰੀ, ਸੈਕਟਰੀ ਸੁਖਵੀਰ ਸਿੰਘ ਡਾਲਾ, ਸੁਭਾਸ਼ ਪਲਤਾ ਐਮ.ਡੀ. ਗੋਲਡਨ ਟਰੈਵਲਜ਼, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਡਾ ਫ਼ਕੀਰ ਮੁਹੰਮਦ, ਡਾ. ਹਰੀ ਚੰਦ ਨੰਗਲ, ਸਰਪੰਚ ਜਗਤਾਰ ਸਿੰਘ ਭੁੱਲਰ ਬੁੱਟਰ, ਸਰਪੰਚ ਹਰਜੀਤ ਸਿੰਘ ਮੀਨੀਆਂ, ਸਤਪਾਲ ਭੋਲਾ ਦਫ਼ਤਰ ਇੰਚਾਰਜ, ਡਾਇਰੈਕਟਰ ਦਵਿੰਦਰ ਸਿੰਘ ਤਖ਼ਤੂਪੁਰਾ, ਸਰਪੰਚ ਹਰਦੀਪ ਸਿੰਘ ਤਖ਼ਤੂਪੁਰਾ, ਸਰਪੰਚ ਹਰਜਿੰਦਰ ਸਿੰਘ ਨੱਥੂਵਾਲਾ ਜਦੀਦ, ਐਸ.ਡੀ.ਓ. ਪ੍ਰਦੀਪ ਕੁਮਾਰ, ਜਰਨੈਲ ਸਿੰਘ ਆੜ੍ਹਤੀ, ਭੁਪਿੰਦਰ ਸਿੰਘ ਐਸ.ਡੀ.ਓ. ਗੁਰੂ ਨਾਨਕ ਸਕੂਲ ਬਿਲਾਸਪੁਰ, ਪ੍ਰਧਾਨ ਹਰਦੇਵ ਸਿੰਘ ਫੋਰਮੈਨ, ਭੁਪਿੰਦਰ ਸਿੰਘ ਸਾਹੋਕੇ, ਰੁਪਿੰਦਰ ਸਿੰਘ ਦੀਨਾ , ਅਜੀਤ ਸਿੰਘ ਅਖਾੜਾ, ਲੈਕਚਰਾਰ ਜਗਤਾਰ ਸਿੰਘ ਸੈਦੋਕੇ, ਡਾ. ਰਜਿੰਦਰ ਸਿੰਘ ਲੋਪੋਂ, ਬਲਜਿੰਦਰ ਸਿੰਘ ਲੋਪੋਂ, ਗੁਰਪ੍ਰੀਤ ਸਿੰਘ ਗੋਰਾ ਲੋਪੋਂ, ਕੁਲਦੀਪ ਸਿੰਘ ਭੱਟੀ, ਅਜੀਤਪਾਲ ਜੀਤੀ, ਸੁਖਦੇਵ ਸਿੰਘ ਸਾਬਕਾ ਸਰਪੰਚ ਹਿੰਮਤਪੁਰਾ, ਜੀਵਨ ਬਿਲਾਸਪੁਰ, ਡਾ. ਗੁਰਮੇਲ ਮਾਛੀਕੇ ਤੋਂ ਇਲਾਵਾ ਇਲਾਕੇ ਭਰ ਤੋਂ ਲੋਕਾਂ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਦੁੱਖ ਸਾਂਝਾ ਕੀਤਾ। ਆਗੂਆਂ ਨੇ ਕਿਹਾ ਕਿ ਮਾਂ ਦਾ ਵਿਛੋੜਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮਾਤਾ ਵਿਦਿਆ ਕੌਰ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਨ ਲਈ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਵਿਸ਼ਵ ਪੰਜਾਬੀ ਦਿਵਸ ਮੌਕੇ ਕਵਿਤਾਵਾਂ ਭੇਜਣ ਵਾਲੇ ਵਿਦਿਆਰਥੀਆਂ ਦੇ ਮਾਪੇ ਸਨਮਾਨਿ... ਅਗਲੀ ਖ਼ਬਰ ਵਾਰਡ ਨੰਬਰ 37 ’ਚ ਚਲਾਇਆ ਫੌਗਿੰਗ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।