02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਣਕ ਦੇ ਭਾਅ ’ਚ ਕੀਤਾ ਨਿਗੂਣਾ ਵਾਧਾ ਨਿੰਦਣਯੋਗ- ਬੀ.ਕੇ.ਯੂ. ਲੱਖੋਵਾਲ

ਬਾਘਾ ਪੁਰਾਣਾ, 1 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਬਾਘਾ ਪੁਰਾਣਾ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੀਤੀ ਗਈ| ਇਸ ਮੀਟਿੰਗ ਦੀ ਸ਼ੁਰੂਆਤ ਜਗਤਾਰ ਸਿੰਘ ਚੋਟੀਆਂ ਦੇ ਨੌਜਵਾਨ ਬੇਟੇ ਅਤੇ ਕੁਲਦੀਪ ਸਿੰਘ ਕੀਪਾ ਦੇ ਪਿਤਾ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ| ਇਸ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਚੰਡੀਗੜ੍ਹ ’ਚ ਦਿੱਤੇ ਧਰਨੇ ਬਾਰੇ ਵਿਸ਼ੇਸ਼ ਚਰਚਾ ਕਰਦਿਆਂ ਸਰਕਾਰ ਵਿਰੁੱਧ ਹਰੇਕ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ| ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਨੇ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਬੀ. ਕੇ.

ਅਜੀਤ ਡੈਸਕ 02-10-2026
ਬਾਘਾ ਪੁਰਾਣਾ, 1 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਬਾਘਾ ਪੁਰਾਣਾ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੀਤੀ ਗਈ| ਇਸ ਮੀਟਿੰਗ ਦੀ ਸ਼ੁਰੂਆਤ ਜਗਤਾਰ ਸਿੰਘ ਚੋਟੀਆਂ ਦੇ ਨੌਜਵਾਨ ਬੇਟੇ ਅਤੇ ਕੁਲਦੀਪ ਸਿੰਘ ਕੀਪਾ ਦੇ ਪਿਤਾ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ| ਇਸ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਚੰਡੀਗੜ੍ਹ ’ਚ ਦਿੱਤੇ ਧਰਨੇ ਬਾਰੇ ਵਿਸ਼ੇਸ਼ ਚਰਚਾ ਕਰਦਿਆਂ ਸਰਕਾਰ ਵਿਰੁੱਧ ਹਰੇਕ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ| ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਨੇ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਬੀ.ਕੇ.ਯੂ. ਲੱਖੋਵਾਲ ਇਸ ਮਾਮੂਲੀ ਵਾਧੇ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕਰਦੀ ਹੈ| ਇਸ ਮੌਕੇ ਨਿਰਮਲ ਸਿੰਘ ਭਲੂਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਕਿਸਾਨ 45 ਦਿਨਾਂ ਦੇ ’ਚ ਆਪਣੀਆਂ ਮੋਟਰਾਂ ਦੇ ਲੋਡ ਵਧਾਉਣ ਵਾਸਤੇ ਅਰਜ਼ੀ ਦੇ ਸਕਦੇ ਹਨ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਬਲਾਕ ਬਾਘਾ ਪੁਰਾਣਾ ਤੋਂ ਚੰਡੀਗੜ੍ਹ ’ਚ ਲਾਏ ਧਰਨੇ ਦੌਰਾਨ ਬਾਘਾ ਪੁਰਾਣਾ ਤੋਂ ਵੱਡੀ ਗਿਣਤੀ ’ਚ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਕਿਸਾਨ ਆਗੂ ਪ੍ਰੀਤਮ ਸਿੰਘ ਬਰਾੜ ਅਤੇ ਜੱਗੀ ਬਰਾੜ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੰਡੀਗੜ੍ਹ ਪਹੁੰਚੇ ਸਾਰੇ ਹੀ ਕਿਸਾਨਾਂ ਦਾ ਧੰਨਵਾਦ ਵੀ ਕੀਤਾ ਗਿਆ| ਇਸ ਮੀਟਿੰਗ ’ਚ ਸੰਦੀਪ ਸਿੰਘ, ਪ੍ਰਗਟ ਸਿੰਘ, ਕਾਕਾ ਬਰਾੜ ਬਾਘਾ ਪੁਰਾਣਾ, ਦਵਿੰਦਰ ਸਿੰਘ, ਰਕੇਸ਼ ਸਿੰਘ ਭੇਖਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣਾ ਚਾਹੀਦਾ ਤਾਂ ਜੋ ਹਰੇਕ ਸੰਘਰਸ਼ ਨੂੰ ਜਿੱਤਿਆ ਜਾ ਸਕੇ| ਇਸ ਮੌਕੇ ਭਗਤ ਸਿੰਘ ਲੰਗੇਆਣਾ, ਮੇਜਰ ਸਿੰਘ ਬਾਘਾ ਪੁਰਾਣਾ, ਮੁਕੰਦ ਸਿੰਘ ਕਮਲ ਬਾਘਾ ਪੁਰਾਣਾ, ਬਰਮਾ ਸਿੰਘ, ਜਰਨੈਲ ਸਿੰਘ, ਗੁਰਤੇਜ ਸਿੰਘ, ਦਵਿੰਦਰ ਸਿੰਘ ਸਮਾਲਸਰ, ਹਰੀ ਸਿੰਘ, ਇਕਬਾਲ ਸਿੰਘ ਬਾਘਾ ਪੁਰਾਣਾ, ਗੁਰਜੀਤ ਸਿੰਘ, ਕਾਕਾ ਬਰਾੜ ਬਾਘਾ ਪੁਰਾਣਾ, ਜਿੰਦਰ ਸਿੰਘ, ਗੁਰਜੰਟ ਸਿੰਘ, ਗੁਰਮੇਜ ਸਿੰਘ, ਸੇਵਕ ਸਿੰਘ, ਮੰਗਾ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ ਭਿੰਡਰ, ਜਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ ਯੂਨੀਅਨ ਮੈਂਬਰ ਹਾਜ਼ਰ ਸਨ|
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਨੂੰ ਲੈ ਕੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਾਰੇ ਪ੍ਰਬੰਧ ਮੁਕੰਮਲ- ਚੇਅਰਮੈਨ ਦੀਨਾ ਸਾਹਿਬ ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਮਨਾਈ ਗਾਂਧੀ ਜੈਅੰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।