01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਰਗਾੜੀ ਦੇ ਮੁੱਖ ਰਸਤੇ ਦੀ ਟੁੱਟੀ ਪੁਲੀ ਮੁੜ ਬਣਾਈ

ਬਰਗਾੜੀ , 30 ਸਤੰਬਰ ( ਗੋਂਦਾਰਾ )- ਪਿੰਡ ਬਰਗਾੜੀ ਦੇ ਮੁੱਖ ਰਸਤੇ ਦੀ ਪੁਲੀ ਪਿਛਲੇ ਲਗਪਗ ਇਕ ਮਹੀਨੇ ਤੋਂ ਟੁੱਟੀ ਪਈ ਸੀ । ਜਿਸ ਕਰਕੇ ਰਾਹਗੀਰਾਂ ਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ , ਸਬੰਧਿਤ ਵਿਭਾਗ ਕੁਝ ਹਰਕਤ ’ ਚ ਆਇਆ ਤੇ ਉਸ ਨੇ ਇਸ ਨੂੰ ਬਣਾਉਣ ਵਾਲਾ ਸਾਰਾ ਸਮਾਨ ਜਿਵੇਂ ਸੀਮਿੰਟ , ਰੇਤਾ , ਬੱਜਰੀ , ਸਰੀਆਂ , ਇੱਟਾਂ ਆਦਿ ਇਥੇ ਪੁਜਦਾ ਕੀਤਾ ਤਾਂ ਦਾਨੀ ਸੱਜਣਾਂ ਵਲੋਂ ਮਿਸਤਰੀ ਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਇਸ ਪੁਲੀ ਨੂੰ ਲੋੜ ਅਨੁਸਾਰ ਉੱਚੀ ਕਰਕੇ ਬਣਾ ਦਿੱਤਾ ਗਿਆ ਤੇ ਹੁਣ ਰਸਤਾ ਬਿਲਕੁਲ ਚਾਲੂ ਹੋ ਗਿਆ ।

ਅਜੀਤ ਡੈਸਕ 01-10-2026
ਬਰਗਾੜੀ , 30 ਸਤੰਬਰ ( ਗੋਂਦਾਰਾ )- ਪਿੰਡ ਬਰਗਾੜੀ ਦੇ ਮੁੱਖ ਰਸਤੇ ਦੀ ਪੁਲੀ ਪਿਛਲੇ ਲਗਪਗ ਇਕ ਮਹੀਨੇ ਤੋਂ ਟੁੱਟੀ ਪਈ ਸੀ । ਜਿਸ ਕਰਕੇ ਰਾਹਗੀਰਾਂ ਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ , ਸਬੰਧਿਤ ਵਿਭਾਗ ਕੁਝ ਹਰਕਤ ’ ਚ ਆਇਆ ਤੇ ਉਸ ਨੇ ਇਸ ਨੂੰ ਬਣਾਉਣ ਵਾਲਾ ਸਾਰਾ ਸਮਾਨ ਜਿਵੇਂ ਸੀਮਿੰਟ , ਰੇਤਾ , ਬੱਜਰੀ , ਸਰੀਆਂ , ਇੱਟਾਂ ਆਦਿ ਇਥੇ ਪੁਜਦਾ ਕੀਤਾ ਤਾਂ ਦਾਨੀ ਸੱਜਣਾਂ ਵਲੋਂ ਮਿਸਤਰੀ ਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਇਸ ਪੁਲੀ ਨੂੰ ਲੋੜ ਅਨੁਸਾਰ ਉੱਚੀ ਕਰਕੇ ਬਣਾ ਦਿੱਤਾ ਗਿਆ ਤੇ ਹੁਣ ਰਸਤਾ ਬਿਲਕੁਲ ਚਾਲੂ ਹੋ ਗਿਆ । ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਕਾਫ਼ੀ ਰਾਹਤ ਮਿਲੀ ਹੈ । ਇਸ ਪੁਲੀ ਨੂੰ ਬਣਾਉਣ ’ ਚ ਪ੍ਰਵਾਸੀ ਪੰਜਾਬੀ ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ , ਸੁਖਇੰਦਰ ਸਿੰਘ ਬਿੱਲੂ ਖੋਖਰ , ਰੇਸ਼ਮ ਸਿੰਘ ਬਰਾੜ , ਕਰਮ ਸਿੰਘ ਬਰਾੜ ਆਦਿ ਦਾ ਵਿਸ਼ੇਸ ਸਹਿਯੋਗ ਰਿਹਾ । ਲੋਕਾਂ ਦੀ ਇਹ ਮੁਸ਼ਕਿਲ ਹਲ ਹੋ ਜਾਣ ’ ਤੇ ਬਰਗਾੜੀ ਨਿਵਾਸੀਆਂ ਸਬੰਧਿਤ ਵਿਭਾਗ , ਦਾਨੀ ਸੱਜਣਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਹੋ ਰਹੀ ਕਾਰਵਾਈ ’ਤੇ ਸਿਆਸਤ ਕਰ ਰਹੇ ਹਨ ਮੱਖਣ ਬਰਾੜ-ਆਪ ਆਗੂ ਕਿਹਾ, ਮੱਖਣ ਬਰਾੜ ਦੱਸਣ ਅਕਾਲੀ ਦਲ ਦੇ ਰ... ਅਗਲੀ ਖ਼ਬਰ 24 ਬੋਤਲਾਂ ਸ਼ਰਾਬ ਠੇਕਾ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।