30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੀਨਾ ਸਾਹਿਬ ਵਿਖੇ ਬਲਾਕ ਖੇਤੀਬਾੜੀ ਮਹਿਕਮੇ ਨੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਨਿਹਾਲ ਸਿੰਘ ਵਾਲਾ, 29 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬਲਾਕ ਨਿਹਾਲ ਸਿੰਘ ਵਾਲਾ ਦੀ ਖੇਤੀ ਬਾੜੀ ਮਹਿਕਮੇ ਦੀ ਪੂਰੀ ਟੀਮ ਵਲੋਂ ਪਿੰਡ ਦੀਨਾਂ ਸਾਹਿਬ ਵਿਖੇ ਪਹੁੰਚ ਕੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ| ਜਿਸ ’ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ ਅਤੇ ਪਿਛੇਤੀ ਝੋਨੇ ਦੀ ਫਸਲ ਉੱਪਰ ਬੇਲੋੜਾ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਗਈ| ਇਸ ਮੌਕੇ ਵੱਖ ਵੱਖ ਮਾਹਿਰਾਂ ਵਲੋਂ ਕਣਕ ਦੀ ਅਗੇਤੀ ਅਤੇ ਪਿਛੇਤੀ ਬਿਜਾਈ ਲਈ ਜਾਣਕਾਰੀ ਦਿੰਦਿਆਂ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਤੇ ਕਣਕ ਦੀ ਬਿਜਾਈ ਸਮੇਂ ਖਾਦ ਦੀ ਸੰਤਲੁਤ ਵਰਤੋਂ ਉੱਪਰ ਜ਼ੋਰ ਦਿੱਤਾ| ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਜ਼ਿੰਕ ਪੁਟਾਸ਼ ਅਤੇ ਸਲਫਰ ਦੀ ਆ ਰਹੀ ਘਾਟ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਕਿਸਾਨਾਂ ਨੂੰ ਦੱਸਿਆ ਕਿ ਆਪਣੀ ਫਸਲ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਰੰਤ ਸਿੱਧਾ ਬਲਾਕ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕੀਤਾ ਜਾਵੇ| ਕੈਂਪ ਦੇ ਅਖੀਰ ’ਚ ਜਿਨ੍ਹਾਂ ਕਿਸਾਨਾਂ ਦੀ ਕੇ. ਵਾਈ.

ਅਜੀਤ ਡੈਸਕ 30-09-2026
ਨਿਹਾਲ ਸਿੰਘ ਵਾਲਾ, 29 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬਲਾਕ ਨਿਹਾਲ ਸਿੰਘ ਵਾਲਾ ਦੀ ਖੇਤੀ ਬਾੜੀ ਮਹਿਕਮੇ ਦੀ ਪੂਰੀ ਟੀਮ ਵਲੋਂ ਪਿੰਡ ਦੀਨਾਂ ਸਾਹਿਬ ਵਿਖੇ ਪਹੁੰਚ ਕੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ| ਜਿਸ ’ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ ਅਤੇ ਪਿਛੇਤੀ ਝੋਨੇ ਦੀ ਫਸਲ ਉੱਪਰ ਬੇਲੋੜਾ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਗਈ| ਇਸ ਮੌਕੇ ਵੱਖ ਵੱਖ ਮਾਹਿਰਾਂ ਵਲੋਂ ਕਣਕ ਦੀ ਅਗੇਤੀ ਅਤੇ ਪਿਛੇਤੀ ਬਿਜਾਈ ਲਈ ਜਾਣਕਾਰੀ ਦਿੰਦਿਆਂ ਨਵੇਂ ਬੀਜਾਂ ਦੀ ਜਾਣਕਾਰੀ ਦਿੱਤੀ ਤੇ ਕਣਕ ਦੀ ਬਿਜਾਈ ਸਮੇਂ ਖਾਦ ਦੀ ਸੰਤਲੁਤ ਵਰਤੋਂ ਉੱਪਰ ਜ਼ੋਰ ਦਿੱਤਾ| ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਜ਼ਿੰਕ ਪੁਟਾਸ਼ ਅਤੇ ਸਲਫਰ ਦੀ ਆ ਰਹੀ ਘਾਟ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਕਿਸਾਨਾਂ ਨੂੰ ਦੱਸਿਆ ਕਿ ਆਪਣੀ ਫਸਲ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਰੰਤ ਸਿੱਧਾ ਬਲਾਕ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕੀਤਾ ਜਾਵੇ| ਕੈਂਪ ਦੇ ਅਖੀਰ ’ਚ ਜਿਨ੍ਹਾਂ ਕਿਸਾਨਾਂ ਦੀ ਕੇ. ਵਾਈ. ਸੀ. ਨਹੀਂ ਹੋਈ ਸੀ ਉਨ੍ਹਾਂ ਕਿਸਾਨਾਂ ਦੀ ਕੇ. ਵਾਈ. ਸੀ. ਮੁਕੰਮਲ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਤਹਿਤ ਕਿਸਾਨਾਂ ਦੇ ਫਾਰਮ ਭਰੇ ਗਏ| ਇਸ ਮੌਕੇ ਖੇਤੀ ਮਾਹਿਰ ਏ. ਐਸ. ਆਈ. ਮੰਗੂ ਸਿੰਘ, ਰਮਨਦੀਪ ਸਿੰਘ ਏ. ਟੀ. ਐਮ., ਸੁਖਦੀਪ ਸਿੰਘ ਏ. ਟੀ. ਐਮ., ਅੰਗਰੇਜ਼ ਸਿੰਘ, ਦਾਰਾ ਸਿੰਘ, ਕਿਸਾਨ ਆਗੂ ਮੁਖਤਿਆਰ ਸਿੰਘ ਲੱਖੋਵਾਲ, ਗੁਰਜੰਟ ਸਿੰਘ, ਗੁਰਚਰਨ ਸਿੰਘ, ਬੰਸਾ ਸਿੰਘ ਮੈਂਬਰ, ਮੰਦਰ ਸਿੰਘ, ਪੱਪੀ ਸਿੰਘ, ਮੰਦਰ ਸਿੰਘ ਚਾਹਲ, ਗੁਰਦੀਪ ਸਿੰਘ, ਨਾਹਰ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਸਨ|
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਵਿਖੇ ਪੰਜਾਬੀ ਭਾਸ਼ਾ ਦਿ... ਅਗਲੀ ਖ਼ਬਰ ਸਵੱਛਤਾ ਹੀ ਸੇਵਾ-2026 ਤਹਿਤ ‘ਕਬਾੜ ਤੋਂ ਜੁਗਾੜ’ ਗਤੀਵਿਧੀ ਕਰਵਾਈ ਵਿਦਿਆਰਥੀਆਂ ਨੇ ਵੇਸਟ ਮੈਟੀਰੀਅਲ ਤੋਂ ਬਣਾਈਆਂ ਉਪਯੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।