28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਦਾ ਸਮਾਪਤੀ ਸਮਾਰੋਹ

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

ਅਜੀਤ ਡੈਸਕ 28-09-2026
ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੇ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਸਿਹਤਮੰਦ ਭਾਰਤ ਅਤੇ ਐਂਟੀਮਾਈਕ੍ਰੋਬੀਅਲ ਰਜਿਸਟੈਂਸ (ਏ.ਐਮ.ਆਰ.) ਸਬੰਧੀ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ। ਫਾਰਮੇਸੀ ਹਫ਼ਤੇ ਦੌਰਾਨ ਸਾਈਟੇਸ਼ਨ ਮੁਕਾਬਲਾ, ਪੋਸਟਰ ਪ੍ਰੇਜੈਂਟੇਸ਼ਨ, ਲੀਫ਼ਲੈਟ ਤਿਆਰ ਕਰਨ, ਰੀਲ ਮੇਕਿੰਗ, ਕੁਇਜ਼ ਮੁਕਾਬਲਾ, ਨੁੱਕੜ ਨਾਟਕ, ਪੈਨਲ ਡਿਸਕਸ਼ਨ ਅਤੇ ਫਾਰਮਾਂ ਰੈਲੀ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਆਈ.ਐਸ.ਐਫ.ਸੀ.ਪੀ. ਵਲੋਂ ਸਾਂਝੇ ਤੌਰ ‘ਤੇ ਪੈਨਲ ਡਿਸਕਸ਼ਨ ਵੀ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਦੱਸਿਆ ਕਿ ਪੈਨਲ ਡਿਸਕਸ਼ਨ ਵਿਚ ਡਾ. ਜੀ.ਡੀ. ਗੁਪਤਾ, ਡਾ. ਸ਼ਮਸ਼ੇਰ ਸਿੰਘ, ਡਾ. ਬਾਲਕ ਦਾਸ ਕੁੜਮੀ, ਡਾ. ਸਿਧਾਰਥ ਮਹਿਨ, ਡਾ. ਭੀਮਾਕਿਰਣ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਅਮਨਦੀਪ ਸਿੰਘ, ਡਾ. ਨਿਧੀ ਗੁਪਤਾ ਅਤੇ ਅਰੁਣ ਕੁਮਾਰ ਸਮੇਤ ਹੋਰ ਮਾਹਿਰਾਂ ਨੇ ਭਾਗ ਲਿਆ। ਇਸ ਦੌਰਾਨ ਬੈਕਟੀਰੀਆ ਵਿਚ ਵਧ ਰਹੀ ਰਜਿਸਟੈਂਸ ਅਤੇ ਸਮਾਜ ਵਿੱਚ ਸਿਹਤ ਖੇਤਰ ਨਾਲ ਜੁੜੇ ਪੇਸ਼ਾਵਰਾਂ ਵਲੋਂ ਐਂਟੀਬਾਇਓਟਿਕ ਦਵਾਈਆਂ ਦੀ ਵੱਧ ਰਹੀ ਵਰਤੋਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਫਾਰਮਾਸਿਸਟ ਦੀ ਸਹੁੰ ਚੁਕਾਈ। ਉਨ੍ਹਾਂ ਨੇ ਹਰ ਫਾਰਮਾਸਿਸਟ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਪੇਸ਼ੇਵਾਰ ਨੈਤਿਕਤਾ (ਐਥਿਕਸ) ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕ ੀਤਾ। ਸਮਾਗਮ ਵਿਚ ਆਈ.ਐਸ.ਐਫ.ਸੀ.ਪੀ. ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਫਾਰਮੇਸੀ ਹਫ਼ਤੇ ਦੇ ਸਫਲ ਆਯੋਜਨ ਲਈ ਡਾ. ਸੌਰਭ ਕੋਸੇ, ਨੋਡਲ ਕੋਆਰਡੀਨੇਟਰ, ਸਾਨੀਆ ਗਰੋਵਰ, ਨੋਡਲ ਕੋਆਰਡੀਨੇਟਰ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸਰਾਧ ਪੱਖ ਦੇ ਮੌਕੇ ’ਤੇ ਇਕ ਵਿਸ਼ਾਲ ਕੜੀ ਚੌਲਾਂ ਦਾ ਭੰਡਾਰਾ ਲਗਾਇਆ ਅਗਲੀ ਖ਼ਬਰ ਦਿੱਲੀ ਆਗੂਆਂ ਦੇ ਹੱਥਾਂ ’ਚ ਖੇਡ ਰਹੀ ‘ਆਪ’ ਸਰਕਾਰ ਨੇ ਸੂਬੇ ਦੇ ਹਾਲਾਤ ਬਦਤਰ ਕੀਤੇ-ਕਾਂਗਰਸੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।