28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪ੍ਰਸਿੱਧ ਗਾਇਕ ਰਣਜੀਤ ਮਨੀ ਨੂੰ ਸਦਮਾ, ਭਾਣਜੇ ਦਾ ਦਿਹਾਂਤ

ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਪ੍ਰਸਿੱਧ ਲੋਕ ਗਾਇਕ ਰਣਜੀਤ ਮਨੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਾਣਜੇ ਜਗਦੀਪ ਸਿੰਘ ਸਹੋਤਾ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਤਾਇਨਾਤ ਸਨ, ਦਿਲ ਦਾ ਦੌਰਾ ਪੈਣ ਨਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਗਾਇਕ ਰਣਜੀਤ ਮਨੀ ਨਾਲ ਜਿੱਥੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ ਉੱਥੇ ਉਨ੍ਹਾਂ ਨਾਲ ਧਾਰਮਿਕ, ਰਾਜਸੀ ਆਗੂ ਵੀ ਦੁੱਖ ਸਾਂਝਾ ਕਰ ਰਹੇ ਹਨ।

ਅਜੀਤ ਡੈਸਕ 28-09-2026
ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਪ੍ਰਸਿੱਧ ਲੋਕ ਗਾਇਕ ਰਣਜੀਤ ਮਨੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਾਣਜੇ ਜਗਦੀਪ ਸਿੰਘ ਸਹੋਤਾ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਤਾਇਨਾਤ ਸਨ, ਦਿਲ ਦਾ ਦੌਰਾ ਪੈਣ ਨਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਗਾਇਕ ਰਣਜੀਤ ਮਨੀ ਨਾਲ ਜਿੱਥੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ ਉੱਥੇ ਉਨ੍ਹਾਂ ਨਾਲ ਧਾਰਮਿਕ, ਰਾਜਸੀ ਆਗੂ ਵੀ ਦੁੱਖ ਸਾਂਝਾ ਕਰ ਰਹੇ ਹਨ। ਜਗਦੀਪ ਸਿੰਘ ਸਹੋਤਾ ਨਮਿਤ ਅੰਤਿਮ ਅਰਦਾਸ 1 ਅਕਤੂਬਰ ਦਿਨ ਵੀਰਵਾਰ ਨੂੰ ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਸਥਾਨ ’ਤੇ 12 ਤੋਂ 1 ਦੇ ਦਰਮਿਆਨ ਹੋਵੇਗੀ।
ਪਿਛਲੀ ਖ਼ਬਰ ਹਰ ਘਰ ਅਕਾਲੀ ਦਲ ਮੁਹਿੰਮ ਤਹਿਤ ਪਿੰਡ ਘਲੋਟੀ ’ਚ ਐਸ.ਸੀ. ਪਰਿਵਾਰਾਂ ਨਾਲ ਕੀਤਾ ਰਾਬਤਾ ਅਗਲੀ ਖ਼ਬਰ ਹਲਕੇ ਦੀਆਂ ਔਰਤਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਲਿਆਉਣ ਦਾ ਤਹੱਈਆ ਕੀਤਾ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।