27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗਣਪਤੀ ਬੱਪਾ ਮੋਰੀਆ- ਦੇ ਜੈਕਾਰਿਆਂ ਨਾਲ ਗੂੰਜੀ ਵਾਲਮੀਕਿ ਕਾਲੋਨੀ ਸ਼ਰਧਾ ਤੇ ਧੂਮਧਾਮ ਨਾਲ ਭਗਵਾਨ ਗਣਪਤੀ ਮਹਾਰਾਜ ਨੂੰ ਦਿੱਤੀ ਵਿਦਾਈ

ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਮੋਗਾ ਦੀ ਵਾਲਮੀਕਿ ਕਾਲੋਨੀ ਵਿਖੇ ਜਾਹਰਵੀਰ ਬਾਬਾ ਗੋਗਾ ਜੀ ਦੇ ਮੰਦਰ ਵਿਚ ਗਣੇਸ਼ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਅੱਜ ਭਗਵਾਨ ਗਣਪਤੀ ਮਹਾਰਾਜ ਦੀ ਮੂਰਤੀ ਨੂੰ ਵਿਸਰਜਨ ਲਈ ਲੈ ਕੇ ਜਾਂਦੇ ਸਮੇਂ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨੇ ਜੈਕਾਰੇ ਲਗਾਉਂਦੇ ਹੋਏ ਇਸ ਵਿਚ ਸ਼ਮੂਲੀਅਤ ਕੀਤੀ।

ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਮੋਗਾ ਦੀ ਵਾਲਮੀਕਿ ਕਾਲੋਨੀ ਵਿਖੇ ਜਾਹਰਵੀਰ ਬਾਬਾ ਗੋਗਾ ਜੀ ਦੇ ਮੰਦਰ ਵਿਚ ਗਣੇਸ਼ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਅੱਜ ਭਗਵਾਨ ਗਣਪਤੀ ਮਹਾਰਾਜ ਦੀ ਮੂਰਤੀ ਨੂੰ ਵਿਸਰਜਨ ਲਈ ਲੈ ਕੇ ਜਾਂਦੇ ਸਮੇਂ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨੇ ਜੈਕਾਰੇ ਲਗਾਉਂਦੇ ਹੋਏ ਇਸ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਪੂਰਾ ਇਲਾਕਾ ‘’ਗਣਪਤੀ ਬੱਪਾ ਮੋਰੀਆ, ਅਗਲੇ ਵਰ੍ਹੇ ਤੂੰ ਜਲਦੀ ਆ’’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਭਗਵਾਨ ਗਣੇਸ਼ ਜੀ ਦੇ ਅੱਗੇ ਅਰਦਾਸ ਕਰਦਿਆਂ ਸਮੂਹ ਮੁਹੱਲਾ ਵਾਸੀਆਂ ਅਤੇ ਮੋਗਾ ਸ਼ਹਿਰ ਵਾਸੀਆਂ ‘ਤੇ ਆਪਣੀ ਕ੍ਰਿਪਾ ਬਣਾਈ ਰੱਖਣ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਅਟੁੱਟ ਲੰਗਰ ਵੀ ਵਰਤਾਇਆ ਗਿਆ। ਸਮਾਗਮ ਵਿਚ ਹੇਮਾ ਬੋਹਤ, ਲਵ ਬੋਹਤ, ਕਾਰਤਿਕ, ਪ੍ਰਥਮ ਬੋਹਤ, ਬਬਲੀ ਰਾਣੀ, ਸੀਮਾ ਰਾਣੀ, ਬੀਰੋ ਰਾਣੀ, ਆਸ਼ਾ ਰਾਣੀ, ਕੌਸ਼ਲ ਦੇਵੀ, ਕਬੀਰ, ਪੀਯੂਸ਼ ਬੋਹਤ, ਮੋਹਿਤ, ਅੰਸ਼ੂ ਕੁਮਾਰ, ਸੌਰਭ ਆਲੂ, ਨਰੇਸ਼ ਬੋਹਤ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਕਿਚਲੂ ਪਬਲਿਕ ਸਕੂਲ ਦੀ ਗੁਰਸਿਫਥ ਕੌਰ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।