ਵੀਰਪਾਲ ਕੌਰ ਦੀ ਪੁਸਤਕ ‘ਪਰਵਾਜ਼’ ਡੀ.ਈ.ਓ. ਵਲੋਂ ਲੋਕ ਅਰਪਣ
ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਮੋਗਾ ਨਿਵਾਸੀ ਵੀਰਪਾਲ ਕੌਰ ਪੰਜਾਬੀ ਮਿਸਟ੍ਰੈੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਦੀ ਕਵਿਤਾਵਾਂ ਦੀ ਪਲੇਠੀ ਸਾਹਿਤਕ ਪੁਸਤਕ ‘ਪਰਵਾਜ਼’ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਵਲੋਂ ਦਫਤਰ ਮੋਗਾ ਵਿਖੇ ਲੋਕ ਅਰਪਣ ਕੀਤੀ ਗਈ| ਇਸ ਮੌਕੇ ਉਨ੍ਹਾਂ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਚੰਗੀ ਸੇਧ ਦੇਣ ਲਈ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਜਰੂਰੀ ਹੈ| ਜਿਸ ਲਈ ਅਧਿਆਪਕ ਹੀ ਇਕ ਚੰਗਾ ਜ਼ਰੀਆ ਬਣ ਸਕਦੇ ਹਨ| ਇਸ ਮੌਕੇ ਵੀਰਪਾਲ ਕੌਰ ਨੇ ਦੱਸਿਆ ਕਿ ਇਹ ਕਵਿਤਾਵਾਂ ਉਨ੍ਹਾਂ ਦੀਆਂ ਅਸਲ ਜ਼ਿੰਦਗੀ ਦੇ ਅਨੁਭਵਾਂ ਵਿਚੋਂ ਸਿਰਜੀ ਗਈ ਰਚਨਾਵਾਂ ਦਾ ਗੁਲਦਸਤਾ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਪਤੀ ਹਰਸਿਮਰਨ ਸਿੰਘ ਮੌਂਟੀ ਤੋਂ ਪ੍ਰੇਰਿਤ ਹੋ ਕੇ ਪੁਸਤਕ ਦਾ ਰੂਪ ਦਿੱਤਾ ਹੈ| ਇਸ ਮੌਕੇ ਨਾਮਵਰ ਸਾਹਿਤਕਾਰ ਅਮਰਪ੍ਰੀਤ ਕੌਰ ਸੰਘਾ, ਬਲਜਿੰਦਰ ਕੌਰ ਕਲਸੀ, ਬਲਜੀਤ ਸਿੰਘ ਸੇਖਾ, ਪ੍ਰਦੀਪ ਕੜਿਆਲ, ਅਮਨਦੀਪ ਕੌਰ, ਸੰਦੀਪ ਕੌਰ, ਰੀਤ ਨੇ ਵੀਰਪਾਲ ਕੌਰ ਨੂੰ ਵਧਾਈ ਦਿੱਤੀ |