ਜੈ ਮਾਂ ਜਵਾਲਾ ਜੀ ਕਲੱਬ ਨੇ ਭਗਵਤੀ ਜਾਗਰਣ ਕਰਵਾਇਆ
ਮੋਗਾ, 22 ਸਤੰਬਰ (ਅਸ਼ੋਕ ਬਾਂਸਲ)-ਜੈ ਮਾਂ ਜਵਾਲਾ ਜੀ ਕਲੱਬ ਵਲੋਂ ਪਹਿਲਾਂ ਮਾਂ ਭਗਵਤੀ ਜਾਗਰਨ ਵਾਰਡ ਨੰਬਰ 27 ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ 27 ਤੋਂ ਕੌਂਸਲਰ ਵਰਿੰਦਰ ਸਿੰਘ ਟੋਨੀ, ਅਜੇ ਸ਼ਰਮਾ, ਵਿਪਨ, ਰਾਜ ਕੁਮਾਰ, ਯੂਥ ਪ੍ਰਧਾਨ ਰੋਮਾਂ, ਪੱਪੀ ਸ਼ਰਮਾ, ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ, ਬਲਾਕ ਪ੍ਰਧਾਨ ਨੀਤੂ, ਸੁੱਖੀ, ਰੀਤਿਕਾ ਅਰੋੜਾ, ਲਵਪ੍ਰੀਤ ਕੌਰ ਅਤੇ ਸਮੂਹ ਟੀਮ ਨੇ ਜਾਗਰਨ ਵਿਚ ਹਾਜ਼ਰੀ ਲਗਵਾਈ।
ਮੋਗਾ, 22 ਸਤੰਬਰ (ਅਸ਼ੋਕ ਬਾਂਸਲ)-ਜੈ ਮਾਂ ਜਵਾਲਾ ਜੀ ਕਲੱਬ ਵਲੋਂ ਪਹਿਲਾਂ ਮਾਂ ਭਗਵਤੀ ਜਾਗਰਨ ਵਾਰਡ ਨੰਬਰ 27 ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ 27 ਤੋਂ ਕੌਂਸਲਰ ਵਰਿੰਦਰ ਸਿੰਘ ਟੋਨੀ, ਅਜੇ ਸ਼ਰਮਾ, ਵਿਪਨ, ਰਾਜ ਕੁਮਾਰ, ਯੂਥ ਪ੍ਰਧਾਨ ਰੋਮਾਂ, ਪੱਪੀ ਸ਼ਰਮਾ, ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ, ਬਲਾਕ ਪ੍ਰਧਾਨ ਨੀਤੂ, ਸੁੱਖੀ, ਰੀਤਿਕਾ ਅਰੋੜਾ, ਲਵਪ੍ਰੀਤ ਕੌਰ ਅਤੇ ਸਮੂਹ ਟੀਮ ਨੇ ਜਾਗਰਨ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਭਜਨ ਮੰਡਲੀ ਵਲੋਂ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜੈ ਮਾਂ ਜਵਾਲਾ ਜੀ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਰਛਪਾਲ ਸਿੰਘ, ਲਵਪ੍ਰੀਤ ਸਿੰਘ, ਜਸਪਾਲ ਸਿੰਘ, ਜੰਗ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਸਮੂਹ ਸੇਵਾਦਾਰ ਅਤੇ ਮੁਹੱਲਾ ਵਾਸੀਆਂ ਨੇ ਮਹਾਂਮਾਈ ਦੇ ਜਾਗਰਨ ਵਿਚ ਹਾਜ਼ਰੀ ਲਗਵਾਈ। ਇਸ ਸਮੇਂ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਰਛਪਾਲ ਸਿੰਘ ਲਵਪ੍ਰੀਤ ਸਿੰਘ, ਮੰਗਲ ਸਿੰਘ ਵਲੋਂ ਕੌਂਸਲਰ ਵਰਿੰਦਰ ਸਿੰਘ ਟੋਨੀ ਦਾ ਜਾਗਰਨ ਵਿਚ ਪੁੱਜਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।