ਹੈ ਕੋਈ ਕੋਟ ਈਸੇ ਖਾਂ ਵਿਚਲੇ ਅੰਮ੍ਰਿਤਸਰ ਸਾਹਿਬ ਮਾਰਗ ਦਾ ਵਾਲੀ-ਵਾਰਿਸ ?
ਕੋਟ ਈਸੇ ਖਾਂ, 21 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ’ਚ ਮੁੱਖ ਚੌਂਕ ਬਾਬਾ ਨਿਧਾਨ ਸਿੰਘ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਕਰੀਬ ਇਕ ਕਿੱਲੋਮੀਟਰ ਦੀ ਦੂਰੀ ‘ਤੇ ਮੁੱਖ ਮਾਰਗ ਦੀ ਪਿਛਲੇ ਕਈ ਮਹੀਨਿਆਂ ਤੋਂ ਬਦਤਰ ਹਾਲਤ ਕਾਰਨ ਇੱਥੇ ਕਈ ਹਾਦਸੇ ਹੋ ਚੁੱਕੇ ਹਨ ਅਤੇ ਇਸੇ ਦੇ ਚੱਲਦਿਆਂ ਸਵੇਰੇ 8 ਵਜੇ ਦੇ ਕਰੀਬ ਇੱਥੇ ਹੋਈ ਇਕ ਹੋਰ ਦੁਰਘਟਨਾ ਵਿਚ ਸ਼ਹਿਰ ਵਿਚੋਂ ਲੰਘ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੀ ਕਾਰ ਦਾ ਸੜਕ ਦੀ ਖਸਤਾ ਹਾਲਤ ਕਾਰਨ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ। ਘਟਨਾ ਦਾ ਪਤਾ ਲੱਗਦਿਆਂ ਹੀ ਨੇੜਲੇ ਲੋਕ ਇਕੱਤਰ ਹੋ ਗਏ ਤੇ ਸਖ਼ਤ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਕੋਟ ਈਸੇ ਖਾਂ, 21 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ’ਚ ਮੁੱਖ ਚੌਂਕ ਬਾਬਾ ਨਿਧਾਨ ਸਿੰਘ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਕਰੀਬ ਇਕ ਕਿੱਲੋਮੀਟਰ ਦੀ ਦੂਰੀ ‘ਤੇ ਮੁੱਖ ਮਾਰਗ ਦੀ ਪਿਛਲੇ ਕਈ ਮਹੀਨਿਆਂ ਤੋਂ ਬਦਤਰ ਹਾਲਤ ਕਾਰਨ ਇੱਥੇ ਕਈ ਹਾਦਸੇ ਹੋ ਚੁੱਕੇ ਹਨ ਅਤੇ ਇਸੇ ਦੇ ਚੱਲਦਿਆਂ ਸਵੇਰੇ 8 ਵਜੇ ਦੇ ਕਰੀਬ ਇੱਥੇ ਹੋਈ ਇਕ ਹੋਰ ਦੁਰਘਟਨਾ ਵਿਚ ਸ਼ਹਿਰ ਵਿਚੋਂ ਲੰਘ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੀ ਕਾਰ ਦਾ ਸੜਕ ਦੀ ਖਸਤਾ ਹਾਲਤ ਕਾਰਨ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ। ਘਟਨਾ ਦਾ ਪਤਾ ਲੱਗਦਿਆਂ ਹੀ ਨੇੜਲੇ ਲੋਕ ਇਕੱਤਰ ਹੋ ਗਏ ਤੇ ਸਖ਼ਤ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਦੱਸਣਾ ਬਣਦਾ ਹੈ ਕਿ ਸਥਾਨਕ ਮੁੱਖ ਚੌਂਕ ਵਾਲੇ ਪਾਸੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾਂਦੇ ਸਮੇਂ ਜਦੋਂ ਵਾਹਨ ਆਪਣੀ ਚਾਲ ਮੁਤਾਬਿਕ ਤੇਜ਼ ਹੁੰਦਾ ਹੈ ਤਾਂ ਇੱਥੇ ਆ ਕੇ ਇਕਦਮ ਅੱਗੇ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਸੰਤੁਲਨ ਵਿਗੜ ਜਾਂਦਾ ਹੈ, ਜਿਸ ਲਗਾਤਾਰ ਇੱਥੇ ਹਾਦਸੇ ਵਾਪਰਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਸੜਕ ਦੀ ਹਾਲਤ ਬਦਤਰ ਹੋਣ ਕਰਕੇ ਪਿੱਛੋਂ ਆ ਰਹੇ ਵਾਹਨ ਚਾਲਕਾਂ ਨੂੰ ਇਹ ਇਲਮ ਹੀ ਨਹੀਂ ਹੁੰਦਾ ਕਿ ਸੜਕ ਇੱਥੇ ਬੁਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਕਾਰਨ ਇਸ ਤੋਂ ਪਹਿਲਾਂ ਵੀ ਕਈ ਗੱਡੀਆਂ ਨੁਕਸਾਨੀਆਂ ਜਾ ਚੁੱਕੀਆਂ ਹਨ ਤੇ ਪਿਛਲੀ ਇਕ ਦੁਰਘਟਨਾ ਵਿਚ ਤਿੰਨ ਕਾਰਾਂ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਈਆਂ ਸਨ ਪਰ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਅਜੇ ਤੱਕ ਇੱਥੇ ਨਹੀਂ ਪਈ। ਇਸ ਤੋਂ ਇਲਾਵਾ ਸ਼ਹਿਰ ਵਿਚ ਸੜਕ ਦੇ ਡਿਵਾਈਡਰ ਤੇ ਲੱਗੀਆਂ ਜ਼ਿਆਦਾਤਰ ਬਿਜਲੀ ਦੀਆਂ ਲਾਈਟਾਂ ਵੀ ਬੰਦ ਹੀ ਰਹਿੰਦੀਆਂ ਹਨ ਤੇ ਰਾਤ ਦੇ ਸਮੇਂ ਹੋਰ ਮੁਸ਼ਕਲਾਂ ਵੱਧ ਜਾਂਦੀਆਂ ਹਨ। ਨੇੜਲੇ ਲੋਕਾਂ ਦਾ ਵੀ ਕਹਿਣਾ ਹੈ ਕਿ ਕਈ ਵਾਰ ਸਬੰਧਿਤ ਲੀਡਰਾਂ ਤੇ ਅਧਿਕਾਰੀਆਂ ਨੂੰ ਵੀ ਗੁਹਾਰ ਲਗਾਈ ਗਈ ਹੈ, ਪਰ ਕਿਸੇ ਨੇ ਸਾਰ ਨਹੀਂ ਲਈ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਨੈਸ਼ਨਲ ਹਾਈਵੇ ਹੈ ਤੇ ਇਥੋਂ 20 ਮਿੰਟ ਦੇ ਅੱਗੇ ਰਸਤੇ ‘ਤੇ ਕੜਾਹੇ ਵਾਲੇ ਕੋਲ ਟੋਲ ਪਲਾਜ਼ਾ ਵੀ ਹੈ, ਜਿੱਥੇ ਟੈਕਸ ਤਾਂ ਉਗਰਾਹਿਆ ਜਾਂਦਾ ਹੈ ਪਰ ਇਹ ਸੜਕ ਨੂੰ ਪੂਰੀ ਤਰ੍ਹਾਂ ਠੀਕ ਰੱਖਣ ਲਈ ਜ਼ਿੰਮੇਵਾਰੀ ਨਹੀਂ ਸਮਝੀ ਜਾ ਰਹੀ ਅਤੇ ਬਾਰਸ਼ ਦੇ ਦਿਨਾਂ ‘ਚ ਸਥਿਤੀ ਹੋਰ ਵੀ ਗੰਭੀਰ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਖ਼ਬਰਾਂ ਅਤੇ ਸੋਸ਼ਲ ਸਾਈਟਾਂ ਰਾਹੀਂ ਵੀ ਬਹੁਤ ਵਾਰ ਇਹ ਮਸਲਾ ਉਠਾਇਆ ਗਿਆ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ। ਲੋਕਾਂ ਕਿਹਾ ਕਿ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਹੋਵੇ ਤੇ ਸੜਕ ਨੂੰ ਜਲਦ ਠੀਕ ਕਰਵਾ ਕੇ ਜ਼ਿੰਮੇਵਾਰ ਅਧਿਕਾਰੀ ਲੋਕਾਂ ਦੀ ਇਸ ਵੱਡੀ ਮੁਸ਼ਕਿਲ ਦਾ ਹੱਲ ਕਰਨ।