ਸੰਤ ਜਗਜੀਤ ਸਿੰਘ ਲੋਪੋਂਵਾਲਿਆਂ ਦਾ ਵਿਦੇਸ਼ਾਂ ਤੋਂ ਪਰਤਣ ’ਤੇ ਕੀਤਾ ਨਿੱਘਾ ਸਵਾਗਤ
ਨਿਹਾਲ ਸਿੰਘ ਵਾਲਾ, 12 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦਰਬਾਰ ਸੰਪ੍ਰਦਾਇ ਦੇ ਧਰਮ ਮਿਸ਼ਨ ਤਹਿਤ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੱਦੇ ‘ਤੇ ਅਮਰੀਕਾ ਅਤੇ ਇੰਗਲੈਂਡ ਦੀਆਂ ਸੰਗਤਾਂ ਨੂੰ ਸਰਬ ਸਾਂਝੀ ਗੁਰਬਾਣੀ ਦੇ ਉਪਦੇਸ਼ਾਂ ਨਾਲ ਨਿਹਾਲ ਕਰਨ ਲਈ ਗਏ ਹੋਏ ਸਨ, ਦਾ ਵਿਦੇਸ਼ਾਂ ਦੀ ਧਰਮ ਪ੍ਰਚਾਰ ਫੇਰੀ ਤੋਂ ਵਾਪਸ ਸੰਤ ਆਸ਼ਰਮ ਲੋਪੋ ਵਿਖੇ ਪੁੱਜਣ ‘ਤੇ ਦਰਬਾਰ ਸੰਪਰਦਾਇ ਲੋਪੋ ਦੀਆਂ ਸੈਂਕੜੇ ਦੀ ਤਾਦਾਦ ਆਈਆਂ ਸੰਗਤਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਮਿਸਤਰੀ ਬਸੰਤ ਸਿੰਘ ਲੋਪੋ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਗਿਆਨੀ ਰਜਿੰਦਰ ਸਿੰਘ ਛੱਜਾਂ ਵਾਲ, ਕੁਲਵੰਤ ਸਿੰਘ ਲੋਪੋ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਨੰਬਰਦਾਰ ਸਤਪਾਲ ਸਿੰਘ ਬੱਸੀਆਂ, ਰਣਜੀਤ ਸਿੰਘ ਤੁਗਲ, ਰਣਜੀਤ ਸਿੰਘ ਦਿੱਲੀ, ਬਲਵੀਰ ਸਿੰਘ ਸੈਕਟਰੀ ਭਨੋਹੜ, ਭਾਊ ਗੁਰਮੇਲ ਸਿੰਘ ਵਲਟੋਹਾ, ਰਘਬੀਰ ਸਿੰਘ ਲੋਪੋ, ਜਥੇਦਾਰ ਹਰਸਿਮਰਨ ਸਿੰਘ ਮੀਨੀਆਂ, ਹੀਰਾ ਸਿੰਘ ਪੰਜਗਰਾਈਂ, ਮੈਂਬਰ ਅਮਰਜੀਤ ਸਿੰਘ ਲੋਪੋ, ਬਲਕਰਨ ਸਿੰਘ ਰਾਊਕੇ, ਹਰਦੇਵ ਸਿੰਘ ਕੈਰੇ, ਮੈਂਬਰ ਬੂਟਾ ਸਿੰਘ ਲੋਪੋ, ਇਕਬਾਲ ਸਿੰਘ ਮਾਣੂੰਕੇ, ਤਰਸੇਮ ਸਿੰਘ ਸੇਮਾ ਲੋਪੋ, ਗੁਰਦੀਪ ਸਿੰਘ ਲੋਪੋ, ਫ਼ੌਜੀ ਤ੍ਰਿਲੋਚਨ ਸਿੰਘ ਮੱਲ੍ਹਾ, ਗੁਰਚਰਨ ਸਿੰਘ ਫਗਵਾੜਾ, ਕਵੀਸ਼ਰ ਪ੍ਰਗਟ ਸਿੰਘ ਮੀਨੀਆਂ, ਸੁਦਾਗਰ ਸਿੰਘ ਕਲਕੱਤਾ, ਸਰਗੁਣ ਸਿੰਘ ਰਸੂਲਪੁਰ, ਥਾਣੇਦਾਰ ਲਾਭ ਸਿੰਘ, ਮਨਿੰਦਰ ਸਿੰਘ ਬੱਬੂ, ਪ੍ਰਿਤਪਾਲ ਸਿੰਘ ਚੂਹੜਚੱਕ, ਮਨਪ੍ਰੀਤ ਸਿੰਘ ਮੰਤਰੀ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਮਨਦੀਪ ਸਿੰਘ ਮਨੀ ਸੰਘਾ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।