ਬਿਜਲੀ ਦੇ ਲੰਬੇ ਕੱਟਾਂ ਦੇ ਵਿਰੁੱਧ ਕਿਸਾਨਾਂ ਵਲੋਂ ਪਾਵਰ ਗਰਿੱਡ ਡਗਰੂ ਦਾ ਘਿਰਾਓ
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬਲਾਕ-2 ਦੇ ਖੇਤਾਂ ਵਿਚ ਝੋਨੇ ਸੁੱਕਣੇ ਸ਼ੁਰੂ ਹੋ ਗਏ ਕਿਉਂਕਿ ਪਿਛਲੇ ਦਿਨਾਂ ਤੋਂ ਖੇਤਾਂ ਵਾਲੀ ਲਾਈਟ ਨੂੰ ਬਹੁਤ ਕੱਟ ਲੱਗਣ ਕਰ ਕੇ 2 ਘੰਟੇ ਹੀ ਲਾਈਟ ਆ ਰਹੀ ਹੈ ਜਿਸ ਕਰ ਕੇ ਇਲਾਕੇ ਵਿਚ ਸੋਕੇ ਵਰਗੇ ਹਾਲਾਤ ਹੋ ਗਏ ਹਨ। ਕੁਝ ਦਿਨ ਪਹਿਲਾਂ ਮੋਗਾ ਫ਼ਿਰੋਜ਼ਪੁਰ ਰੋਡ ਉੱਪਰ ਧਰਨਾ ਦਿੱਤਾ ਸੀ ਜੋ ਕਿ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ ਪਰ ਫਿਰ ਵੀ ਖੇਤਾਂ ਵਾਲੀ ਲਾਈਟ ਬਹਾਲ ਨਹੀਂ ਕੀਤੀ ਗਈ ਜੋ ਕਿ 7 ਦਿਨ ਦੇ ਵੱਡੇ ਸੋਕੇ ਤੋਂ ਬਾਅਦ ਝੋਨੇ ਖ਼ਰਾਬ ਹੋ ਰਹੇ ਹਨ ਜਿਸ ਤੋਂ ਮਜਬੂਰ ਹੋ ਕਿਸਾਨਾਂ ਮਜ਼ਦੂਰਾਂ ਨੇ ਡਗਰੂ ਗਰਿੱਡ ਦਾ ਘਿਰਾਓ ਕੀਤਾ ਅਤੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਲਾ ਦਿੱਤਾ।
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬਲਾਕ-2 ਦੇ ਖੇਤਾਂ ਵਿਚ ਝੋਨੇ ਸੁੱਕਣੇ ਸ਼ੁਰੂ ਹੋ ਗਏ ਕਿਉਂਕਿ ਪਿਛਲੇ ਦਿਨਾਂ ਤੋਂ ਖੇਤਾਂ ਵਾਲੀ ਲਾਈਟ ਨੂੰ ਬਹੁਤ ਕੱਟ ਲੱਗਣ ਕਰ ਕੇ 2 ਘੰਟੇ ਹੀ ਲਾਈਟ ਆ ਰਹੀ ਹੈ ਜਿਸ ਕਰ ਕੇ ਇਲਾਕੇ ਵਿਚ ਸੋਕੇ ਵਰਗੇ ਹਾਲਾਤ ਹੋ ਗਏ ਹਨ। ਕੁਝ ਦਿਨ ਪਹਿਲਾਂ ਮੋਗਾ ਫ਼ਿਰੋਜ਼ਪੁਰ ਰੋਡ ਉੱਪਰ ਧਰਨਾ ਦਿੱਤਾ ਸੀ ਜੋ ਕਿ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ ਪਰ ਫਿਰ ਵੀ ਖੇਤਾਂ ਵਾਲੀ ਲਾਈਟ ਬਹਾਲ ਨਹੀਂ ਕੀਤੀ ਗਈ ਜੋ ਕਿ 7 ਦਿਨ ਦੇ ਵੱਡੇ ਸੋਕੇ ਤੋਂ ਬਾਅਦ ਝੋਨੇ ਖ਼ਰਾਬ ਹੋ ਰਹੇ ਹਨ ਜਿਸ ਤੋਂ ਮਜਬੂਰ ਹੋ ਕਿਸਾਨਾਂ ਮਜ਼ਦੂਰਾਂ ਨੇ ਡਗਰੂ ਗਰਿੱਡ ਦਾ ਘਿਰਾਓ ਕੀਤਾ ਅਤੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਲਾ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜਿੰਦਰ ਸਿੰਘ ਘੱਲ ਕਲਾਂ, ਤੀਰਥਵਿੰਦਰ ਸਿੰਘ ਘੱਲ ਕਲਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ , ਜੁਗਰਾਜ ਸਿੰਘ ਦੱਦਾਹੂਰ, ਪ੍ਰਭਜੋਤ ਸਿੰਘ ਭੇਖਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜਿੰਦਰ ਸਿੰਘ ਘੱਲ ਕਲਾਂ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਘੱਲ ਕਲਾਂ ਨੇ ਅਗਵਾਈ ਕਰਦੇ ਹੋਏ ਕਿਹਾ ਕਿ ਸ਼ਹਿਰੀ ਇਲਾਕੇ ਵਿਚ ਕੱਟ ਲਗਾ ਕੇ ਸਾਨੂੰ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਅਤੇ ਰਹਿੰਦੀ ਬਕਾਇਆ ਸਪਲਾਈ ਦਿੱਤੀ ਜਾਵੇ।