10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਜੀਤਵਾਲ ਕਾਲਜ ਦੇ 15 ਵਿਦਿਆਰਥੀਆਂ ਦੀ ਰਾਸ਼ਟਰੀ ਕੈਡੇਟ ਕੋਰਸ ਲਈ ਚੋਣ

ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਵਲੋਂ ਐਨ. ਸੀ.

ਅਜੀਤ ਡੈਸਕ 10-09-2026
ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਵਲੋਂ ਐਨ.ਸੀ.ਸੀ. ਭਰਤੀ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਲੜਕੇ ਅਤੇ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਕਰਨਲ ਰਿਸ਼ੀ ਖੋਸਲਾ, ਲੈਫ਼ਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸੂਬੇਦਾਰ ਸਤਵਿੰਦਰ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਦੁਆਰਾ ਸੀਨੀਅਰ ਵਿੰਗ ਦੀ ਚੋਣ ਭਰਤੀ ਕੈਂਪ ਦੌਰਾਨ ਮਾਪਦੰਡਾਂ ਦੀ ਪੂਰਤੀ ਵਿਚੋਂ ਮੈਰਿਟ ਅਧਾਰ ਤੇ ਐਨ.ਸੀ.ਸੀ ਸਿਖਲਾਈ ਲਈ 15 ਕੈਂਡਿਟਸ ਦੀ ਚੋਣ ਹੋਈ। ਇਹ ਚੋਣ ਲਈ ਐਨ.ਸੀ.ਸੀ. ਵਿਚ ਭਰਤੀ ਹੋਣ ਲਈ ਸਿੱਖਿਆਰਥੀਆਂ ਦੇ ਕਈ ਤਰਾਂ ਦੇ ਲਿਖਤੀ ਟੈੱਸਟ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਜਰਨਲ ਨੌਲਿਜ਼ ਦਾ ਟੈੱਸਟ ਵੀ ਲਿਆ ਗਿਆ, ਨਾਲ ਹੀ ਵਿਦਿਆਰਥੀਆਂ ਦੇ ਪ੍ਰਮਾਣ ਪੱਤਰ, ਸਰੀਰਕ ਪਰਖ ਆਦਿ ਠੀਕ ਪਾਏ ਜਾਣ ਉਪਰੰਤ ਹੀ 15 ਵਿਦਿਆਰਥੀ ਚੁਣੇ ਗਏ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਚੁਣੇ ਗਏ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਵਿਚ ਹੋਰ ਵੀ ਹੋਣ ਵਾਲੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਐਨ.ਸੀ.ਸੀ. ਇੰਚਾਰਜ ਸੁਖਜਿੰਦਰ ਸਿੰਘ ਗਿੱਲ, ਹਰਮੇਲ ਸਿੰਘ ਅਤੇ ਕਾਲਜ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਵੀ ਹਾਜਿਰ ਰਹੇ।
ਪਿਛਲੀ ਖ਼ਬਰ ਧਰਮਕੋਟ ਵਿਖੇ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਦੀ ਸਫਲਤਾ ਨੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ-ਭੁੱਲਰ, ਰਾਜਪੂਤ ਅਗਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀਂ ਬਰਸੀ ਸੰਬੰਧੀ ਪੋਸਟਰ ਜਾਰੀ ਸੰਗਤਾਂ ਚ ਭਾਰੀ ਉਤਸ਼ਾਹ-ਪ੍ਰਧਾਨ ਮਹਿੰਦਰ ਸਿੰਘ, ਅੰਮ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।