09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਵਿਦੇਸ਼ਾਂ ਵਿਚ ਵੀ ਸਿੱਖ ਪੰਥ ਚੜ੍ਹਦੀ ਕਲਾ ਵਿਚ-ਸੰਤ ਰੌਲੀ ਵਾਲੇ ਪੰਥ ਪ੍ਰਚਾਰ ਅਤੇ ਧਾਰਮਿਕ ਸਮਾਗਮਾਂ ਉਪਰੰਤ ਅਸਥਾਨ ਰੌਲੀ ਪਰਤੇ

ਅਜੀਤਵਾਲ, 8 ਸਤੰਬਰ (ਹਰਦੇਵ ਸਿੰਘ ਮਾਨ)-ਵਿਦੇਸ਼ਾਂ ਦੀ ਧਰਤੀ ਵਿਚ ਬੈਠੀਆਂ ਸਿੱਖ ਸੰਗਤਾਂ ਉੱਥੋਂ ਦੀ ਵੱਖਰੀ ਜੀਵਨ ਸ਼ੈਲੀ, ਕਾਰੋਬਾਰ, ਰਹਿਣ-ਸਹਿਣ ਤੇ ਹੋਰ ਵਖਰੇਵੇਂ ਦੇ ਬਾਵਜੂਦ ਗੁਰੂ ਸਾਹਿਬਾਨਾਂ ਦੀ ਬਖ਼ਸ਼ਿਸ਼ ਸਦਕਾ ਆਪਣੇ ਧਰਮ-ਕਰਮ ਅਤੇ ਸੇਵਾ ਕਾਰਜਾਂ ਲਈ ਅਡੋਲ ਅਤੇ ਪਰਪੱਕ ਹਨ ਅਤੇ ਬਹੁ-ਗਿਣਤੀ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਸਮੇਂ ਨਿਰੋਲ ਧਰਮ ਅਤੇ ਸੇਵਾ ਭਾਵਨਾ ਨਾਲ ਪੂਰੀ ਦੁਨੀਆ ਵਿਚ ਜੋ ਦਿੱਖ ਬਣਾਉਂਦੇ ਹਨ ਉਹ ਸਾਰੀ ਸਿੱਖ ਕੌਮ ਲਈ ਫ਼ਖਰ ਅਤੇ ਖ਼ੁਸ਼ੀ ਦਰਸਾਉਂਦੇ ਹਨ। ਇਹ ਪ੍ਰਗਟਾਵਾ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਪੰਥ ਪ੍ਰਚਾਰਕ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਰੌਲੀ ਵਾਲਿਆਂ ਨੇ ਵੱਖ-ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਅਤੇ ਕਥਾ ਕੀਰਤਨ ਦੀਆਂ ਸੇਵਾਵਾਂ ਉਪਰੰਤ ਅਸਥਾਨ ਰੌਲੀ ਵਿਖੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 09-09-2026
ਅਜੀਤਵਾਲ, 8 ਸਤੰਬਰ (ਹਰਦੇਵ ਸਿੰਘ ਮਾਨ)-ਵਿਦੇਸ਼ਾਂ ਦੀ ਧਰਤੀ ਵਿਚ ਬੈਠੀਆਂ ਸਿੱਖ ਸੰਗਤਾਂ ਉੱਥੋਂ ਦੀ ਵੱਖਰੀ ਜੀਵਨ ਸ਼ੈਲੀ, ਕਾਰੋਬਾਰ, ਰਹਿਣ-ਸਹਿਣ ਤੇ ਹੋਰ ਵਖਰੇਵੇਂ ਦੇ ਬਾਵਜੂਦ ਗੁਰੂ ਸਾਹਿਬਾਨਾਂ ਦੀ ਬਖ਼ਸ਼ਿਸ਼ ਸਦਕਾ ਆਪਣੇ ਧਰਮ-ਕਰਮ ਅਤੇ ਸੇਵਾ ਕਾਰਜਾਂ ਲਈ ਅਡੋਲ ਅਤੇ ਪਰਪੱਕ ਹਨ ਅਤੇ ਬਹੁ-ਗਿਣਤੀ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਸਮੇਂ ਨਿਰੋਲ ਧਰਮ ਅਤੇ ਸੇਵਾ ਭਾਵਨਾ ਨਾਲ ਪੂਰੀ ਦੁਨੀਆ ਵਿਚ ਜੋ ਦਿੱਖ ਬਣਾਉਂਦੇ ਹਨ ਉਹ ਸਾਰੀ ਸਿੱਖ ਕੌਮ ਲਈ ਫ਼ਖਰ ਅਤੇ ਖ਼ੁਸ਼ੀ ਦਰਸਾਉਂਦੇ ਹਨ। ਇਹ ਪ੍ਰਗਟਾਵਾ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਪੰਥ ਪ੍ਰਚਾਰਕ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਰੌਲੀ ਵਾਲਿਆਂ ਨੇ ਵੱਖ-ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਅਤੇ ਕਥਾ ਕੀਰਤਨ ਦੀਆਂ ਸੇਵਾਵਾਂ ਉਪਰੰਤ ਅਸਥਾਨ ਰੌਲੀ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸੱਦੇ ਤੇ ਗੁ: ਗੁਰੂ ਨਾਨਕ ਅੰਬੈਸਟਰਡਮ (ਹਾਲੈਂਡ) ਵਿਖੇ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ। ਸੰਗਤਾਂ ਦੇ ਵਿਸ਼ੇਸ਼ ਸੱਦੇ ‘ਤੇ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਗੁਰਮਤਿ ਵਿਚਾਰਾਂ ਨਾਲ ਮਹਾਂਪੁਰਸ਼ਾਂ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਜੋੜਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਖ਼ੁਦ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਸਦਾ ਜੋੜ ਕੇ ਰੱਖਣ ਦੇ ਉਪਰਾਲੇ ਕਰਦੇ ਰਹਿਣ ਤਾਂ ਜੋ ਵਿਦੇਸ਼ਾਂ ਦੀ ਧਰਤੀ ਤੇ ਵੀ ਸਿੱਖ ਕੌਮ ਦੀ ਵੱਖਰੀ ਦਿੱਖ ਅਤੇ ਚੜ੍ਹਦੀ ਕਲਾ ਬਰਕਰਾਰ ਰਹੇ। ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਨੇ ਵੱਖ-ਵੱਖ ਦੇਸ਼ਾਂ ਵਿਚ ਸੰਗਤਾਂ ਵਲੋਂ ਮਿਲੇ ਮਾਣ ਅਤੇ ਸਤਿਕਾਰ ਲਈ ਸਭ ਦਾ ਧੰਨਵਾਦ ਕੀਤਾ। ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਪਹੁੰਚਣ ਤੇ ਇਲਾਕਾ ਵਾਸੀ ਸੰਗਤਾਂ ਵਲੋਂ ਮਹਾਂਪੁਰਸ਼ਾਂ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਜੀ ਆਇਆ ਆਖਿਆ ਗਿਆ।
ਪਿਛਲੀ ਖ਼ਬਰ ਕਿਸਾਨ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਜ਼ਰੂਰ ਕਰਵਾਉਣ-ਡਾ. ਅੰਮ੍ਰਿਤਪਾਲ ਸਿੰਘ ਅਗਲੀ ਖ਼ਬਰ ਕਿੰਗਜਵੇ ਗਲੋਬਲ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਗਗਨਦੀਪ ਸਿੰਘ ਦੀ ਨਿਯੁਕਤੀ ਕਿਹਾ ਸਕੂਲ ਦੀ ਬਿਹਤਰੀ ਲਈ ਦਿਨ- ਰਾਤ ਇਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।