09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਅਤੇ ਸੰਕਟਕਾਲੀਨ ਸਥਿਤੀਆਂ ਬਾਰੇ ਜਾਗਰੂਕ ਕੀਤਾ

ਸਮਾਲਸਰ, 8 ਸਤੰਬਰ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ. ਟੀ.

ਅਜੀਤ ਡੈਸਕ 09-09-2026
ਸਮਾਲਸਰ, 8 ਸਤੰਬਰ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ (ਮੋਗਾ) ਵਿਚ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਦੀ ਅਗਵਾਈ ਵਿਚ ਮਹਾਰਾਜਾ ਰਣਜੀਤ ਸਿੰਘ ਹਾਊਸ ਵਲੋਂ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਅਤੇ ਸੰਕਟਕਾਲੀਨ ਸਥਿਤੀਆਂ ਬਾਰੇ ਜਾਗਰੂਕ ਕਰਨ ਲਈ ਇਕ ਸੈਮੀਨਾਰ ਲਗਾਇਆ। ਇਸ ਦੌਰਾਨ ਸ਼੍ਰੀਮਤੀ ਕਮਲਪ੍ਰੀਤ ਕੌਰ ਸਿੱਧੂ ਸਾਇੰਸ ਅਧਿਆਪਕ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਜਾਨ ਬਚਾਉਣ ਵਾਲੀ ਅਹਿਮ ਤਕਨੀਕ ਸੀ.ਪੀ.ਆਰ. ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭੂਚਾਲ ਹੜ੍ਹ ਜਾਂ ਕਿਸੇ ਵੀ ਹੋਰ ਕੁਦਰਤੀ ਆਫ਼ਤ ਦੌਰਾਨ ਘਬਰਾਉਣ ਦੀ ਬਜਾਏ ਸੰਜਮ ਅਤੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿਚ ਕਈ ਵਾਰ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਾਂ ਸਾਹ ਰੁਕ ਜਾਂਦਾ ਹੈ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ‘ਸੀ.ਪੀ.ਆਰ.’ ਤਕਨੀਕ ਕਿਸੇ ਵੀ ਇਨਸਾਨ ਲਈ ਸੰਜੀਵਨੀ ਬੂਟੀ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਜਾਵੇ ਜਾਂ ਉਸ ਦੇ ਦਿਲ ਦੀ ਧੜਕਣ ਰੁਕ ਜਾਵੇ, ਤਾਂ ਡਾਕਟਰੀ ਸਹਾਇਤਾ ਮਿਲਣ ਤੱਕ ਉਸ ਦੀ ਛਾਤੀ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਦਬਾਉਣਾ ਹੈ ਅਤੇ ਬਣਾਉਟੀ ਸਾਹ ਕਿਵੇਂ ਦੇਣਾ ਹੈ। ਇਸ ਮੌਕੇ ਪਰਮਿੰਦਰ ਕੌਰ ਅਤੇ ਕੁਲਦੀਪ ਕੌਰ ਕਿਹਾ ਕਿ ਅਜਿਹੀ ਜਾਣਕਾਰੀ ਅਜੋਕੇ ਸਮੇਂ ਵਿਚ ਹਰ ਨਾਗਰਿਕ ਅਤੇ ਖ਼ਾਸ ਕਰਕੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ, ਤਾਂ ਜੋ ਲੋੜ ਪੈਣ ‘ਤੇ ਕਿਸੇ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ਵਿਚ ਇਕਾਦਸ਼ੀ ਮੌਕੇ ਸੰਕੀਰਤਨ ਕਰ ਕੇ ਸ਼ਰਧਾਲੂਆਂ ਨੇ ਕੀਤਾ ਗੁਰੂ ਮਹਿਮਾ ਦਾ ਗੁਣਗਾਨ-ਰਜਿੰਦਰ ਵਧਵਾ ਅਗਲੀ ਖ਼ਬਰ ਅਕਾਲੀ ਆਗੂ ਰਾਮ ਸਿੰਘ ਪੱਤੋ ਨੂੰ ਸਦਮਾ-ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।