09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮਾਤਾ ਬਲਵਿੰਦਰ ਕੌਰ ਮਨੇਸ ਨੂੰ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ

ਫ਼ਤਿਹਗੜ੍ਹ ਪੰਜਤੂਰ, 8 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਮਨੇਸ ਦੇ ਮਾਤਾ ਅਤੇ ਸ਼ਰਨਪ੍ਰੀਤ ਸਿੰਘ ਮਨੇਸ, ਵਿਸ਼ਵਦੀਪ ਸਿੰਘ ਮਨੇਸ ਦੇ ਸਤਿਕਾਰਯੋਗ ਦਾਦੀ ਸਵ: ਬਲਵਿੰਦਰ ਕੌਰ ਪਤਨੀ ਸਵ: ਬਖ਼ਸ਼ੀਸ਼ ਸਿੰਘ ਮਨੇਸ ਸ਼ੇਰੇਵਾਲਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਸ਼ੇਰੇਵਾਲਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਪਾਏ ਗਏ ਉਪਰੰਤ ਭਾਈ ਨਿਰਭੈਅ ਸਿੰਘ ਹਜੂਰੀ ਰਾਗੀ ਸ੍ਰੀ ਦਮਦਮਾ ਸਾਹਿਬ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਅੰਤਿਮ ਅਰਦਾਸ ਗ੍ਰੰਥੀ ਨਰਿੰਦਰ ਸਿੰਘ ਢੋਲੇ ਵਾਲਾ ਵਲੋਂ ਕੀਤੀ ਗਈ।

ਅਜੀਤ ਡੈਸਕ 09-09-2026
ਫ਼ਤਿਹਗੜ੍ਹ ਪੰਜਤੂਰ, 8 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਮਨੇਸ ਦੇ ਮਾਤਾ ਅਤੇ ਸ਼ਰਨਪ੍ਰੀਤ ਸਿੰਘ ਮਨੇਸ, ਵਿਸ਼ਵਦੀਪ ਸਿੰਘ ਮਨੇਸ ਦੇ ਸਤਿਕਾਰਯੋਗ ਦਾਦੀ ਸਵ: ਬਲਵਿੰਦਰ ਕੌਰ ਪਤਨੀ ਸਵ: ਬਖ਼ਸ਼ੀਸ਼ ਸਿੰਘ ਮਨੇਸ ਸ਼ੇਰੇਵਾਲਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਸ਼ੇਰੇਵਾਲਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਪਾਏ ਗਏ ਉਪਰੰਤ ਭਾਈ ਨਿਰਭੈਅ ਸਿੰਘ ਹਜੂਰੀ ਰਾਗੀ ਸ੍ਰੀ ਦਮਦਮਾ ਸਾਹਿਬ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਅੰਤਿਮ ਅਰਦਾਸ ਗ੍ਰੰਥੀ ਨਰਿੰਦਰ ਸਿੰਘ ਢੋਲੇ ਵਾਲਾ ਵਲੋਂ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਸੈਕਟਰੀ ਬਾਬਾ ਕਸ਼ਮੀਰ ਸਿੰਘ ਬੱਗੇ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਲਵਾਈ ਗਈ। ਸਮਾਗਮ ਨੂੰ ਸੰਬੋਧਨ ਕਰਦਿਆ ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਕਾਮਰੇਡ ਸਰੂਪ ਸਿੰਘ ਧਰਮਕੋਟ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਨੇ ਸਵ: ਮਾਤਾ ਬਲਵਿੰਦਰ ਕੌਰ ਮਨੇਸ ਦੇ ਜੀਵਨ ਝਾਤ ‘ਤੇ ਚਾਨਣਾ ਪਾਉਂਦੇ ਕਿਹਾ ਜਦੋਂ ਕੋਈ ਮਾਂ ਇਸ ਜਹਾਨ ਤੋਂ ਜਾਂਦੀ ਹੈ ਤਾਂ ਉਸ ਦਾ ਵਿਛੋੜਾ ਅਸਹਿ ਤੇ ਅਕਹਿ ਹੁੰਦਾ ਹੈ, ਮਾਤਾ ਦੇ ਜਾਣ ਦਾ ਤਾਂ ਘਾਟਾ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਪੈਂਦਾ ਹੈ। ਮਾਤਾ ਵਲੋਂ ਆਪਣੇ ਧੀਆਂ ਪੁੱਤਰਾਂ ਨੂੰ ਦਿੱਤੇ ਸੰਸਕਾਰਾਂ ਸਦਕਾ ਇਹ ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਉਹ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਹੀ ਨਹੀਂ ਸਿਖਾਇਆ ਸਗੋਂ ਰਿਸ਼ਤਿਆਂ ਦੀ ਕਦਰ ਕਰਨੀ ਵੀ ਸਿਖਾਈ। ਸਮਾਗਮ ਦੇ ਅਖੀਰ ਵਿਚ ਬਲਜਿੰਦਰ ਸਿੰਘ ਖ਼ਾਲਸਾ ਨੇ ਆਪਣੇ ਵਲੋਂ ਬੜੇ ਭਾਵਕ ਮਨ ਨਾਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵੱਖ-ਵੱਖ ਜ਼ਿਲਿਆਂ ਤੋਂ ਪਹੁੰਚੇ ਆਗੂਆਂ ਤੋਂ ਇਲਾਵਾ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਬਾਬਾ ਨਾਨਕ ਸਿੰਘ ਮੰਦਰ ਮੁਹਾਰ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ, ਬਾਪੂ ਅਮਰ ਸਿੰਘ ਸਲੀਣਾ ਸੂਬਾ ਮੀਤ ਪ੍ਰਧਾਨ ਬੀਕੇਯੂ ਖੋਸਾ, ਸੰਤ ਸਿੰਘ ਸਿੰਘਪੁਰਾ ਮੁੰਨਣ, ਦਲਜੀਤ ਸਿੰਘ ਖਨੌਰੀ ਸੂਬਾ ਆਗੂ ਕੇਐਸਸੀ ਕੋਟ ਬੁੱਢਾ, ਬਲਵੰਤ ਸਿੰਘ ਸ਼ੇਰਗੜ੍ਹ, ਕੁਲਵੰਤ ਸਿੰਘ ਸ਼ੇਰਗੜ੍ਹ, ਜਸਵੰਤ ਸਿੰਘ ਖਨੌਰੀ, ਸਾਬ ਸਿੰਘ ਗਲੌਲੀ, ਸਰਬਜੀਤ ਸਿੰਘ ਗਲੌਲੀ, ਅਵਤਾਰ ਸਿੰਘ ਸ਼ੇਰਗੜ੍ਹ, ਜਰਨੈਲ ਸਿੰਘ ਖੰਬੇ ਸਾਬਕਾ ਚੇਅਰਮੈਨ, ਪਰਮਿੰਦਰ ਸਿੰਘ ਨਸੀਰੇ ਵਾਲਾ ਯੂਥ ਆਗੂ ਧਰਮਕੋਟ, ਇਕਬਾਲ ਸਿੰਘ ਰਾਮਗੜ੍ਹ ਸਾਬਕਾ ਸਰਪੰਚ, ਬਲਰਾਜ ਸਿੰਘ ਖ਼ਾਲਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਕੱਤਰ ਸਿੰਘ ਪੰਨੂ ਢੋਲੇਵਾਲਾ, ਕਰਨੈਲ ਸਿੰਘ ਸਾਬਕਾ ਸਰਪੰਚ ਬੱਗੇ, ਸਰਪੰਚ ਪਿਆਰਾ ਸਿੰਘ ਬਸਤੀ ਚਿਰਾਗ਼ ਸ਼ਾਹ ਵਾਲਾ, ਗੁਰਲਾਲ ਸਿੰਘ ਮੂਸੇਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਗੁਰਚਰਨ ਸਿੰਘ ਮੋਰੇਵਾਲਾ, ਸਰਪੰਚ ਅਮਰਜੀਤ ਸਿੰਘ ਦੌਲੇਵਾਲਾ, ਪੀ.ਏ. ਅਵਤਾਰ ਸਿੰਘ, ਪ੍ਰਧਾਨ ਅਮਨਦੀਪ ਸਿੰਘ ਗਿੱਲ ਫ਼ਤਿਹਗੜ੍ਹ ਪੰਜਤੂਰ, ਦਰਸ਼ਨ ਸਿੰਘ ਲਲਿਹਾਂਦੀ ਸਾਬਕਾ ਸਰਪੰਚ, ਅਮਰਦੀਪ ਸਿੰਘ ਢਿੱਲੋਂ ਤੋਤੇ ਵਾਲਾ ਸਾਬਕਾ ਸਰਪੰਚ, ਕਾਮਰੇਡ ਸੁਖਵਿੰਦਰ ਸਿੰਘ ਭੈਣੀ, ਜਸਮੱਤ ਸਿੰਘ ਮੱਤਾ, ਸਾਬਕਾ ਚੇਅਰਮੈਨ ਸੁਧੀਰ ਕੁਮਾਰ ਗੋਇਲ ਧਰਮਕੋਟ, ਬਚਿੱਤਰ ਸਿੰਘ ਸੇਖੋਂ ਸਾਬਕਾ ਸਰਪੰਚ ਬਘੇਲੇ ਵਾਲਾ, ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ, ਸ਼ੇਰ ਸਿੰਘ ਖੰਬੇ, ਹਰਜੀਤ ਸਿੰਘ ਸਾਬਕਾ ਸਰਪੰਚ ਬੱਗੇ, ਜਸਵੀਰ ਸਿੰਘ ਸ਼ੇਰੇਵਾਲਾ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਆਗੂ ਰਾਮ ਸਿੰਘ ਪੱਤੋ ਨੂੰ ਸਦਮਾ-ਪਿਤਾ ਦਾ ਦਿਹਾਂਤ ਅਗਲੀ ਖ਼ਬਰ ਪਿੰਡ ਭਿੰਡਰ ਕਲਾਂ ਵਿਖੇ ਸੰਤ ਬਾਬਾ ਖਜਾਨ ਸਿੰਘ ਦੇ ਬਰਸੀ ਸਮਾਗਮ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।