ਗੁਰੂ ਨਾਨਕ ਕਾਲਜ ਮੋਗਾ ਵਿਖੇ ‘ਕਾਰੋਬਾਰੀ ਖੋਜ ਦੇ ਮੂਲ ਸਿਧਾਂਤਾਂ ਨੂੰ ਸਮਝਣਾ’ ਵਿਸ਼ੇ ’ਤੇ ਸੈਮੀਨਾਰ
ਮੋਗਾ, 2 ਸਤੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਲੋਕਲ ਮੈਨੇਜਿੰਗ ਕਮੇਟੀ ਦੇ ਐਡੀਸ਼ਨਲ ਸਕੱਤਰ ਸੰਜੀਤ ਸਿੰਘ ਸੰਨੀ ਗਿੱਲ, ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਾਬੀ ਵਿਭਾਗ ਅਤੇ ਯੂਥ ਵੈੱਲਫੇਅਰ ਕਲੱਬ ਵਲੋਂ ਸਾਂਝੇ ਤੌਰ ਤੇ ਵਿਰਾਸਤੀ ਮੇਲਾ ਕਰਵਾਇਆ।
ਮੋਗਾ, 2 ਸਤੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਲੋਕਲ ਮੈਨੇਜਿੰਗ ਕਮੇਟੀ ਦੇ ਐਡੀਸ਼ਨਲ ਸਕੱਤਰ ਸੰਜੀਤ ਸਿੰਘ ਸੰਨੀ ਗਿੱਲ, ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਾਬੀ ਵਿਭਾਗ ਅਤੇ ਯੂਥ ਵੈੱਲਫੇਅਰ ਕਲੱਬ ਵਲੋਂ ਸਾਂਝੇ ਤੌਰ ਤੇ ਵਿਰਾਸਤੀ ਮੇਲਾ ਕਰਵਾਇਆ। ਵਿਰਾਸਤੀ ਮੇਲੇ ਦਾ ਆਗਾਜ਼ ਸ਼ਬਦ ਨਾਲ ਹੋਇਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੂੰ ਪੰਜਾਬੀ ਵਿਭਾਗ ਦੇ ਡਾ. ਗੁਰਮੀਤ ਕੌਰ (ਅਸਿ.ਪ੍ਰੋ.) ਅਤੇ ਸਟਾਫ਼ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ। ਡਾ. ਗੁਰਮੀਤ ਕੌਰ (ਅਸਿ.ਪ੍ਰੋ.) ਵਲੋਂ ‘ਵਿਰਾਸਤੀ ਮੇਲੇ’ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕਿਸੇ ਵੀ ਖ਼ਿੱਤੇ ਦੀ ਪਹਿਚਾਣ ਉੱਥੋਂ ਦੀ ਵਿਰਾਸਤ, ਉੱਥੋਂ ਦਾ ਸਭਿਆਚਾਰ, ਇਤਿਹਾਸ ਅਤੇ ਬੋਲੀ ਹੁੰਦਾ ਹੈ, ਮਨੁੱਖ ਭਾਵੇਂ ਕਿੰਨੀ ਹੀ ਤਰੱਕੀ ਕਰ ਲਵੇ ਉਹ ਆਪਣੀ ਅਤੇ ਆਪਣੇ ਖ਼ਿੱਤੇ ਦੀ ਪਹਿਚਾਣ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਪੰਜਾਬੀ ਵਿਭਾਗ ਦੇ ਸੁਚੱਜੇ ਉਪਰਾਲੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਇਹ ਪ੍ਰੋਗਰਾਮ ‘ਧੀਆਂ’ ਨੂੰ ਸਮਰਪਿਤ ਕੀਤਾ ਗਿਆ ਹੈ । ਉਨ੍ਹਾਂ ਨੇ ਆਰਟ ਐਂਡ ਕਰਾਫ਼ਟ ਸੁਸਾਇਟੀ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਬਾਰੇ ਸ਼ਲਾਘਾ ਕਰਦਿਆਂ ਕਿਹਾ ਕਿ ਔਰਤ ਸਿਰਜਨਹਾਰੀ ਹੈ ਉਸ ਦੁਆਰਾ ਬਣਾਈਆਂ ਹਸਤ ਕਲਾਵਾਂ ਜ਼ਿੰਦਗੀ ਦੇ ਖ਼ੂਬਸੂਰਤ ਰੰਗਾਂ ਨੂੰ ਪੇਸ਼ ਕਰਦੀਆਂ ਹਨ। ਇਹ ਕਲਾਵਾਂ ਸ਼ੌਕ ਦੇ ਨਾਲ-ਨਾਲ ਕਿਸੇ ਸਮੇਂ ਸਾਡੀ ਜ਼ਿੰਦਗੀ ਵਿਚ ਮਹੱਤਵਪੂਰਨ ਅਤੇ ਵਰਤੋਂ ਯੋਗ ਸਨ। ਉਨ੍ਹਾਂ ਦੁਆਰਾ ਡਾ. ਰਾਗਨੀ ਸ਼ਰਮਾ (ਅਸਿ.ਪ੍ਰੋ.) ਦੇ ਸਹਿਯੋਗ ਨਾਲ ਲਗਾਈਆਂ ਗਈਆਂ ਸਟਾਲਾਂ ਮਹਿੰਦੀ ਲਗਾਉਣਾ, ਬੇਲ ਪੂਰੀ, ਖੀਰ ਪੂੜੇ, ਕੜਾਹ ਪ੍ਰਸ਼ਾਦ ਅਤੇ ਨਿੰਬੂ ਪਾਣੀ ਆਦਿ ਦੀਆਂ ਸਟਾਲਾਂ ਲਗਾਈਆ। ਇਸ ਮੌਕੇ ਬੀ. ਕਾਮ ਦੀ ਵਿਦਿਆਰਥਣ ਸਿਮਰਨਜੀਤ ਕੌਰ ਅਤੇ ਗਗਨਪ੍ਰੀਤ ਕੌਰ ਨੇ ਲੋਕ ਗੀਤ ਪੇਸ਼ ਕੀਤੇ ਗਏ। ਬੀ. ਕਾਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ, ਜਸਲੀਨ ਕੌਰ, ਹਰਮਨ ਕੌਰ ਅਤੇ ਖ਼ੁਸ਼ਦੀਪ ਕੌਰ ਨੇ ਗਰੁੱਪ ਡਾਂਸ ਪੇਸ਼ ਕੀਤਾ। ਬੀ. ਕਾਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਸਿਮਰਨਰੀਤ ਕੌਰ ਅਤੇ ਬੀ.ਸੀ.ਏ. ਦੀ ਵਿਦਿਆਰਥਣ ਹਰਮਨਦੀਪ ਕੌਰ ਅਤੇ ਗੁਰਲੀਨ ਕੌਰ ਨੇ ਸੋਲੋ ਡਾਂਸ ਦੀ ਪੇਸ਼ਕਾਰੀ ਕੀਤੀ। ਬੀ. ਕਾਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਗਗਨਪ੍ਰੀਤ ਕੌਰ ਅਤੇ ਮਨਜੋਤ ਕੌਰ ਨੇ ਗਰੁੱਪ ਡਾਂਸ ਪੇਸ਼ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਲ ੋਕ ਨਾਚ ਗਿੱਧੇ ਦੀ ਪੇਸ਼ਕਾਰੀ ਰਾਹੀਂ ਪੰਜਾਬੀ ਜੀਵਨ ਦੀਆਂ ਝਾਕੀਆਂ ਨੂੰ ਬੋਲੀਆਂ ਰਾਹੀਂ ਪੇਸ਼ ਕੀਤਾ। ਇਹ ਸਾਰਾ ਕਲਚਰਲ ਪ੍ਰੋਗਰਾਮ ਸੰਦੀਪ ਕੌਰ (ਅਸਿ.ਪ੍ਰੋ.), ਤਨਵੀਰ ਕੌਰ (ਅਸਿ.ਪ੍ਰੋ.) ਅਤੇ ਵੀਰਪਾਲ ਕੌਰ (ਅਸਿ.ਪ੍ਰੋ.) ਦੁਆਰਾ ਤਿਆਰ ਕਰਵਾਇਆ ਗਿਆ। ਵਿਦਿਆਰਥੀਆਂ ਵਲੋਂ ਸਮੂਹਿਕ ਤੌਰ ਤੇ ਬੋਲੀਆਂ ਪਾ ਕੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਸਟੇਜ ਸੰਚਾਲਕ ਦੀ ਭੂਮਿਕਾ ਤਨਵੀਰ ਕੌਰ (ਅਸਿ.ਪ੍ਰੋ.) ਵਲੋਂ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਟਾਫ਼ ਹਾਜ਼ਰ ਸਨ।