03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕੋਟ ਈਸੇ ਖਾਂ-ਜ਼ੀਰਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਦੋ ਦੀ ਮੌਤ

ਕੋਟ ਈਸੇ ਖਾਂ, 2 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਜ਼ੀਰਾ ਰੋਡ ‘ਤੇ ਪਿੰਡ ਤਲਵੰਡੀ ਮੰਗੇ ਖਾਂ ਕੋਲ ਹੋਏ ਸੜਕ ਹਾਦਸੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ, ਜਿਸ ਵਿਚ ਸ਼ਹਿਰ ਕੋਟ ਈਸੇ ਖਾਂ ਤੋਂ ਮਾਪਿਆਂ ਦੇ ਇਕਲੌਤੇ ਪੁੱਤ ਅਬੇਪ੍ਰਤਾਪ ਸਿੰਘ (17) ਦੀ ਮੌਤ ਹੋ ਜਾਣ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਹਰਦਾਸਾ ਦੇ ਡੀ.

ਅਜੀਤ ਡੈਸਕ 03-09-2026
ਕੋਟ ਈਸੇ ਖਾਂ, 2 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਜ਼ੀਰਾ ਰੋਡ ‘ਤੇ ਪਿੰਡ ਤਲਵੰਡੀ ਮੰਗੇ ਖਾਂ ਕੋਲ ਹੋਏ ਸੜਕ ਹਾਦਸੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ, ਜਿਸ ਵਿਚ ਸ਼ਹਿਰ ਕੋਟ ਈਸੇ ਖਾਂ ਤੋਂ ਮਾਪਿਆਂ ਦੇ ਇਕਲੌਤੇ ਪੁੱਤ ਅਬੇਪ੍ਰਤਾਪ ਸਿੰਘ (17) ਦੀ ਮੌਤ ਹੋ ਜਾਣ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਹਰਦਾਸਾ ਦੇ ਡੀ.ਪੀ. ਗੁਰਿੰਦਰ ਸਿੰਘ ਵਾਸੀ ਮੋਗਾ ਅਤੇ ਉਨ੍ਹਾਂ ਦੇ ਨਾਲ ਵਿਦਿਆਰਥੀ ਅਬੇ ਪ੍ਰਤਾਪ ਸਿੰਘ ਪੁੱਤਰ ਸਿਮਰਨ ਗਿੱਲ ਡੀ.ਪੀ ਵਾਸੀ ਧਰਮਕੋਟ ਰੋਡ ਕੋਟ ਈਸੇ ਖਾਂ ਜੋ ਸਵਿਫ਼ਟ ਕਾਰ ਨੰਬਰ ਪੀ.ਬੀ 29 ਏ.ਡੀ. 2821 ‘ਤੇ ਜ਼ੀਰੇ ਵਾਲੇ ਪਾਸੇ ਤੋਂ ਬਾਅਦ ਦੁਪਹਿਰ ਕੋਟ ਈਸੇ ਖਾਂ ਵੱਲ ਨੂੰ ਆ ਰਹੇ ਸੀ ਤੇ ਪਿੰਡ ਤਲਵੰਡੀ ਮੰਗੇ ਖਾਂ ਦੇ ਨਜ਼ਦੀਕ ਸਾਹਮਣੇ ਤੋਂ ਤੇਜ ਰਫ਼ਤਾਰ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਨੰਬਰ ਪੀ.ਬੀ 05 ਏ.ਯੂ. 2080 ਟਕਰਾ ਗਈ ਤੇ ਇਸ ਹਾਦਸੇ ਦੌਰਾਨ ਸਵਿਫ਼ਟ ਚਾਲਕ ਡੀ.ਪੀ. ਗੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਸਖ਼ਤ ਜ਼ਖਮੀ ਹਾਲਤ ਵਿਚ ਨੌਜਵਾਨ ਵਿਦਿਆਰਥੀ ਅਬੇਪ੍ਰਤਾਪ ਸਿੰਘ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਚੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ। ਦੱਸਣਾ ਬਣਦਾ ਹੈ ਕਿ ਅਭੇਪ੍ਰਤਾਪ ਸਿੰਘ ਦੇ ਪਿਤਾ ਸਿਮਰਨ ਗਿੱਲ ਡੀ.ਪੀ. ਆਦਰਸ਼ ਸਕੂਲ ਹਰਦਾਸੇ ਵਿਚ ਡਿਊਟੀ ਕਰਦੇ ਹਨ ਤੇ ਉਹ ਦਿੱਲੀ ਵੱਲ ਗਏ ਹੋਏ ਸਨ, ਉਨ੍ਹਾਂ ਦਾ ਬੇਟਾ ਅਭੇਪ੍ਰਤਾਪ ਸਿੰਘ ਆਪਣੀ ਖੇਡਾਂ ਦੀ ਤਿਆਰੀ ਲਈ ਹਰਦਾਸੇ ਆਦਰਸ਼ ਸਕੂਲ ਵਿਚ ਗਿਆ ਹੋਇ ਆ ਸੀ। ਇਸ ਘਟਨਾ ਵਿਚ ਮਾਪਿਆਂ ਦੇ ਇਕਲੌਤੇ ਜਵਾਨ ਪੁੱਤ ਅਭੇਪ੍ਰਤਾਪ ਸਿੰਘ ਗਿੱਲ ਦੀ ਮੌਤ ਕਾਰਨ ਜਿੱਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਉੱਥੇ ਹੀ ਸਥਾਨਕ ਸ਼ਹਿਰ ਵਿਚ ਵੀ ਸੋਗ ਦੀ ਲਹਿਰ ਪਸਰ ਗਈ। ਹਾਦਸੇ ਦੇ ਦੋਨੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਇਕ ਵਾਰ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖਿਆ ਗਿਆ।
ਪਿਛਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਦੇ ਪੰਜ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ ਮੁਕਾਬਲਿਆਂ ਲਈ ਕੀਤਾ ਕੁਆਲੀਫ਼ਾ... ਅਗਲੀ ਖ਼ਬਰ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਰੱਥ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।