21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰੁੱਖਾਂ ਤੋਂ ਬਗੈਰ ਸਾਡਾ ਜੀਵਨ ਅਧੂਰਾ ਹੈ-ਉੱਘੇ ਸਮਾਜ ਸੇਵੀ ਭਿੰਦਾ ਨੈਸਲੇ

ਕਿਸ਼ਨਪੁਰਾ ਕਲਾਂ, 20 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਵੱਧ ਰਹੀ ਗਰਮੀ ਤੋਂ ਬਚਣ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਇਕ ਬੂਟਾ ਜ਼ਰੂਰ ਲਗਾਈਏ ਅਤੇ ਉਨ੍ਹਾਂ ਦੀ ਦੇਖ ਭਾਲ ਕਰੀਏ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਭਿੰਦਾ ਨੈਸਲੇ ਡੇਅਰੀ ਵਾਲੇ ਨੇ ਕਸਬਾ ਕਿਸ਼ਨਪੁਰਾ ਕਲਾਂ ਦੀਆਂ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਾਉਣ ਸਮੇਂ ਕੀਤਾ।

ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਭਿੰਦਾ ਡੇਅਰੀ ਵਾਲਾ। 21-08-2026
ਕਿਸ਼ਨਪੁਰਾ ਕਲਾਂ, 20 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਵੱਧ ਰਹੀ ਗਰਮੀ ਤੋਂ ਬਚਣ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਇਕ ਬੂਟਾ ਜ਼ਰੂਰ ਲਗਾਈਏ ਅਤੇ ਉਨ੍ਹਾਂ ਦੀ ਦੇਖ ਭਾਲ ਕਰੀਏ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਭਿੰਦਾ ਨੈਸਲੇ ਡੇਅਰੀ ਵਾਲੇ ਨੇ ਕਸਬਾ ਕਿਸ਼ਨਪੁਰਾ ਕਲਾਂ ਦੀਆਂ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਾਉਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਗੈਰ ਸਾਡਾ ਜੀਵਨ ਅਧੂਰਾ ਹੈ। ਰੁੱਖ ਸਾਨੂੰ ਜਿੱਥੇ ਆਕਸੀਜਨ ਦਿੰਦੇ ਹਨ ਉੱਥੇ ਠੰਢੀਆਂ ਹਵਾਵਾਂ ਵੀ ਪ੍ਰਦਾਨ ਕਰਦੇ ਹਨ। ਰੁੱਖਾਂ ਦਾ ਸਾਡੇ ਜੀਵਨ ਚ ਬਹੁਤ ਮਹੱਤਵ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਭਿੰਦਾ ਨੈਸਲੇ ਡੇਅਰੀ ਵਾਲੇ ਨੇ ਦੱਸਿਆ ਕਿ ਨੈਸਲੇ ਡੇਅਰੀ ਮੋਗਾ ਦੇ ਸਹਿਯੋਗ ਨਾਲ ਕਰੀਬ 200 ਬੂਟੇ ਫਲਦਾਰ ਛਾਂ ਦਾਰ ਬੂਟੇ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਉਨ੍ਹਾਂ ਕਿਹਾ ਕਿ ਆਉ ਆਪਾਂ ਸਾਰੇ ਰਲ ਕੇ ਇਸ ਵਾਰ ਇਕ-ਇਕ ਬੂਟਾ ਜ਼ਰੂਰ ਲਗਾਈਏ। ਇਸ ਮੌਕੇ ਹਰਪ੍ਰੀਤ ਸਿੰਘ ਜੱਸੀ, ਮਨਦੀਪ ਸਿੰਘ ਜੱਸੀ, ਛਿੰਦਰਪਾਲ ਸਿੰਘ ਛਿੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਜਸਵੰਤ ਸਿੰਘ ਸਕੂਲ ਰੌਂਤਾ ’ਚ ਜ਼ੋਨ ਪੱਧਰੀ ਫੁੱਟਬਾਲ ਅਤੇ ਹੈਂਡਬਾਲ ਖੇਡਾਂ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਪੰਜਾਬ ਦੀ ਧਰਤੀ ਦਾ ਹੀਰਾ ਹਨ ਤਰੁਣ ਚੁੱਘ, ਹਰ ਜ਼ਿੰਮੇਵਾਰੀ ’ਤੇ ਖਰੇ ਉਤਰੇ-ਵਿਜੇ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।