21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਾਤਾਵਰਨ ਸਾਫ਼ ਅਤੇ ਗਰਮੀ ਤੋਂ ਬਚਣਾ ਲਈ ਵੱਧ ਤੋਂ ਵੱਧ ਬੂਟੇ ਲਾਓ

ਨੱਥੂਵਾਲਾ ਗਰਬੀ, 20 ਅਗਸਤ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਭੇਖਾ ਦੇ ਕਿਸਾਨ ਆਗੂਆਂ ਵਲੋਂ ਇਕ ਮੀਟਿੰਗ ਬਲਾਕ ਅਫ਼ਸਰ ਕਮਲਜੀਤ ਸਿੰਘ ਵਣ ਵਿਭਾਗ ਨਾਲ ਕੀਤੀ ਗਈ ਜਿਸ ਵਿਚ ਵਾਤਾਵਰਣ ਸਾਫ਼ ਅਤੇ ਵੱਧ ਰਹੀ ਗਰਮੀ ਤੇ ਚਰਚਾ ਕੀਤੀ ਗਈ। ਜਾਣਕਾਰੀ ਸਾਂਝੀ ਕਰਦਿਆ ਬਲਾਕ ਬਾਘਾ ਪੁਰਾਣਾ ਦੇ ਬਲਾਕ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਸਾਡੇ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਸਾਡੀਆਂ ਜਿੰਨੀਆਂ ਸਰਕਾਰੀ ਨਰਸਰੀਆਂ ਹਨ ਉੱਥੇ ਫਲਦਾਰ, ਛਾਂਦਾਰ, ਫੁੱਲਾਂ ਦੇ ਬੂਟੇ ਅਤੇ ਵਿਰਾਸਤੀ ਬੂਟੇ ਆਦਿ ਮਿਲਦੇ ਹਨ ਸੋ ਸਾਰੀਆਂ ਗਰਾਮ ਪੰਚਾਇਤਾਂ, ਸਕੂਲ ਅਤੇ ਕਲੱਬਾਂ ਅਤੇ ਧਾਰਮਿਕ ਅਸਥਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਲਾਉਣ ਲਈ ਸਾਡੇ ਨਾਲ 99157-40016 ‘ਤੇ ਸੰਪਰਕ ਕਰਕੇ ਕੋਈ ਜਾਣਕਾਰੀ ਹਾਸਲ ਕਰ ਸਕਦੇ ਹੋ।

ਗੱਲਬਾਤ ਦੌਰਾਨ ਬਲਾਕ ਅਫ਼ਸਰ ਕਮਲਜੀਤ ਸਿੰਘ। ਤਸਵੀਰ : ਨਵਦੀਪ ਸਿੰਘ 21-08-2026
ਨੱਥੂਵਾਲਾ ਗਰਬੀ, 20 ਅਗਸਤ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਭੇਖਾ ਦੇ ਕਿਸਾਨ ਆਗੂਆਂ ਵਲੋਂ ਇਕ ਮੀਟਿੰਗ ਬਲਾਕ ਅਫ਼ਸਰ ਕਮਲਜੀਤ ਸਿੰਘ ਵਣ ਵਿਭਾਗ ਨਾਲ ਕੀਤੀ ਗਈ ਜਿਸ ਵਿਚ ਵਾਤਾਵਰਣ ਸਾਫ਼ ਅਤੇ ਵੱਧ ਰਹੀ ਗਰਮੀ ਤੇ ਚਰਚਾ ਕੀਤੀ ਗਈ। ਜਾਣਕਾਰੀ ਸਾਂਝੀ ਕਰਦਿਆ ਬਲਾਕ ਬਾਘਾ ਪੁਰਾਣਾ ਦੇ ਬਲਾਕ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਸਾਡੇ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਸਾਡੀਆਂ ਜਿੰਨੀਆਂ ਸਰਕਾਰੀ ਨਰਸਰੀਆਂ ਹਨ ਉੱਥੇ ਫਲਦਾਰ, ਛਾਂਦਾਰ, ਫੁੱਲਾਂ ਦੇ ਬੂਟੇ ਅਤੇ ਵਿਰਾਸਤੀ ਬੂਟੇ ਆਦਿ ਮਿਲਦੇ ਹਨ ਸੋ ਸਾਰੀਆਂ ਗਰਾਮ ਪੰਚਾਇਤਾਂ, ਸਕੂਲ ਅਤੇ ਕਲੱਬਾਂ ਅਤੇ ਧਾਰਮਿਕ ਅਸਥਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਲਾਉਣ ਲਈ ਸਾਡੇ ਨਾਲ 99157-40016 ‘ਤੇ ਸੰਪਰਕ ਕਰਕੇ ਕੋਈ ਜਾਣਕਾਰੀ ਹਾਸਲ ਕਰ ਸਕਦੇ ਹੋ। ਅੰਤ ਵਿਚ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ, ਸੁਖਦੀਪ ਸਿੰਘ, ਤੇਜਿੰਦਰ ਸਿੰਘ, ਕਸ਼ਮੀਰਾ ਸਿੰਘ ਭੇਖਾ, ਸੁਖਮਿੰਦਰ ਸਿੰਘ ਵਲੋਂ ਆਏ ਬਲਾਕ ਬਾਘਾ ਪੁਰਾਣਾ ਦੇ ਬਲਾਕ ਅਫ਼ਸਰ ਕਮਲਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਨੂੰ ਸਵੱਛ ਸ਼ਹਿਰ ਬਣਾਉਣ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਵੀਰਪਾਲ ਸਿੰਘ ਸਮਾਲਸਰ ਨੂੰ ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ. ਦਾ ਮੈਂਬਰ ਬਣਾਏ ਜਾਣ ’ਤੇ ਅਕਾਲੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।