20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਤਾਰੀ ਬਾਬਾ ਸਮਾਲਸਰ ਨਹੀਂ ਰਿਹਾ

ਸਮਾਲਸਰ, 19 ਅਗਸਤ (ਗੁਰਜੰਟ ਕਲਸੀ ਲੰਡੇ)-ਆਪਣੇ ਹਾਸਿਆਂ ਦੇ ਜਾਦੂ ਨਾਲ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਤਾਰੀ ਬਾਬਾ ਸਮਾਲਸਰ ਹੁਣ ਸਾਡੇ ਵਿਚ ਨਹੀਂ ਰਿਹਾ। ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੀ ਉਨ੍ਹਾਂ ਦੀ ਮਿੱਠੀ ਬੋਲੀ ਸਾਦਗੀ ਅਤੇ ਹਾਸੇ ਭਰੇ ਪਲ ਹਮੇਸ਼ਾ ਯਾਦ ਰਹਿਣਗੇ।

ਤਾਰੀ ਬਾਬਾ ਸਮਾਲਸਰ ਦੀ ਪੁਰਾਣੀ ਤਸਵੀਰ 20-08-2026
ਸਮਾਲਸਰ, 19 ਅਗਸਤ (ਗੁਰਜੰਟ ਕਲਸੀ ਲੰਡੇ)-ਆਪਣੇ ਹਾਸਿਆਂ ਦੇ ਜਾਦੂ ਨਾਲ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਤਾਰੀ ਬਾਬਾ ਸਮਾਲਸਰ ਹੁਣ ਸਾਡੇ ਵਿਚ ਨਹੀਂ ਰਿਹਾ। ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੀ ਉਨ੍ਹਾਂ ਦੀ ਮਿੱਠੀ ਬੋਲੀ ਸਾਦਗੀ ਅਤੇ ਹਾਸੇ ਭਰੇ ਪਲ ਹਮੇਸ਼ਾ ਯਾਦ ਰਹਿਣਗੇ। ਜਾਣਕਾਰੀ ਅਨੁਸਾਰ ਤਾਰੀ ਬਾਬਾ ਸਮਾਲਸਰ ਦੁਬਈ ਗਿਆ ਹੋਇਆ ਸੀ ਅਤੇ ਉੱਥੇ ਹੀ ਉਸ ਦੀ ਅਚਾਨਕ ਮੌਤ ਹੋ ਗਈ। ਤਾਰੀ ਬਾਬਾ ਨੇ ਕਿਸੇ ਵੇਲੇ ਸਮਾਲਸਰ ਦੇ ਬਾਜ਼ਾਰ ਵਿਚ ਖ਼ਾਲਸਾ ਕੰਬਲ ਭੰਡਾਰ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਮੋਗੇ ਦੇ ਬਿਜਲੀ ਘਰ ਦੇ ਸਾਹਮਣੇ ਗੋਧੇਵਾਲਾ ਕੋਲ ਉਸ ਨੇ ਚਲਦੀ ਫਿਰਦੀ ਟਰਾਲੀ ਵਿਚ ਮੱਕੀ ਦੀਆਂ ਰੋਟੀਆਂ, ਸਰ੍ਹੋਂ ਦਾ ਸਾਗ, ਦੇਸੀ ਮੱਖਣੀ ਵੇਚਣ ਦਾ ਧੰਦਾ ਅਜਿਹਾ ਚਲਾਇਆ ਜੋ ਮੋਗਾ ਅਤੇ ਮੋਗੇ ਦੇ ਆਸ ਪਾਸ ਪਿੰਡਾਂ ਤੱਕ ਏਨਾ ਫੈਲਿਆ ਕਿ ਲੋਕ ਉਸ ਨੂੰ ਸਰ੍ਹੋਂ ਦੇ ਸਾਗ ਵਾਲਾ ਤਾਰੀ ਬਾਬਾ ਸਮਾਲਸਰ ਕਹਿ ਕੇ ਜਾਣਨ ਲੱਗੇ ਸਨ। ਇਹ ਕਾਰੋਬਾਰ ਬਾਘਾ ਪੁਰਾਣਾ-ਮੋਗਾ ਰੋਡ ਤੇ ਨੇੜੇ ਗਿੱਲ ਪਿੰਡ ਕੋਲ ਵੀ ਚਲਾਇਆ ਜੋ ਬੜਾ ਮਸ਼ਹੂਰ ਹੋਇਆ। ਤਾਰੀ ਬਾਬਾ ਆਪਣੇ ਹੁਨਰ ਵਿਚ ਬੜਾ ਮਾਹਿਰ ਸੀ।
ਪਿਛਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਿਖੇ ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਵਿਚ ਆਮ ਆਦਮੀ ਪਾਰਟੀ ਨੂੰ ਮਿਲਿਆ ਮਜ਼ਬੂਤ ਸਮਰਥਨ, ਕਈ ਸਾਥੀ ‘ਆਪ’ ਪਰਿਵਾਰ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।