ਪੰਜਾਬ ਭਾਜਪਾ ਦੇ ਨਵੇਂ ਇੰਚਾਰਜ ਸਤੀਸ਼ ਪੂਨੀਆ ਦੀ ਨਿਯੁਕਤੀ ਦਾ ਮੁਖ਼ਤਿਆਰ ਸਿੰਘ ਸੰਧੂ ਵਲੋਂ ਸਵਾਗਤ
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜਥੇਦਾਰ ਬੂਟਾ ਸਿੰਘ ਰਣਸੀਂਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੇ ਆਗੂ ਅਤੇ ਸਿੱਖ ਸੰਗਤਾਂ ‘ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜੋ ਅੱਤਿਆਚਾਰ ਕੀਤਾ ਗਿਆ ਉਸ ਦੇ ਵਿਰੁੱਧ 21 ਅਗਸਤ ਨੂੰ ਪੰਜਾਬ ਪੂਰਨ ਤੌਰ ‘ਤੇ ਬੰਦ ਕੀਤਾ ਜਾਵੇਗਾ ਅਤੇ ਸੜਕਾਂ ‘ਤੇ ਆਵਾਜਾਈ, ਦੁਕਾਨਾਂ ਤੇ ਸਾਰੇ ਪੰਜਾਬ ਵਿਚ ਪੱਤਾ ਵੀ ਨਹੀਂ ਹਿੱਲਣ ਦਿੱਤਾ ਜਾਵੇਗਾ ਕਿਉਂਕਿ ਪਿਛਲੇ ਪੌਣੇ ਚਾਰ ਸਾਲ ਤੋਂ ਚੰਡੀਗੜ੍ਹ ਮੁਹਾਲੀ ਦੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੈ ਪਰ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਪਿਛਲੇ ਦਿਨੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪਿਰੋਲ ਨੂੰ ਲੈ ਕੇ ਟੈਲੀਵਿਜ਼ਨਾਂ ਵਿਚ ਅਖ਼ਬਾਰਾਂ ਵਿਚ ਬਹੁਤ ਚਰਚਾਵਾਂ ਹੋਈਆਂ ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਬਿਰਧ ਮਾਤਾ ਆਖ਼ਰੀ ਸਾਹਾਂ ‘ਤੇ ਹੈ।
ਮ
ਮੋਗਾ ਵਿਖੇ ਯੂਨਾਈਟਿਡ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਤੇ ਹੋਰ ਆਗੂ 21 ਅਗਸਤ ਨੂੰ ਪੰਜਾਬ ਬੰਦ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਹਰਜੀਤ ਸਿੰਘ
20-08-2026
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜਥੇਦਾਰ ਬੂਟਾ ਸਿੰਘ ਰਣਸੀਂਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੇ ਆਗੂ ਅਤੇ ਸਿੱਖ ਸੰਗਤਾਂ ‘ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜੋ ਅੱਤਿਆਚਾਰ ਕੀਤਾ ਗਿਆ ਉਸ ਦੇ ਵਿਰੁੱਧ 21 ਅਗਸਤ ਨੂੰ ਪੰਜਾਬ ਪੂਰਨ ਤੌਰ ‘ਤੇ ਬੰਦ ਕੀਤਾ ਜਾਵੇਗਾ ਅਤੇ ਸੜਕਾਂ ‘ਤੇ ਆਵਾਜਾਈ, ਦੁਕਾਨਾਂ ਤੇ ਸਾਰੇ ਪੰਜਾਬ ਵਿਚ ਪੱਤਾ ਵੀ ਨਹੀਂ ਹਿੱਲਣ ਦਿੱਤਾ ਜਾਵੇਗਾ ਕਿਉਂਕਿ ਪਿਛਲੇ ਪੌਣੇ ਚਾਰ ਸਾਲ ਤੋਂ ਚੰਡੀਗੜ੍ਹ ਮੁਹਾਲੀ ਦੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੈ ਪਰ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਪਿਛਲੇ ਦਿਨੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪਿਰੋਲ ਨੂੰ ਲੈ ਕੇ ਟੈਲੀਵਿਜ਼ਨਾਂ ਵਿਚ ਅਖ਼ਬਾਰਾਂ ਵਿਚ ਬਹੁਤ ਚਰਚਾਵਾਂ ਹੋਈਆਂ ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਬਿਰਧ ਮਾਤਾ ਆਖ਼ਰੀ ਸਾਹਾਂ ‘ਤੇ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂ ਦਿੱਲੀ ਭਾਜਪਾ ਦੇ ਆਗੂਆਂ ਨਾਲ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਵਾਰੀ ਵਾਰੀ ਮੁਲਾਕਾਤ ਕਰ ਕੇ ਇਹ ਕਹਿ ਰਹੇ ਹਨ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕੁਝ ਦਿਨਾਂ ਦੀ ਪਿਰੋਲ ਦਿੱਤੀ ਜਾਵੇ ਤਾਂ ਜੋ ਆਪਣੀ ਮਾਂ ਦਾ ਮੂੰਹ ਦੇਖ ਸਕੇ ਪਰ ਹੈਰਾਨੀ ਦੀ ਗੱਲ ਹੁੰਦੀ ਹੈ ਕਿ 14 ਅਗਸਤ ਨੂੰ ਸਰਕਾਰ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੋਂ ਇਕ ਵੀਡੀਓ ਬਣਾ ਕੇ ਨਸਰ ਕੀਤੀ ਜਿਸ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਹਿ ਰਹੇ ਹਨ ਕਿ 15 ਅਗਸਤ ਦਾ ਜੋ ਰੋਸ ਮਾਰਚ ਹੈ ਉਸ ਨੂੰ ਹਿੰਸਕ ਨਾ ਬਣਾਇਆ ਜਾਵੇ। ਸਾਰੀਆਂ ਸੰਗਤਾਂ ਨੇ ਇਸ ਗੱਲ ‘ਤੇ ਪਹਿਰਾ ਦਿੱਤਾ ਕਿ ਜਥੇਦਾਰ ਦੀ ਅਪੀਲ ‘ਤੇ ਸਾਨੂੂੰ ਅਮਲ ਕਰਨਾ ਚਾਹੀਦਾ ਹੈ। ਜਦੋਂ ਮੋਰਚੇ ਵਿਚੋਂ ਸਿੱਖ ਸੰਗਤਾਂ ਗਵਰਨਰ ਹਾਸਵਾਲ ਨੂੰ ਚੱਲ ਪਈਆਂ। ਸਭ ਤੋਂ ਅੱਗੇ ਗੁਰਚਰਨ ਸਿੰਘ ਧਰਮੀ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਪਰਮਜੀਤ ਸਿੰਘ ਸਹੌਲੀ, ਭਾਈ ਬਲਜੀਤ ਸਿੰਘ ਕਾਲੀਆਂ ਵਾਲਾ, ਗੁਰਦੇਵ ਸਿੰਘ ਬਠਿੰਡਾ ਸਨ। ਅਸੀਂ ਪੁਲਿਸ ਦੀ ਬੈਰੀਕੇਡ ਕੋਲੇ ਪਹੁੰਚੇ ਹੀ ਸੀ ਤਾਂ ਚੰਡੀਗੜ੍ਹ ਦੀ ਭਾਰੀ ਫੋਰਸ ਪਾਣੀ ਦੀਆਂ ਗੱਡੀਆਂ ਭਰ ਕੇ ਅੱਥਰੂ ਗੈਸ ਨਾਲ ਲੈਸ ਖੜ੍ਹੀ ਸੀ। ਅਜੇ ਨਾਕੇ ‘ਤੇ ਪਹੁੰਚੇ ਹੀ ਸੀ, ਕੋਈ ਗੱਲਬਾਤ ਸੁਣਨ ਤੋਂ ਪਹਿਲਾਂ ਹੀ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅੱਥਰੂ ਗੈਸ ਸੁੱਟਣੇ ਸ਼ੁਰੂ ਕਰ ਦਿੱਤੇ। ਜਥੇਦਾਰ ਜਗਤਾਰ ਸਿੰਘ ਹਵਾਰੇ ਤੋਂ ਅਪੀਲ ਕਰਵਾਈ ਜਾ ਰਹੀ ਹੈ ਪਰ ਦੂਸਰੇ ਪਾਸੇ ਉਸੇ ਅਪੀਲ ਦੇ ਉਲਟ ਚੰਡੀਗੜ੍ਹ ਪ੍ਰਸ਼ਾਸਨ ਲੋਕਾਂ ਨੂੰ ਕੁੱਟ ਰਿਹਾ ਹੈ। ਅਨੇਕਾਂ ਬੰਦੇ ਬੀਬੀਆਂ ਬੇਹੋਸ਼ ਹੋ ਗਏ, ਕਈਆਂ ਦੇ ਸੱਟਾਂ ਲੱਗੀਆਂ ਪਰ ਸਰਕਾਰ ਬੇਖ਼ਬਰ ਰਹੀ। ਬਹੁਤ ਸਾਰੇ ਵੀਰਾਂ ‘ਤੇ ਐਫ.ਆਈ.ਆਰ. ਦਰਜ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ। ਸਿਮਰਜੀਤ ਸਿੰਘ ਮਾਨ ਨੂੰ ਵੀ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਪੁਲਿਸ ਨੇ ਜਬਰੀ ਫੜ ਕੇ ਗੱਡੀਆਂ ਵਿਚ ਸੁੱਟ ਲਿਆ। ਹਿੰਦੂ ਨੇਤਾ ਤਰਨ ਜੈਨ ਅੱਜ ਤੱਕ ਬੁੜੈਲ ਜੇਲ੍ਹ ਵਿਚ ਬੰਦ ਹਨ। ਇਸ ਤੋਂ ਸਪਸ਼ਟ ਹੈ ਕਿ ਕੇਂਦਰ ਦੀ ਸਰਕਾਰ ਸਿੱਖਾਂ ਨੂੰ ਕੋਈ ਨਿਆਂ ਦੇਣ ਲਈ ਇਰਾਦੇ ਵਿਚ ਨਹੀਂ ਹੈ। ਭਾਰਤ ਜਨਤਾ ਪਾਰਟੀ ਸਿੱਖਾਂ ਲਈ ਸਭ ਦੇ ਇਰਾਦੇ ਮਾੜੇ ਹਨ। ਇਸ ਕਰ ਕੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਤ। ਪੰਥਕ ਆਗੂਆਂ ਨੇ ਇਹ ਫ਼ੈਸਲਾ ਕੀਤਾ ਹੈ 21 ਅਗਸਤ ਦਾ ਦਿਨ ਪੰਜਾਬ ਬੰਦ ਕੀਤਾ ਜਾਵੇ। ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ 21 ਅਗਸਤ ਨੂੰ ਘਰੋਂ ਬਾਹਰ ਨਾ ਨਿਕਲਿਆ ਜਾਵੇ। ਜਥੇਦਾਰ ਬੂਟਾ ਸਿੰਘ ਦੇ ਨਾਲ ਜਥੇਦਾਰ ਕਰੋੜ ਸਿੰਘ ਤਲਵੰਡੀ, ਜ਼ਿਲ੍ਹਾ ਪ੍ਰਧਾਨ ਮੋਗਾ ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਪ੍ਰੈੱਸ ਸਕੱਤਰ ਭਾਈ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜੌਹਲ ਧੱਲੇਕੇ, ਭਾਈ ਜਗਸੀਰ ਸਿੰਘ ਡਾਲਾ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਭਾਈ ਗੁਰਲਾਭ ਸਿੰਘ ਧਰਮਕੋਟ ਹਾਜ਼ਰ ਸਨ।