20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰੱਸਾਕਸ਼ੀ ’ਚ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਨੇ ਜਿੱਤਿਆ ਗੋਲਡ ਮੈਡਲ-ਚੇਅਰਮੈਨ ਐਡਵੋਕੇਟ ਸੁਨੀਲ ਗਰਗ

ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

ਅਜੀਤ ਡੈਸਕ 20-08-2026
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਲੋਂ ਆਯੋਜਿਤ ਕੀਤੇ ਜਾ ਰਹੇ 22ਵੇਂ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦਾ ਦੂਜਾ ਬਰੋਸ਼ਰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਟੀ.ਐਲ.ਐਫ. ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਰਿਸਰਚ ਡਾ. ਸ਼ਮਸ਼ੇਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀ.ਐਸ. ਸ਼ਰਮਾ, ਡੀਨ ਐਗਜ਼ਾਮੀਨੇਸ਼ਨ ਇੰਜ: ਜਸਪ੍ਰੀਤ ਇੰਦਰ ਸਿੰਘ, ਡੀਨ ਆਈ.ਕਿਊ.ਏ.ਸੀ. ਡਾ. ਸਿਧਾਰਥ ਮੇਹਨ, ਹੈੱਡ ਆਫ਼ ਦਿ ਡਿਪਾਰਟਮੈਂਟ ਡਾ. ਬਾਲਕ ਦਾਸ ਕੁਰਮੀ, ਡਾ. ਸੌਰਭ ਕੋਸੇ, ਡਾ. ਵੇਦਪਾਲ ਸਿੰਘ, ਡਾ. ਸੰਤ ਕੁਮਾਰ ਵਰਮਾ, ਡਾ. ਭੀਮਾਕਿਰਨ, ਡਾ. ਅਮਨਦੀਪ ਸਿੰਘ, ਕਰਿਸ਼ਮਾ ਅਗਰਵਾਲ, ਸਾਨੀਆ ਗਰੋਵਰ ਅਤੇ ਸਮੂਹ ਫੈਕਲਟੀ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਸ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ 15-20 ਦੇਸ਼ਾਂ ਦੇ ਵਿਗਿਆਨੀ ਅਤੇ ਡੈਲੀਗੇਟ ਭਾਗ ਲੈਣਗੇ। ਇਸ ਤੋਂ ਇਲਾਵਾ ਦੇਸ਼ ਭਰ ਤੋਂ 3000 ਤੋਂ ਵੱਧ ਵਿਗਿਆਨੀ, ਅਧਿਆਪਕ ਅਤੇ ਵਿਦਿਆਰਥੀ ਆਪਣੇ ਖੋਜ ਕਾਰਜ ਪੇਸ਼ ਕਰਨਗੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ 12 ਵੱਖ-ਵੱਖ ਸ਼੍ਰੇਣੀਆਂ ਵਿਚ ਰਿਸਰਚ ਵਰਕ ਪੇਸ਼ ਕੀਤਾ ਜਾਵੇਗਾ, ਜਿਸ ਤਹਿਤ 432 ਇਨਾਮ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਇਕ ਇਤਿਹਾਸਕ ਮੌਕਾ ਹੈ, ਕਿਉਂਕਿ 44 ਸਾਲਾਂ ਬਾਅਦ ਪਹਿਲੀ ਵਾਰ ਭਾਰਤ ਵਿਚ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਭਾਗ ਲੈ ਕੇ ਇਸ ਵਿਸ਼ਵ ਪੱਧਰੀ ਸਮਾਗਮ ਨੂੰ ਸਫਲ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਦੂਜੇ ਬਰੋਸ਼ਰ ਵਿਚ ਦੇਸ਼ ਭਰ ਤੋਂ ਪ੍ਰਾਪਤ ਸੁਝਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਵਿਗਿਆਨੀ, ਅਧਿਆਪਕ ਅਤੇ ਵਿਦਿਆਰਥੀ ਇਸ ਕਾਨਫ਼ਰੰਸ ਦਾ ਲਾਭ ਲੈ ਸਕਣ। ਇਸ ਅੰਤਰ-ਰਾਸ਼ਟਰੀ ਸਿੰਪੋਜ਼ੀਅਮ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਸਮੇਤ ਕਈ ਅਕਾਦਮਿਕ ਅਤੇ ਉਦਯੋਗਿਕ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਕਾਨਫ਼ਰੰਸ ਦੌਰਾਨ ਵਿਸ਼ੇਸ਼ ਵਿਗਿਆਨਕ ਪ੍ਰਦਰਸ਼ਨੀ ਅਤੇ ਇੰਡਸਟਰੀ ਸਟਾਲ ਵੀ ਲਗਾਏ ਜਾਣਗੇ, ਜਿੱਥੇ ਵੱਖ-ਵੱਖ ਉਦਯੋਗ ਆਪਣੇ ਉਤਪਾਦਾਂ ਅਤੇ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨਗੇ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਭਾਰਤ ਵਿਚ 44 ਸਾਲਾਂ ਬਾਅਦ ਹੋ ਰਹੇ ਇਸ ਇਤਿਹਾਸਕ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਨੂੰ ਸਫਲ ਅਤੇ ਯਾਦਗਾਰ ਬਣਾਉਣ ਲਈ ਸੰਸਥਾ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਵਿਗਿਆਨੀਆਂ ਅਤੇ ਡੈਲੀਗੇਟਾਂ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਸਭ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾ ਕੇ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਰਾਜ ਪੱਧਰੀ ਐਨ.ਐਸ.ਐਸ. ਵਰਕਸ਼ਾਪ ’ਚ ਸਰਕਾਰੀ ਕੰਨਿਆ ਸਕੂਲ ਮੋਗਾ ਦੀਆਂ ਵਿਦਿਆਰਥਣਾਂ ਨੇ ਲਿਆ ਭਾਗ ਅਗਲੀ ਖ਼ਬਰ ਰੱਸਾਕਸ਼ੀ ’ਚ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਨੇ ਜਿੱਤਿਆ ਗੋਲਡ ਮੈਡਲ-ਚੇਅਰਮੈਨ ਐਡਵੋਕੇਟ ਸੁਨੀਲ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।