19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਦੇ ਮਿਲਾਪ ਲਈ ਸਿਮਰਨ ਕਰਨਾ ਜ਼ਰੂਰੀ-ਮਹੰਤ ਨਿਰਭੈ ਦਾਸ

ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਗੁਰੂ ਦੇ ਮਿਲਾਪ ਲਈ ਨਾਮ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਨੂੰ ਜੀਵਨ ਦੇ ਅਸਲੀ ਮਕਸਦ ਪ੍ਰਤੀ ਜਾਣੂ ਕਰਵਾਉਂਦਾ ਹੈ।

ਗੁਰੂ ਨਾਨਕ ਕਾਲਜ ਮੋਗਾ ਵਿਖੇ ਘਰ-ਘਰ ਤਿਰੰਗਾ ਮੁਹਿੰਮ ਤਹਿਤ ਬੂਟੇ ਲਗਾਉਂਦੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ ਗਿੱਲ| ਤਸਵੀਰ: ਜਸਪਾਲ ਸਿੰਘ ਬੱਬੀ ਤਲਵੰਡੀ ਮੱਲ੍ਹੀਆਂ ਵਿਖੇ ਮਾਤਾ ਕੁਲਵੰਤ ਕੌਰ ਗਿੱਲ ਦਾ ਸਨਮਾਨ ਕਰਦੇ ਹੋਏ ਮਹੰਤ ਨਿਰਭੈ ਦਾਸ। ਤਸਵੀਰ: ਅਮੋਲਕ ਸਿੰਘ ਕਲਸੀ 19-08-2026
ਕਿਸ਼ਨਪੁਰਾ ਕਲਾਂ, 18 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਗੁਰੂ ਦੇ ਮਿਲਾਪ ਲਈ ਨਾਮ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਨੂੰ ਜੀਵਨ ਦੇ ਅਸਲੀ ਮਕਸਦ ਪ੍ਰਤੀ ਜਾਣੂ ਕਰਵਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਦਾਸੀਨ ਮਹੰਤ ਨਿਰਭੈ ਦਾਸ ਯੂ. ਪੀ. ਵਾਲਿਆਂ ਨੇ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਡੇਰਾ ਬਾਬਾ ਘਮੰਡੀ ਦਾਸ ਚੇਅਰਮੈਨ ਜਗਦੀਪ ਸਿੰਘ ਗਿੱਲ ਦੀ ਮਾਤਾ ਕੁਲਵੰਤ ਕੌਰ ਗਿੱਲ ਦਾ ਸਨਮਾਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਾਮ ਜਪਣ ਨਾਲ ਬੁਰਾਈਆਂ ਦੂਰ ਹੁੰਦੀਆਂ ਅਤੇ ਚੰਗੇ ਗੁਣ ਪੈਦਾ ਹੋਣ ਸਦਕਾ ਮਨੁੱਖ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ। ਮਹੰਤ ਨਿਰਭੈ ਦਾਸ ਨੇ ਕਿਹਾ ਕਿ ਜੇਕਰ ਸੰਸਾਰ ਅੰਦਰ ਸ਼ਾਂਤੀ, ਤਰੱਕੀ ਅਤੇ ਮਨੁੱਖਤਾ ਦਾ ਬੋਲਬਾਲਾ ਸਥਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦਾ ਨਾਮ ਜਪਣਾ ਅਤੇ ਗੁਰੂ ਨਾਲ ਜੁੜਿਆਂ ਦੀ ਸੰਗਤ ਕਰਨੀ ਹੋਵੇਗੀ| ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਗਿੱਲ, ਜਗਜੀਤ ਸਿੰਘ ਆੜ੍ਹਤੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੋਨਲ ਖੇਡਾਂ ’ਚ ਆਕਸਫੋਰਡ ਸਕੂਲ ਦੀ ਝੋਲੀ ਪਏ 31 ਮੈਡਲ ਅਗਲੀ ਖ਼ਬਰ ਟਰਾਲੀ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।