19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਰਾਸਤੀ ਅਤੇ ਰਵਾਇਤੀ ਸੱਭਿਆਚਾਰਕ ਪ੍ਰੋਗਰਾਮ ‘ਤੀਆਂ ਸਾਉਣ ਦੀਆਂ’ ਕਰਵਾਇਆ

ਧਰਮਕੋਟ, 18 ਅਗਸਤ (ਪਰਮਜੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਧਰਮਕੋਟ ਨੇ ਸੱਭਿਆਚਾਰਕ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ‘ਤੀਆਂ ਸਾਉਣ ਦੀਆਂ’ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ| ਜਿਸ ਵਿਚ ਪੁਰਾਣਿਕ ਰਵਾਇਤੀ ਤੀਆਂ ਦੀ ਝਲਕ ਦੇਖਣ ਨੂੰ ਮਿਲੀ। ਇਸ ਪੇਂਡੂ ਵਿਰਾਸਤੀ ਸਮਾਗਮ ਵਿਚ 1ਨੂੰਹਾਂ, ਧੀਆਂ ਅਤੇ ਸੱਸਾਂ ਨੇ ਪੂਰੇ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ।

ਅਜੀਤ ਡੈਸਕ 19-08-2026
ਧਰਮਕੋਟ, 18 ਅਗਸਤ (ਪਰਮਜੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਧਰਮਕੋਟ ਨੇ ਸੱਭਿਆਚਾਰਕ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ‘ਤੀਆਂ ਸਾਉਣ ਦੀਆਂ’ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ| ਜਿਸ ਵਿਚ ਪੁਰਾਣਿਕ ਰਵਾਇਤੀ ਤੀਆਂ ਦੀ ਝਲਕ ਦੇਖਣ ਨੂੰ ਮਿਲੀ। ਇਸ ਪੇਂਡੂ ਵਿਰਾਸਤੀ ਸਮਾਗਮ ਵਿਚ 1ਨੂੰਹਾਂ, ਧੀਆਂ ਅਤੇ ਸੱਸਾਂ ਨੇ ਪੂਰੇ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ। ਮੁਟਿਆਰਾਂ ਵਿਚ ਤੀਆਂ ਨੂੰ ਲੈ ਕੇ ਖਾਸਾ ਚਾਅ ਦੇਖਣ ਨੂੰ ਮਿਲਿਆ। ਤੀਆਂ ਦੀ ਰਾਣੀ ਦਾ ਖਿਤਾਬ ਗਗਨਦੀਪ ਕੌਰ ਨੇ ਜਿੱਤਿਆ ਜਦੋਂ ਕਿ ਰਨਰ ਅੱਪ ਪ੍ਰਿਆ ਅਤੇ ਸ਼ਾਇਨਾ ਰਹੀਆਂ। ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੀ ਰਾਣੀ ਮੁਕਾਬਲੇ ਨਾਲ ਹੋਈ। ਇਸ ਦੇ ਨਾਲ ਮਹਿੰਦੀ ਮੁਕਾਬਲਾ, ਬੋਲੀ ਪਾਉਣ ਮੁਕਾਬਲਾ ਅਤੇ ਪੰਜਾਬ ਦੇ ਰਵਾਇਤੀ ਸੱਭਿਆਚਾਰ ਸੰਬੰਧੀ ਪ੍ਰਸ਼ਨੋਤਰੀ ਕਰਵਾਈ ਗਈ। ਢੋਲ ਦੀ ਧਮਕ ’ਤੇ ਸਭ ਨੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਡੀ.ਜੇ. ’ਤੇ ਸਭ ਨੇ ਖੂਬ ਡਾਂਸ ਕੀਤਾ। ਸਮਾਗਮ ਦਾ ਸਾਰਾ ਪ੍ਰਬੰਧ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਦੀ ਕਾਰਜਕਾਰੀ ਕਮੇਟੀ ਵਲੋਂ ਕੀਤਾ ਗਿਆ। ਖੂਬਸੂਰਤ ਸੱਭਿਆਚਾਰਕ ਸੈਲਫੀ ਪੁਆਇੰਟ ਅਤੇ ਮੌਕੇ ’ਤੇ ਫੋਟੋ ਖਿਚਾ ਕੇ ਫਰੇਮ ਕਰਕੇ ਦੇਣ ਦੀ ਸਹੂਲਤ ਨੇ ਇਸ ਪ੍ਰੋਗਰਾਮ ਨੂੰ ਹੋਰ ਯਾਦਗਾਰੀ ਬਣਾ ਦਿੱਤਾ। ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸਾਕਸ਼ੀ ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਆਪਣੇ ਪੰਜਾਬੀ ਸੱਭਿਆਚਾਰ, ਰੀਤਾਂ ਅਤੇ ਪ੍ਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਇਸ ਖੂਬਸੂਰਤ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਊਸ਼ਾ ਸ਼ਰਮਾ, ਅੰਜੂ ਕਟਾਰੀਆ, ਰਵੀਨਾ ਨੌਹਰੀਆ, ਤਮੰਨਾ ਅਰੋੜਾ, ਮਲਿਕਾ ਕੰਧਾਰੀ, ਸ਼ਸ਼ੀ ਨੌਹਰੀਆ, ਸਿਮਰਨਜੀਤ ਕੌਰ, ਰਿੱਧੀ ਬਤਰਾ, ਮੀਨਾ ਨੌਹਰੀਆ, ਪੂਜਾ ਅਰੋੜਾ ਨੇ ਅਹਿਮ ਯੋਗਦਾਨ ਪਾਇਆ| ਇਸ ਸਮੇਂ ਸੰਸਥਾ ਦੇ ਪ੍ਰਧਾਨ ਮਾ. ਗੌਰਵ ਸ਼ਰਮਾ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਮਨਾਉਣ ਦਾ ਉਪਰਾਲਾ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਮਹਿਲਾ ਵਿੰਗ ਵਲੋਂ ਪਹਿਲੀ ਵਾਰ ਕੀਤਾ ਗਿਆ ਹੈ| ਇਸ ਮੌਕੇ ਸੰਸਥਾ ਦੇ ਵਰਕਿੰਗ ਕਮੇਟੀ ਦੇ ਮੈਂਬਰ ਡਾ. ਰਜਿੰਦਰ ਬਤਰਾ, ਬਲਕਾਰ ਸਿੰਘ, ਸਚਿਨ ਗਰੋਵਰ, ਮੇਜਰ ਸਿੰਘ, ਅਤੁੱਲ ਨੌਹਰੀਆ, ਮਾਸਟਰ ਵਿਜੈ ਗੋਇਲ, ਸੰਜੀਵ ਕਟਾਰੀਆ ਬੌਬੀ, ਨਵਦੀਪ ਅਹੂਜਾ, ਬਬਲੂ, ਰੁਪਿੰਦਰ ਰਿੰਪੀ, ਅਸ਼ਵਨੀ ਜੱਸੀ, ਤਰਸੇਮ ਲਾਲ ਅਰੋੜਾ, ਡਾ. ਹਰਮੀਤ ਸਿੰਘ ਲਾਡੀ, ਗੌਰਵ ਦਾਬੜਾ, ਰਾਜੇਸ਼ ਸੁਖੀਜਾ ਨੇ ਅਲੱਗ ਅਲੱਗ ਡਿਊਟੀਆਂ ਨਿਭਾਈਆਂ। ਵਿਸ਼ੇਸ਼ ਸਹਿਯੋਗ ਵਜੋਂ ਮਾਸਟਰ ਰਾਕੇਸ਼ ਮਿਸ਼ਰਾ ਜੀ ਨੇ 150 ਆਯੁਰਵੈਦਿਕ ਬੂਟਿਆਂ ਦਾ ਪ੍ਰਬੰਧ ਕੀਤਾ ਜੋ ਪ੍ਰੋਗਰਾਮ ਦੇ ਆਖਰ ਵਿਚ ਹਰ ਮਹਿਲਾ ਨੂੰ ਗਿਫਟ ਵਜੋਂ ਦਿੱਤੇ ਗਏ।
ਪਿਛਲੀ ਖ਼ਬਰ ਅਗਨੀ ਪਥ ਯੋਜਨਾ ਤਹਿਤ ਸੈਨਾ ਭਰਤੀ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ... ਅਗਲੀ ਖ਼ਬਰ ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਅਤੇ ਆਈ. ਐੱਸ. ਐੱਫ. ਸੀ. ਪੀ. ਆਰ. ਵਿਖੇ 80ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।