18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਚਿੰਤਪੁਰਨੀ ਮੇਲੇ ਤੋਂ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਵਿਚ ਮੋਗਾ ਦੇ ਦੋ ਨੌਜਵਾਨਾਂ ਦੀ ਮੌਤ ਮੋਗਾ ਸ਼ਹਿਰ ਵਿਚ ਛਾਈ ਸੋਗ ਦੀ ਲਹਿਰ

ਮੋਗਾ, 17 ਅਗਸਤ (ਗੁਰਤੇਜ ਸਿੰਘ ਬੱਬੀ)-ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰ ਕੇ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਮੋਗਾ ਦੇ ਦੋ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨਾਲ ਦੋਵੇਂ ਪਰਿਵਾਰਾਂ ਅਤੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਦੀਪਕ ਵਰਮਾ ਅਤੇ ਰਣਜੋਤ ਸਿੰਘ ਦੀ ਫਾਈਲ ਫ਼ੋਟੋ। 18-08-2026
ਮੋਗਾ, 17 ਅਗਸਤ (ਗੁਰਤੇਜ ਸਿੰਘ ਬੱਬੀ)-ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰ ਕੇ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਮੋਗਾ ਦੇ ਦੋ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨਾਲ ਦੋਵੇਂ ਪਰਿਵਾਰਾਂ ਅਤੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 10 ਅਗਸਤ ਦੀ ਰਾਤ ਏਅਰ ਕੰਡੀਸ਼ਨਰ ਰਿਪੇਅਰਿੰਗ ਦਾ ਕੰਮ ਕਰਨ ਵਾਲੇ ਕੁਝ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ‘ਤੇ ਮਾਤਾ ਵੈਸ਼ਨੂੰ ਦੇਵੀ ਦੀ ਯਾਤਰਾ ‘ਤੇ ਰਵਾਨਾ ਹੋਏ ਸਨ। ਦਰਸ਼ਨਾਂ ਤੋਂ ਬਾਅਦ ਉਹ ਚਾਮੁੰਡਾ ਦੇਵੀ, ਕਾਂਗੜਾ ਦੇਵੀ ਅਤੇ ਜਵਾਲਾ ਜੀ ਹੁੰਦੇ ਹੋਏ 16 ਅਗਸਤ ਨੂੰ ਚਿੰਤਪੁਰਨੀ ਪਹੁੰਚੇ। ਵਾਪਸੀ ਦੌਰਾਨ ਭਰਵਾਈ ਨੇੜੇ ਇਕ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ, ਜਿਸ ਕਾਰਨ ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰਦਿਆਂ ਮੋਗਾ ਦੇ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵੇਲੇ ਮੋਟਰਸਾਈਕਲ ‘ਤੇ ਦੀਪਕ ਵਰਮਾ (20) ਅਤੇ ਰਣਜੋਤ ਸਿੰਘ (19) ਸਵਾਰ ਸਨ। ਟੱਕਰ ਇੰਨੀ ਭਿਆਨਕ ਸੀ ਕਿ ਦੀਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਰਣਜੋਤ ਸੜਕ ਕਿਨਾਰੇ ਖੱਡ ਵਿਚ ਜਾ ਡਿੱਗੇ ਅਤੇ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਵਿਚ ਇਲਾਜ ਦੌਰਾਨ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਦੋਵੇਂ ਆਪਣੇ-ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਮ੍ਰਿਤਕ ਰਣਜੋਤ ਸਿੰਘ ਦੇ ਪਰਿਵਾਰ ਮੈਂਬਰਾਂ ਦੀ ਦਿੱਤੀ ਜਾਣਕਾਰੀ ਮੁਤਾਬਿਕ 19 ਸਾਲਾਂ ਪੁੱਤਰ 12ਵੀਂ ਪਾਸ ਕਰਨ ਤੋਂ ਬਾਅਦ ਏ.ਸੀ. ਰਿਪੇਅਰਿੰਗ ਦਾ ਕੰਮ ਕਰਦਾ ਸੀ। ਉੱਧਰ ਦੀਪਕ ਵਰਮਾ ਨਵੀਂ ਦਾਣਾ ਮੰਡੀ ਨੇੜੇ ਆਪਣੀ ਮਾਤਾ ਨਾਲ ਪਿਛਲੇ 18 ਸਾਲਾਂ ਤੋਂ ਰਹਿ ਰਿਹਾ ਸੀ। ਉਹ ਤਿੰਨ ਮਹੀਨਿਆਂ ਤੋਂ ਏ.ਸੀ. ਰਿਪੇਅਰਿੰਗ ਦਾ ਕੰਮ ਸਿੱਖ ਰਿਹਾ ਸੀ ਅਤੇ ਬਿਮਾਰ ਪਿਤਾ ਕਾਰਨ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਸੀ। ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਪਰਿਵਾਰਕ ਮੈਂਬਰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਗਏ ਹਨ। ਹਿਮਾਚਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ 4 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਝੁੱਗੀ ਝੌਂਪੜੀ, ਗੰਦਗੀ, ਨਾਜਾਇਜ਼ ਕਬਜ਼ੇ ਅਤੇ ਅਪਰਾਧ ਵਿਰੁੱਧ ਸ਼ਹਿਰ ਵਾਸੀ ਹੋਏ ਇੱਕਜੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।