15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰੂ ਦੋਖੀ ਨਕਲੀ ਨਿਹੰਗ ਵਲੋਂ ਸੁਖਬੀਰ ਸਿੰਘ ਬਾਦਲ ਉੱਪਰ ਕੀਤਾ ਕਾਤਲਾਨਾ ਹਮਲਾ ਅਤਿ ਨਿੰਦਣਯੋਗ ਅਜੇ ਤਾਂ ਗੱਠਜੋੜ ਵੀ ਨਹੀਂ ਹੋਇਆ ਰਾਜਸੀ ਪਾਰਟੀਆਂ ਬੌਖਲਾਹਟ ’ਚ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਲੀਮੈਂਟ ਹਾਊਸ ‘ਚ ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੁਚਾਲ ਜਿਹਾ ਆ ਗਿਆ ਹੈ। ਦੋਨਾਂ ਵੱਡੇ ਆਗੂਆਂ ਦੀ ਇਸ ਮੁਲਾਕਾਤ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਦੀਆਂ ਹੋਰ ਵਿਰੋਧੀ ਧਿਰਾਂ ਵਿਚ ਨਿਰਾਸ਼ਾ ਦਾ ਆਲਮ ਹੈ।

ਅਕਾਲੀ ਆਗੂ ਖਣਮੁਖ ਭਾਰਤੀ ਪੱਤੋ, ਚਰਨਪ੍ਰੀਤ ਸਿੰਘ ਅੰਟੂ, ਰਣਧੀਰ ਸਿੰਘ ਢਿੱਲੋਂ ਅਤੇ ਬਲਜੀਤ ਸਿੰਘ ਚੁਗਾਵਾਂ। 15-08-2026
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਲੀਮੈਂਟ ਹਾਊਸ ‘ਚ ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੁਚਾਲ ਜਿਹਾ ਆ ਗਿਆ ਹੈ। ਦੋਨਾਂ ਵੱਡੇ ਆਗੂਆਂ ਦੀ ਇਸ ਮੁਲਾਕਾਤ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਦੀਆਂ ਹੋਰ ਵਿਰੋਧੀ ਧਿਰਾਂ ਵਿਚ ਨਿਰਾਸ਼ਾ ਦਾ ਆਲਮ ਹੈ। ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਦਿੱਤਾ। ਇਸ ਮੌਕੇ ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਕੱਢੇ ਗਏ “ਮੀਰੀ ਪੀਰੀ ਖ਼ਾਲਸਾ ਮਾਰਚ” ਦੀ ਅਪਾਰ ਸਫਲਤਾ ਲਈ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਜਿਨ੍ਹਾਂ ‘ਚ ਸੰਤ ਬਾਬਾ ਅਰਜਨ ਸਿੰਘ ਗਿਆਰ੍ਹਵੀਂ ਵਾਲੇ ਦੌਧਰ, ਬਾਬਾ ਪ੍ਰਦੀਪ ਸਿੰਘ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ, ਬਾਬਾ ਜੋਰਾ ਸਿੰਘ ਨਾਨਕਸਰ ਠਾਠ ਬੱਧਨੀ ਕਲਾਂ, ਸੰਤ ਜਗਜੀਤ ਸਿੰਘ ਲੋਪੋ, ਵੱਡਾ ਡੇਰਾ ਦੌਧਰ ਵਾਲੇ ਮਹਾਂਪੁਰਸ਼, ਸੰਤ ਨਿਰਮਲ ਦਾਸ ਡੇਰਾ ਬਾਬਾ ਉੱਤਮ ਦਾਸ ਲੋਪੋ ਸਮੇਤ ਸਾਰੇ ਸੇਵਾਦਾਰਾਂ, ਵੱਖ-ਵੱਖ ਥਾਵਾਂ ‘ਤੇ ਪੜਾਅ ਲਾ ਕੇ ਸਵਾਗਤ ਕਰਨ ਵਾਲੀਆਂ ਸੰਗਤਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਿਲ ਸਨ ਅਤੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੰਨੇ ਵਿਸ਼ਾਲ ਪ੍ਰਬੰਧਾਂ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਪੱਪੂ ਰਾਮੂੰਵਾਲਾ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਅਜੇ ਹੋਂਦ ਵਿਚ ਵੀ ਨਹੀਂ ਆਇਆ ਪਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਦੀ ਮੌਜੂਦਾ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਰੇ ਹੀ ਬੌਖਲਾ ਗਏ ਹਨ। ਇਨ੍ਹਾਂ ਲੋਕਾਂ ਨੂੰ ਅਕਾਲੀ ਦਲ ਤੋਂ ਡਰ ਲੱਗਦਾ ਹੈ ਕਿਉਂਕਿ ਇਹ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਇੰਨਾ ਮਜ਼ਬੂਤ ਹੋ ਚੁੱਕਾ ਹੈ ਕਿ ਜੇ ਇਕੱਲਾ ਵੀ ਚੋਣ ਮੈਦਾਨ ‘ਚ ਉੱਤਰਦਾ ਹੈ ਤਾਂ ਇਨ੍ਹਾਂ ਪਾਰਟੀਆਂ ਨੂੰ ਰੋਲ ਕੇ ਰੱਖ ਦੇਵੇਗਾ ਅਤੇ ਸੂਬੇ ‘ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਿਰੋਲ ਸਰਕਾਰ ਬਣਾਏਗਾ।
ਪਿਛਲੀ ਖ਼ਬਰ ਗੁਰੂ ਦੋਖੀ ਨਕਲੀ ਨਿਹੰਗ ਵਲੋਂ ਸੁਖਬੀਰ ਸਿੰਘ ਬਾਦਲ ਉੱਪਰ ਕੀਤਾ ਕਾਤਲਾਨਾ ਹਮਲਾ ਅਤਿ ਨਿੰਦਣਯੋਗ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਮਨਾਇਆ ਆਜ਼ਾਦੀ ਦਿਵਸ *ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਪੇਸ਼ ਕੀਤੇ ਸ਼ਰਧਾ ਦੇ ਫ਼ੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।