13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਮੀਟਿੰਗ

ਕੋਟ ਈਸੇ ਖਾਂ, 12 ਅਗਸਤ (ਗੁਰਮੀਤ ਸਿੰਘ ਖ਼ਾਲਸਾ)- 29ਵੀਂਆਂ ਜੋਨ ਕੋਟ ਈਸੇ ਖਾਂ ਸਕੂਲ ਖੇਡਾਂ ਜੋ ਵੱਖ-ਵੱਖ ਸਕੂਲਾਂ ਵਿਚ ਸ਼ੁਰੂ ਹੋ ਚੁੱਕੀਆਂ ਹਨ, ਉਨ੍ਹਾਂ ਦਾ ਉਦਘਾਟਨ ਜੋਨ ਪ੍ਰਧਾਨ ਪ੍ਰਿੰਸੀਪਲ ਰਜੇਸ਼ ਪਾਲ ਅਰੋੜਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਦੇ ਮੈਦਾਨ ‘ਚ ਕੀਤਾ ਗਿਆ ਸੀ। ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਲੈਕਚਰਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14, 17, 19 ਸਾਲ ਲੜਕੇ/ਲੜਕੀਆਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ।

* ਵੱਖ-ਵੱਖ ਸਕੂਲਾਂ ਦੇ ਖਿਡਾਰੀ ਬੱਚਿਆਂ ਨੇ ਲਿਆ ਭਾਗ 13-08-2026
ਕੋਟ ਈਸੇ ਖਾਂ, 12 ਅਗਸਤ (ਗੁਰਮੀਤ ਸਿੰਘ ਖ਼ਾਲਸਾ)- 29ਵੀਂਆਂ ਜੋਨ ਕੋਟ ਈਸੇ ਖਾਂ ਸਕੂਲ ਖੇਡਾਂ ਜੋ ਵੱਖ-ਵੱਖ ਸਕੂਲਾਂ ਵਿਚ ਸ਼ੁਰੂ ਹੋ ਚੁੱਕੀਆਂ ਹਨ, ਉਨ੍ਹਾਂ ਦਾ ਉਦਘਾਟਨ ਜੋਨ ਪ੍ਰਧਾਨ ਪ੍ਰਿੰਸੀਪਲ ਰਜੇਸ਼ ਪਾਲ ਅਰੋੜਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਦੇ ਮੈਦਾਨ ‘ਚ ਕੀਤਾ ਗਿਆ ਸੀ। ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਲੈਕਚਰਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14, 17, 19 ਸਾਲ ਲੜਕੇ/ਲੜਕੀਆਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਜਿਸ ਵਿਚ ਜੋਨ ਕੋਟ ਈਸੇ ਖਾਂ ਦੇ ਲਗਭਗ 30 ਸਕੂਲਾਂ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ। ਕ੍ਰਿਕਟ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਰੱਸਾ-ਕਸ਼ੀ, ਫੁੱਟਬ ਾਲ ਦੇ ਮੈਚ ਸਰਕਾਰੀ ਸਕੂਲ ਘਲੋਟੀ ਵਿਖੇ ਹੋਏ। ਲਾਅਨ ਟੈਨਿਸ, ਸਾਫ਼ਟ ਟੈਨਿਸ, ਬੈਡਮਿੰਟਨ ਦੇ ਮੈਚ ਕੰਨ੍ਹਿਆਂ ਸਕੂਲ ਕੋਟ ਈਸੇ ਖਾਂ ਵਿਖੇ ਅਤੇ ਚੈੱਸ ਦੇ ਮੈਚ ਕੈਂਬਰਿਜ ਸਕੂਲ ‘ਚ ਹੋਏ। ਹਾਕੀ, ਕਰਾਟੇ, ਹੈਂਡਬਾਲ, ਯੋਗਾ ਦੇ ਮੈਚ ਨਾਮਵਰ ਸੰਸਥਾ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਕਰਵਾਏ ਗਏ। ਖੋ-ਖੋ ਦੇ ਮੁਕਾਬਲੇ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਅਤੇ ਗਤਕਾ ਮੁਕਾਬਲੇ ਅਕਾਲ ਅਕੈਡਮੀ ਮਨਾਵਾਂ ਵਿਖੇ ਕਰਵਾਏ ਗਏ। ਜੋਨ ਪ੍ਰਧਾਨ ਪ੍ਰਿੰਸੀਪਲ ਰਜੇਸ਼ਪਾਲ ਅਰੋੜਾ ਵਲੋਂ ਸਾਰੇ ਸਕੂਲਾਂ ਦੇ ਮੁਖੀਆਂ ਦਾ ਵਡਮੁੱਲਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਲੈਕਚਰਾਰ ਪਲਵਿੰਦਰ ਸਿੰਘ, ਲੈਕਚਰਾਰ ਮਨਦੀਪ ਸਿੰਘ, ਪਰਮਜੀਤ ਕੌਰ ਪੀ.ਟੀ.ਆਈ., ਹੀਰਾ ਸਿੰਘ ਪੀ.ਟੀ.ਆਈ., ਗੁਰਮੀਤ ਕੌਰ ਡ ੀ.ਪੀ.ਈ., ਰਾਜਵਿੰਦਰ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਮਨਦੀਪ ਸਿੰਘ, ਬਾਜ ਸਿੰਘ, ਰਾਜਦੀਪ ਸਿੰਘ, ਕਿਰਨਪ੍ਰੀਤ ਕੌਰ, ਗਗਨਦੀਪ ਕੌਰ, ਸੁਖਪ੍ਰੀਤ ਕੌਰ, ਮਨਵਿੰਦਰ ਕੌਰ, ਰਜਵੰਤ ਕੌਰ, ਅਮਨਦੀਪ ਸ਼ਰਮਾ, ਸੁਖਪ੍ਰੀਤ ਸਿੰਘ ਸਾਰੇ ਡੀ.ਪੀ.ਈ., ਹਰਜੀਤ ਸਿੰਘ, ਰੁਪਿੰਦਰ ਸਿੰਘ, ਅਮਨਦੀਪ ਸ਼ਰਮਾ, ਜਿੰਦਰਪਾਲ ਸਿੰਘ, ਕੋਚ ਗਗਨਦੀਪ ਸਿੰਘ, ਮਹੇਸ਼ ਕੁਮਾਰ, ਜਗਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਨਾਵਾਂ, ਸਤਨਾਮ ਸਿੰਘ ਮਨਾਵਾਂ, ਨਵਜੋਤ ਸਿੰਘ ਮਨਾਵਾਂ, ਰਸ਼ਪਾਲ ਕੌਰ, ਰਮਨਪ੍ਰੀਤ ਕੌਰ, ਅਮਰਜੀਤ ਕੁਮਾਰ, ਰੀਟਾ, ਪ੍ਰਦੀਪ ਕੁਮਾਰ ਅਤੇ ਹੋਰ ਅਧਿਆਪਕ, ਜਿੰਨਾ ਨੇ ਟੂਰਨਾਮੈਂਟ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ, ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਮਨ ਚਾਹੇ ਸਕੋਰ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।