12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਹੇਮਕੁੰਟ ਸਾਹਿਬ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫਤਿਹਗੜ੍ਹ ਪੰਜਤੂਰ, 11 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿਖੇ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਅਤੇ ਪ੍ਰਾਇਮਰੀ ਕੋਆਰਡੀਨੇਟਰ ਰਾਜ਼ੀ ਅਮਰ ਦੀ ਦੇਖ ਰੇਖ ਹੇਠ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਲੋਕ ਬੋਲੀਆਂ, ਸੁਹਾਗ, ਟੱਪੇ, ਭਾਸ਼ਣ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।

ਅਜੀਤ ਡੈਸਕ 12-08-2026
ਫਤਿਹਗੜ੍ਹ ਪੰਜਤੂਰ, 11 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿਖੇ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਅਤੇ ਪ੍ਰਾਇਮਰੀ ਕੋਆਰਡੀਨੇਟਰ ਰਾਜ਼ੀ ਅਮਰ ਦੀ ਦੇਖ ਰੇਖ ਹੇਠ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਲੋਕ ਬੋਲੀਆਂ, ਸੁਹਾਗ, ਟੱਪੇ, ਭਾਸ਼ਣ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਸਮੇਂ ਮੁਟਿਆਰਾਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ| ਜਿਨ੍ਹਾਂ ਵਿਚੋਂ ਵਧੀਆ ਜੁੱਤੀ ਦਾ ਖਿਤਾਬ ਜਪਨੀਤ ਕੌਰ, ਸੁਖਮਨਪ੍ਰੀਤ ਕੌਰ, ਰੁਹਾਨੀਜੋਤ ਕੌਰ, ਜਸਮੀਨ ਕੌਰ ਅਤੇ ਜਪਜੀ ਕੌਰ, ਵਧੀਆ ਟਿੱਕਾ ਨਵਜੋਤ ਕੌਰ, ਮਨਜੋਤ ਕੌਰ, ਸੁਖਮਨ ਕੌਰ, ਵਧੀਆ ਮਹਿੰਦੀ ਗੁਰਵੀਰ ਕੌਰ, ਆਇਤਪ੍ਰੀਤ ਕੌਰ, ਮੁਸਕਾਨ ਕੌਰ ਅਤੇ ਹਰਮੀਤ ਕੌਰ, ਵਧੀਆ ਫੁਲਕਾਰੀ ਸੁਪ੍ਰੀਤ ਕੌਰ, ਏਕ ਮਜੀਤ ਕੌਰ, ਵਧੀਆ ਪਰਾਂਦਾ ਅਵਨੀਤ ਕੌਰ, ਅਨੁਪ੍ਰੀਤ ਕੌਰ, ਸੁਖਕੀਰਤ ਕੌਰ ਅਤੇ ਸ਼ੁਭਰੀਤ ਕੌਰ, ਵਧੀਆ ਝੁਮਕਾ ਨਵਜੋਤ ਕੌਰ, ਗੁਰਸਿਦਕ ਕੌਰ, ਮਨਮੀਤ ਕੌਰ ਅਤੇ ਮਹਿਕਪ੍ਰੀਤ ਕੌਰ, ਵਧੀਆ ਚੂੜੀਆਂ ਮਨਕੀਰਤ ਕੌਰ, ਜਸਮੀਨ ਕੌਰ, ਸਮਾਇਰਾ, ਨੂਰ, ਸਿਮਰਨਪ੍ਰੀਤ ਕੌਰ, ਸ਼ਿਵੰਨਿਆ, ਮਿਸ ਤੀਜ਼ ਦਾ ਖਿਤਾਬ ਔਸਮ ਅਮਰ ਅਤੇ ਗੁਨਰੀਤ ਕੌਰ, ਮਿਸ ਪੰਜਾਬਣ ਦਾ ਕਿਤਾਬ ਸੀਰਤਪ੍ਰੀਤ ਕੌਰ ਅਤੇ ਰੁਸਨਪ੍ਰੀਤ ਕੌਰ ਨੇ ਜਿੱਤਿਆ। ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਜੂਨੀਅਰ ਵਿੰਗ ਦੀਆਂ ਨੰਨੀਆਂ-ਮੁੰਨੀਆਂ ਬੱਚੀਆਂ ਦੁਆਰਾ ਵੀ ‘ਤੀਜ’ ਦੇ ਤਿਉਹਾਰ ਮੌਕੇ ਡਾਂਸ ਪੇਸ਼ ਕੀਤਾ। ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਐਮ. ਡੀ. ਰਣਜੀਤ ਕੌਰ ਸੰਧੂ ਅਤੇ ਚੇਅਰਮੈਨ ਕੁਲਵੰਤ ਸਿੰਘ ਉਚੇਚੇ ਤੌਰ ’ਤੇ ਪ ਹੁੰਚੇ। ਉਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਬੜਾ ਹੀ ਗੌਰਵਸ਼ਾਲੀ ਹੈ। ‘ਤੀਜ’ ਸਾਵਣ ਮਹੀਨੇ ਦਾ ਤਿਉਹਾਰ ਹੈ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰਿੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਜ਼ਿੰਦਗੀ ਬਹੁਤ ਤੇਜ਼ ਗਤੀ ਨਾਲ ਭੱਜ ਰਹੀ ਹੈ| ਇਸ ਭੱਜ-ਦੌੜ ਸਦਕਾ ਅਸੀਂ ਆਪਣੇ ਸੱਭਿਆਚਾਰ ਨਾਲੋਂ ਦੂਰ ਹੰਦੇ ਜਾ ਰਹੇ ਹਾਂ। ਇਹ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬੀ ਸੱਭਿਆਚਾਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕੇ। ਅੰਤ ਵਿਚ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਅਮਰਦੀਪ ਸਿੰਘ ਵਲੋਂ ਸਾਰੇ ਸਟਾਫ ਨੂੰ ‘ਤੀਜ’ ਦੀ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਯੂਨੀਵਰਸਿਟੀ ਮੈਰਿਟ ਲਿਸਟ ’ਚ ਆਉਣ ਵਾਲੀ ਨਡਾਲਾ ਕਾਲਜ ਦੀ ਵਿਦਿਆਰਥਣ ਦਾ ਸੰਤ ਤਰਲੋਕ ਸਿੰਘ ਵਲੋਂ ਸਨਮਾਨ ਅਗਲੀ ਖ਼ਬਰ ਹੇਮਕੁੰਟ ਸਕੂਲ ਦੀਆਂ ਗਰਾਊਂਡਾਂ ਵਿਚ ਸ਼ੁਰੂ ਹੋਏ ਜ਼ੋਨਲ ਖੇਡ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।