12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਯੂਨੀਕ ਸਕੂਲ ਸਮਾਲਸਰ ਨੇ ਜ਼ੋਨ ਪੱਧਰੀ ਖੇਡਾਂ ਵਿਚ ਝੰਡੇ ਗੱਡੇ

ਨੱਥੂਵਾਲਾ ਗਰਬੀ, 11 ਅਗਸਤ (ਨਵਦੀਪ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਖਿਡਾਰੀਆਂ ਨੇ ਡੀ. ਪੀ.

ਅਜੀਤ ਡੈਸਕ 12-08-2026
ਨੱਥੂਵਾਲਾ ਗਰਬੀ, 11 ਅਗਸਤ (ਨਵਦੀਪ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਖਿਡਾਰੀਆਂ ਨੇ ਡੀ. ਪੀ. ਈ. ਰਾਜੀਵ ਕੁਮਾਰ ਅਤੇ ਮਨਦੀਪ ਕੌਰ ਦੀ ਅਗਵਾਈ ਹੇਠ ਜੀ. ਟੀ. ਬੀ. ਗੜ੍ਹ ਵਿਚ ਹੋਈਆਂ ਜ਼ੋਨ ਪੱਧਰੀ ਖੇਡਾਂ ਵਿਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਪ੍ਰਾਪਤ ਕੀਤੀਆਂ। ਬੈਡਮਿੰਟਨ ਲੜਕੇ ਅੰਡਰ-14 ਵਿਚ ਪਹਿਲਾ ਸਥਾਨ, ਅੰਡਰ-17 ਦੂਜਾ ਸਥਾਨ, ਅੰਡਰ-19 ਪਹਿਲਾ ਸਥਾਨ, ਫੁੱਟਬਾਲ ਅੰਡਰ-14 ਦੂਜਾ ਸਥਾਨ, ਅੰਡਰ-17 ਪਹਿਲਾ ਸਥਾਨ, ਚੈੱਸ ਅੰਡਰ-14 ਪਹਿਲਾ ਸਥਾਨ, ਅੰਡਰ-17 ਦੂਜਾ ਸਥਾਨ, ਲੜਕੀਆਂ ਬੈਡਮਿੰਟਨ ਅੰਡਰ-14 ਪਹਿਲਾ ਸਥਾਨ, ਅੰਡਰ-17 ਪਹਿਲਾ ਸਥਾਨ, ਖੋ ਖੋ ਅੰਡਰ-4 ਪਹਿਲਾ ਸਥਾਨ, ਅੰਡਰ-17 ਪਹਿਲਾ ਸਥਾਨ, ਚੈੱਸ ਅੰਡਰ-14 ਪਹਿਲਾ ਸਥਾਨ, ਅੰਡਰ-19 ਦੂਜਾ ਸਥਾਨ ਅਤੇ ਅੰਡਰ-17 ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਕੂਲ ਮੁਖੀ ਦੇਸ਼ ਰਾਜ ਨੇ ਖੁਸ਼ੀ ਜ਼ਾਹਿਰ ਕਰਦਿਆਂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।
ਪਿਛਲੀ ਖ਼ਬਰ ਮੀਟਿੰਗ ਕਰ ਕੇ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਜੀ ਐਜੂਕੇਸ਼ਨ ਧਰਮਕੋਟ ਨੇ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਸ੍ਰੀ ਸ਼ਿਵ ਮੰਦਰ ਕਮੇਟੀ ਵਲੋਂ ਲਾਏ ਗਏ ਲੰਗਰ ਦੀ ਗਰਗ ਪਰਿਵਾਰ ਨੇ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।