07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਵੱਡੀ ਜਿੱਤ ਹਾਸਿਲ ਕਰਨਗੇ-ਵਿਧਾਇਕ ਡਾ. ਅਰੋੜਾ

ਅਜੀਤ ਡੈਸਕ 25-05-2026
ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-26 ਮਈ ਨੂੰ ਹੋ ਰਹੀਆਂ ਮੋਗਾ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 46 ਤੋਂ ਪੜ੍ਹੇ ਲਿਖੇ, ਮਿੱਠ ਬੋਲੜੇ, ਤਜਰਬੇਕਾਰ ਸਮਾਜ ਸੇਵਾ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਧਰਮ-ਪਤਨੀ ਸੁਰਿੰਦਰ ਸਿੰਘ ਗੋਗਾ ਸਾਬਕਾ ਕੌਂਸਲਰ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਹੈ, ਰਿਕਾਰਡ ਤੋੜ ਜਿੱਤ ਹਾਸਲ ਕਰਨਗੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਦੇ ਵੱਖ-ਵੱਖ ਮੁਹੱਲਿਆਂ ਵਿਚ ਜਾ ਕੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਉਂਦੇ ਕੀਤਾ | ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਹਰੇਕ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ | ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਉਮੀਦਵਾਰ ਹਰਦੀਪ ਕੌਰ ਨੂੰ ਵਾਰਡ ਦੇ ਹਰੇਕ ਵੋਟਰ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਹਰਦੀਪ ਕੌਰ ਦੇ ਸਹੁਰਾ ਪੂਰਨ ਸਿੰਘ ਡੀਪੂ ਵਾਲੇ ਤੇ ਪਤੀ ਸੁਰਿੰਦਰ ਸਿੰਘ ਗੋਗਾ ਨੇ ਬਤੌਰ ਕੌਂਸਲਰ ਹੁੰਦਿਆਂ ਵਾਰਡ ਦੀ ਤਰੱਕੀ ਲਈ ਕੰਮ ਕੀਤਾ ਤੇ ਉਨ੍ਹਾਂ ਦੇ ਪੁੱਤਰ ਤਰਨਦੀਪ ਸਿੰਘ ਦਮਨ, ਪਾਰਟੀ ਵਰਕਰ ਤੇ ਸਮਰਥਕ ਝਾੜੂ ਨਿਸ਼ਾਨ ਦੀ ਜਿੱਤ ਲਈ ਨਾਗਰਿਕਾਂ ਨੂੰ ਕੀਤੇ ਵਿਕਾਸ ਕੰਮਾਂ ਤੋਂ ਜਾਣੂੰ ਕਰਵਾ ਰਹੇ ਹਨ | ਉਮੀਦਵਾਰ ਹਰਦੀਪ ਕੌਰ ਨੇ ਕਿਹਾ ਕਿ ਵੋਟਰ 26 ਮਈ ਨੂੰ ਝਾੜੂ ਨਿਸ਼ਾਨ 'ਤੇ ਮੋਹਰ ਲਾ ਕੇ ਵਾਰਡ 46 ਦੀ ਤਰੱਕੀ ਲਈ ਜਿਤਾਉਣ ਅਤੇ ਵਾਰਡ 46 ਵਿਕਾਸ ਪੱਖੋਂ ਨਮੂਨੇ ਦਾ ਵਾਰਡ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਮੋਗਾ ਸ਼ਹਿਰ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ | ਉਮੀਦਵਾਰ ਹਰਦੀਪ ਕੌਰ ਪਤਨੀ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਗੋਗਾ ਨੇ ਕਿਹਾ ਕਿ ਨਗਰ ਨਿਗਮ ਚੋਣ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ |
ਪਿਛਲੀ ਖ਼ਬਰ ਸੁਮੀਤ ਬਿੱਟੂ ਮਲਹੋਤਰਾ ਦੇ ਹੱਕ 'ਚ ਵਾਰਡ 6 ਨਿਵਾਸੀਆਂ ਦਾ ਹੋਇਆ ਵਿਸ਼ਾਲ ਇਕੱਠ ਅਗਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ ਅਤੇ ਆਪਣਾ ਮੇਅਰ ਚੁਣਨਗੇ-ਡਾ. ਸੀਮਾਂਤ ਗਰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।