29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਰਚੈਂਟ ਨੇਵੀ ਕੈਰੀਅਰ ਜਾਗਰੂਕਤਾ ਸੈਸ਼ਨ ਨੇ ਵਿਦਿਆਰਥੀਆਂ ਨੂੰ ਦਿੱਤੀ ਨਵੀਂ ਦਿਸ਼ਾ

ਅਜੀਤ ਡੈਸਕ 07-05-2026
ਨੱਥੂਵਾਲਾ ਗਰਬੀ, 6 ਮਈ (ਨਵਦੀਪ ਸਿੰਘ)-ਪਿੰਡ ਭਲੂਰ ਵਿਖੇ ਸਥਿਤ ਜੀ.ਐਨ. ਕਾਨਵੈਂਟ ਸਕੂਲ ਵਿਚ ਮਰਚੈਂਟ ਨੇਵੀ ਵਿਚ ਕਰੀਅਰ ਮੌਕਿਆਂ ਬਾਰੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ | ਜਿਸ ਵਿਚ ਤਜਰਬੇਕਾਰ ਮਰਚੈਂਟ ਨੇਵੀ ਕੈਪਟਨ ਨੇ ਵੀ ਸ਼ਮੂਲੀਅਤ ਕਰਦਿਆਂ ਆਪਣੇ ਕੀਮਤੀ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ¢ ਇਹ ਸੈਸ਼ਨ ਦੱਖਣੀ ਭਾਰਤ ਤੋਂ ਆਈ ਇਕ ਮੈਰੀ ਟਾਈਮ ਕੰਸਲਟੈਂਸੀ ਟੀਮ ਵਲੋਂ ਲਿਆ ਗਿਆ¢ 9ਵੀਂ ਜਮਾਤ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਸੈਸ਼ਨ ਵਿਚ ਉਤਸ਼ਾਹ ਨਾਲ ਭਾਗ ਲਿਆ¢ ਮਾਹਿਰਾਂ ਵਲੋਂ ਮਰਚੈਂਟ ਨੇਵੀ ਖੇਤਰ ਵਿਚ ਕਰੀਅਰ ਦੇ ਮੌਕਿਆਂ, ਲੋੜੀਂਦੀਆਂ ਯੋਗਤਾਵਾਂ ਅਤੇ ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਕੈਪਟਨ ਨੇ ਆਪਣੇ ਅਨੁਭਵ ਰਾਹੀਂ ਸਮੁੰਦਰੀ ਜੀਵਨ ਅਤੇ ਇਸ ਖੇਤਰ ਦੀਆਂ ਚੁਨੌਤੀਆਂ ਬਾਰੇ ਵੀ ਰੌਸ਼ਨੀ ਪਾਈ¢ ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਇਆ ਜਿਸ ਨਾਲ ਉਨ੍ਹਾਂ ਨੂੰ ਮਰਚੈਂਟ ਨੇਵੀ ਖੇਤਰ ਬਾਰੇ ਸਪਸ਼ਟਤਾ ਅਤੇ ਸਹੀ ਕਰੀਅਰ ਚੋਣ ਲਈ ਪੇ੍ਰਰਨਾ ਮਿਲੀ¢ ਪਿ੍ੰਸੀਪਲ ਰਮਨਦੀਪ ਕੌਰ ਨੇ ਮੈਰੀ ਟਾਈਮ ਟੀਮ ਦਾ ਧੰਨਵਾਦ ਕੀਤਾ¢
ਪਿਛਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਪਿੰਡ ਦੌਲਤਪੁਰਾ ਨੀਵਾਂ ਵਿਚ 46 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਖੇਡ ਗਰਾਊ... ਅਗਲੀ ਖ਼ਬਰ ਮਾਤਾ ਦਮੋਦਰੀ ਸਕੂਲ ਡਰੋਲੀ ਭਾਈ 'ਚ ਇਨਵੈਸਟਿਚਰ ਸਮਾਰੋਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।