29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮਜ਼ਬੂਤੀ ਲਈ ਜਲਦੀ ਹੀ ਡੋਰ ਟੂ ਡੋਰ ਮੁਹਿੰਮ ਆਰੰਭੀ ਜਾਵੇਗੀ- ਪਾਰਟੀ ਆਗੂ

ਅਜੀਤ ਡੈਸਕ 07-05-2026
ਨਿਹਾਲ ਸਿੰਘ ਵਾਲਾ, 6 ਮਈ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਲਕਾ ਨਿਹਾਲ ਸਿੰਘ ਅੰਦਰ ਜਨਤਕ ਅਧਾਰ ਹੋਰ ਮਜ਼ਬੂਤ ਕਰਨ ਲਈ ਜਲਦੀ ਹੀ ਡੋਰ ਟੂ ਡੋਰ ਮੁਹਿੰਮ ਆਰੰਭ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਅਰੰਭ ਕੀਤੀਆਂ ਜਾਣਗੀਆਂ ਤਾਂ ਕਿ 2027 'ਚ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਪੂਰੀ ਮਜ਼ਬੂਤੀ ਨਾਲ ਇਕ ਵੱਖਰਾ ਰਾਜਸੀ ਪਲੇਟ ਫਾਰਮ ਬਣਾਇਆ ਜਾ ਸਕੇ | ਇਹ ਪ੍ਰਗਟਾਵਾ ਕਰਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਜਥੇਦਾਰ ਬਲਦੇਵ ਸਿੰਘ ਮਾਣੰੂਕੇ, ਚਰਨਜੀਤ ਸਿੰਘ ਦੀਨਾਂ ਅਤੇ ਯੂਥ ਆਗੂ ਗੁਰਜੀਤ ਸਿੰਘ ਸੋਨਾ ਫਾਈਨੈਂਸ ਵਾਲੇ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦਾ ਜਨਤਕ ਅਧਾਰ ਕਾਇਮ ਕਰਨ ਲਈ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਇਕ ਜਥੇਬੰਦਕ ਢੰਗ ਨਾਲ 2027 ਦੀਆਂ ਚੋਣਾਂ 'ਚ ਪਾਰਟੀ ਆਪਣੀ ਸਰਕਾਰ ਕਾਇਮ ਕਰ ਸਕੇ | ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ ਬਖ਼ਤਗੜ੍ਹ, ਲਾਭ ਸਿੰਘ ਬਾਬੇ ਕਾ, ਚੇਤ ਸਿੰਘ, ਜਗਮੀਤ ਸਿੰਘ ਗਿੱਲ, ਕਿੰਦਰ ਸਿੰਘ, ਬੂਟਾ ਬਿਜਲੀ ਵਾਲਾ, ਹਰਬੰਸ ਸਿੰਘ, ਜੀਵਨ ਸਿੰਘ, ਗਗਨ ਗਿੱਲ, ਬੂਟਾ ਸਿੰਘ, ਰਾਜੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਇਕ ਸਿਧਾਂਤਕ ਸੈਮੀਨਾਰ ਕਰ ਕੇ ਮਨਾਇਆ ਅਗਲੀ ਖ਼ਬਰ ਦਸਮੇਸ਼ ਪਾਰਕ ਵਿਕਾਸ ਕਮੇਟੀ ਵਲੋਂ ਅਮਰ ਸਿੰਘ ਬੱਬੂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।