16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਨਗਰ ਦੇ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਨੂੰ ਨਮਸਤੇ ਸਕੀਮ ਤਹਿਤ ਪੀ.ਪੀ.ਈ. ਕਿੱਟਾਂ ਵੰਡੀਆਂ <br/>

ਅਜੀਤ ਡੈਸਕ 20-04-2026
ਫ਼ਤਿਹਗੜ੍ਹ ਪੰਜਤੂਰ, 19 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਵਿਖੇ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ ਵਲੋਂ ਘਰ-ਘਰ ਵਿਚੋਂ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਨੂੰ ਨਮਸਤੇ ਸਕੀਮ ਤਹਿਤ ਪੀ.ਪੀ.ਈ. ਕਿੱਟਾਂ ਵੰਡੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕ ਸ਼ਹਿਰ 'ਚ ਘਰ-ਘਰ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਦੇ ਹਨ | ਉਨ੍ਹਾਂ ਨੂੰ ਪੀ.ਪੀ.ਈ. ਕਿੱਟਾਂ ਵੰਡਦੇ ਸਮੇਂ ਸੀ.ਐਫ. ਸੀਮਾ ਵਲੋਂ ਸਿਹਤ ਦੀ ਸਾਫ਼ ਸਫ਼ਾਈ ਤੇ ਪੀ.ਪੀ. ਈ. ਕਿੱਟਾਂ ਦੀ ਸਹੀ ਵਰਤੋਂ ਬਾਰੇ ਵੀ ਸੁਚੇਤ ਕੀਤਾ ਗਿਆ | ਸਫ਼ਾਈ ਸੇਵਕਾਂ ਵਲੋਂ ਇਹ ਕਿੱਟਾਂ ਲੈਣ ਉਪਰੰਤ ਆਪਣੀ ਖ਼ੁਸ਼ੀ ਵੀ ਸਟਾਫ਼ ਮੈਂਬਰਾਂ ਨਾਲ ਸਾਂਝੀ ਕੀਤੀ ਗਈ | ਇਸ ਦੌਰਾਨ ਸਫ਼ਾਈ ਸੇਵਕਾਂ ਵਲੋਂ ਕਿਹਾ ਗਿਆ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਨਮਸਤੇ ਸਕੀਮ ਦੇ ਤਹਿਤ ਸਾਨੂੰ ਇਹ ਕਿੱਟਾਂ ਦਿੱਤੀਆਂ ਗਈਆਂ ਤੇ ਵਿਸ਼ਵਾਸ ਦਿਵਾਇਆ ਕਿ ਉਹ ਆਪਣਾ ਕੰਮ ਹੋਰ ਵੀ ਤਨ ਦੇਹੀ ਨਾਲ ਕਰਨਗੇ | ਇਸ ਸਮੇਂ ਜੇ.ਈ. ਮਨਪ੍ਰੀਤ ਸਿੰਘ, ਕਲਰਕ ਸੁਖਵਿੰਦਰ ਸਿੰਘ, ਮੋਟੀਵੇਟਰ ਨਵਨੀਤ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੱਟਾ ਲਗਾਉਣ ਦੇ ਦੋਸ਼ 'ਚ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ ਕਾਦਰਵਾਲਾ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।