15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਰਜਿੰਦਰ ਸਿੰਘ ਬਰਾੜ ਖੋਸਾ ਕੋਟਲਾ ਦੇ ਗੁਰਦੁਆਰਾ ਸਾਹਿਬ ਵਿਖੇ ਸਾਥੀਆਂ ਸਮੇਤ ਹੋਏ ਨਤਮਸਤਕ

ਅਜੀਤ ਡੈਸਕ 20-04-2026
ਕੋਟ ਈਸੇ ਖਾਂ, 19 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਆਗੂ ਅਤੇ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਹਲਕਾ ਧਰਮਕੋਟ ਅੰਦਰ ਵਧਾਈਆਂ ਗਈਆਂ ਸਿਆਸੀ ਸਰਗਰਮੀਆਂ ਦੇ ਤਹਿਤ ਅਕਾਲੀ ਦਲ ਦੇ ਸਰਕਲ ਖੋਸਾ ਰਣਧੀਰ ਨਾਲ ਸੰਬੰਧਿਤ ਪਿੰਡਾਂ 'ਚ ਪਾਰਟੀ ਨੀਤੀਆਂ ਅਤੇ ਵਰਕਰਾਂ ਨਾਲ ਅਰੰਭੀਆਂ ਬੈਠਕਾਂ ਤੋਂ ਪਹਿਲਾਂ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਖੋਸਾ ਕੋਟਲਾ ਵਿਖੇ ਪੁੱਜ ਕੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਮੁੱਖ ਸੇਵਾਦਾਰ ਵਲੋਂ ਸਿਰੋਪਾਉ ਦੇ ਕੇ ਬਰਜਿੰਦਰ ਸਿੰਘ ਮੱਖਣ ਬਰਾੜ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ | ਬਰਜਿੰਦਰ ਸਿੰਘ ਬਰਾੜ ਦਾ ਇਸ ਇਲਾਕੇ ਵਿਚ ਪੁੱਜਣ 'ਤੇ ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ ਖੋਸਾ ਤੇ ਸਾਥੀ ਸਰਕਲ ਆਗੂਆਂ ਵਰਕਰਾਂ ਵਲੋਂ ਵੀ ਭਰਵੀਂ ਇਕੱਤਰਤਾ ਕੀਤੀ ਗਈ ਤੇ ਮੱਖਣ ਬਰਾੜ ਵਲੋਂ ਵਧਾਈਆਂ ਸਰਗਰਮੀਆਂ 'ਚ ਡਟ ਕੇ ਸਾਥ ਦਿੱਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਮਸੀਤਾਂ, ਸੀਨੀ: ਅਕਾਲੀ ਜਗਰੂਪ ਸਿੰਘ ਰੰਡਿਆਲਾ, ਬਲਜੀਤ ਸਿੰਘ ਕੰਗ, ਪ੍ਰਮਾਤਮਾ ਸਿੰਘ ਖੋਸਾ, ਗੁਰਜੰਟ ਸਿੰਘ ਰਾਮੂੰਵਾਲਾ, ਭਗਵਾਨ ਸਿੰਘ ਅਟਾਰੀ, ਗੁਰਪ੍ਰੀਤ ਸਿੰਘ ਭੁੱਲਰ, ਅਮਨ ਗਾਬਾ, ਜਗਦੀਪ ਸਿੰਘ ਸਿੱਧੂ ਕਾਦਰਵਾਲਾ, ਹਰਮੇਲ ਸਿੰਘ ਰਾਜਪੂਤ, ਪ੍ਰਸ਼ੋਤਮ ਸ਼ਰਮਾ, ਤਾਰ ਸਿੰਘ ਨੈਸਲੇ, ਗੋਰਾ ਜਨੇਰ, ਪਿੱਪਲ ਸਿੰਘ, ਜਗਰਾਜ ਸਿੰਘ, ਕਰਨਪਾਲ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਦਰਸ਼ੀ, ਡਾ. ਗੁਰਦੇਵ ਸਿੰਘ, ਜਗਰਾਜ ਰਾਜਾ, ਬਚਨ ਸਿੰਘ, ਗੁਰਜੰਟ ਬਾਬਾ, ਪੰਥਪ੍ਰੀਤ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ <br/> ਅਗਲੀ ਖ਼ਬਰ ਜ਼ਿਲ੍ਹਾ ਟੀ.ਬੀ. ਅਫ਼ਸਰ ਦੀ ਅਗਵਾਈ ਹੇਠ ਟੀ.ਬੀ. 100 ਦਿਨਾਂ ਮੁਹਿੰਮ 'ਚ ਸਕਰੀਨਿੰਗ ਜਾਗਰੂਕਤਾ ਜ਼ੋਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।