15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਚ ਵਿਸ਼ਵ ਵਿਰਾਸਤ ਦਿਵਸ ਮਨਾਇਆ <br/>

ਅਜੀਤ ਡੈਸਕ 20-04-2026
ਸਮਾਲਸਰ, 19 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਵਿਸ਼ਵ ਵਿਰਾਸਤ ਦਿਵਸ ਦੇ ਅਵਸਰ 'ਤੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਵਿਰਸੇ ਨਾਲ ਜੁੜੇ ਕੁਝ ਪ੍ਰਾਚੀਨ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਦੀ ਜਾਣਕਾਰੀ ਨਾਲ ਹੋਈ | ਇਸ ਤੋਂ ਬਾਅਦ ਰਵਦੀਪ ਸਿੰਘ ਨੇ ਆਪਣੇ ਵਿਸ਼ੇਸ਼ ਤੱਥਾਂ ਰਾਹੀਂ ਵਿਸ਼ਵ ਵਿਰਾਸਤ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਹਿਮੀਅਤ 'ਤੇ ਰੌਸ਼ਨੀ ਪਾਈ¢ 9ਵੀਂ ਈਕੋ ਜਮਾਤ ਦੀਆਂ ਵਿਦਿਆਰਥਣਾਂ ਨੇ ਆਪਣੇ ਗੀਤ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ¢ ਲੈਕਚਰਾਰ ਰਾਜਦੀਪ ਕੌਰ ਨੇ ਵਿਸ਼ਵ ਵਿਰਾਸਤ ਦਿਵਸ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਸਾਡਾ ਵਿਰਸਾ ਹੀ ਸਾਡੀ ਅਸਲੀ ਪਹਿਚਾਣ ਹੈ | ਪਿ੍ੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਕਿਹਾ ਕਿ ਵਿਰਾਸਤ ਸਿਰਫ਼ ਪੁਰਾਣੀਆਂ ਇਮਾਰਤਾਂ ਤੱਕ ਸੀਮਤ ਨਹੀਂ ਹੁੰਦੀ ਸਗੋਂ ਸਾਡੀਆਂ ਕਦਰਾਂ-ਕੀਮਤਾਂ, ਸੰਸਕਾਰ, ਪਹਿਰਾਵਾ ਅਤੇ ਅਨੁਸ਼ਾਸਨ ਹੀ ਸਾਡੀ ਅਸਲੀ ਵਿਰਾਸਤ ਹਨ¢

ਪਿਛਲੀ ਖ਼ਬਰ ਜੀ.ਟੀ.ਬੀ. ਗੜ੍ਹ ਸਕੂਲ ਵਿਚ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਸਮਾਗਮ <br/> ਅਗਲੀ ਖ਼ਬਰ ਦਸਵੀਂ 'ਚੋਂ ਪਹਿਲਾ ਸਥਾਨ ਹਾਸਿਲ ਕਰਨ 'ਤੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।