14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ਼ਹੀਦ ਜੋਰਾ ਸਿੰਘ ਕਲੱਬ ਬਘੇਲੇ ਵਾਲਾ ਨੇ ਡਾ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੇ ਪਿੰਡ ਬਘੇਲੇ ਵਾਲਾ ਵਿਖੇ ਭਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਸ਼ਹੀਦ ਜੋਰਾ ਸਿੰਘ ਸਪੋਰਟਸ ਕਲੱਬ ਬਘੇਲੇ ਵਾਲਾ ਵਲੋਂ ਮਨਾਇਆ ਗਿਆ | ਇਸ ਮੌਕੇ ਹਾਜ਼ਰ ਸਾਰੇ ਕਲੱਬ ਮੈਂਬਰ ਤੇ ਨਗਰ ਨਿਵਾਸੀ ਸ਼ਾਮਿਲ ਹੋਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਉੱਘੇ ਸਮਾਜ ਸੇਵੀ ਮੇਹਰ ਸਿੰਘ ਢਿੱਲੋਂ ਫ਼ਰੀਦਕੋਟ, ਦਵਿੰਦਰਪਾਲ ਸਿੰਘ ਸਾਬਕਾ ਸਰਪੰਚ, ਕਲੱਬ ਪ੍ਰਧਾਨ ਕੁਲਦੀਪ ਸਿੰਘ, ਬੇਅੰਤ ਸਿੰਘ, ਸ਼ਹੀਦ ਜੋਰਾ ਸਿੰਘ ਦੀ ਪਤਨੀ ਮਨਜੀਤ ਕੌਰ, ਜਗਦੇਵ ਸਿੰਘ, ਜਗਤਾਰ ਸਿੰਘ ਡਰੋਲੀ ਭਾਈ, ਗੁਰਚਰਨ ਸਿੰਘ ਮੈਂਬਰ ਸੋਸਣ ਪੁੱਜੇ | ਸਕੂਲ ਦੇ ਪਹਿਲੇ ਤੇ ਦੂਸਰੇ ਸਥਾਨ 'ਤੇ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਸੰਸਾਰ ਜੰਗਾਂ ਤੇ ਖੇਤਰੀ ਜੰਗਾਂ ਸਰਮਾਏਦਾਰੀ ਪ੍ਰਬੰਧ ਦੀ ਹੀ ਦੇਣ-ਕਾਮਰੇਡ ਜਗਰੂਪ <br/> ਅਗਲੀ ਖ਼ਬਰ ਨਸ਼ਾ ਵਿਰੋਧੀ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ-ਥਾਣਾ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।