14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਜਵੰਤ ਸਿੰਘ ਸਾਬਕਾ ਸੁਪਰਡੈਂਟ ਦੇ ਅਕਾਲ ਚਲਾਣੇ 'ਤੇ ਵਿਧਾਇਕ ਲਾਡੀ ਢੋਸ ਤੇ ਬਰਜਿੰਦਰ ਸਿੰਘ ਬਰਾੜ ਵਲੋਂ ਦੁੱਖ ਸਾਂਝਾ

ਸਾਬਕਾ ਸੁਪਰਡੈਂਟ ਸਵ: ਰਾਜਵੰਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਸਾਥੀ ਤੇ (ਸੱਜੇ) ਬਰਜਿੰਦਰ ਸਿੰਘ ਬਰਾੜ ਸਾਥੀਆਂ ਨਾਲ ਪੁੱਜ ਕੇ ਦੁੱਖ ਸਾਂਝਾ ਕਰਨ ਸਮੇਂ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 20-04-2026
ਕੋਟ ਈਸੇ ਖਾਂ, 19 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਵ: ਅਜਾਇਬ ਸਿੰਘ ਨੰਬਰਦਾਰ ਨਿਹਾਲਗੜ੍ਹ ਦੇ ਸਪੁੱਤਰ ਰਾਜਵੰਤ ਸਿੰਘ ਸੰਧੂ ਨਿਹਾਲਗੜ੍ਹ ਸਾਬਕਾ ਸੁਪਰਡੈਂਟ ਵਾਸੀ, ਜ਼ੀਰਾ ਰੋਡ, ਕੋਟ ਈਸੇ ਖਾਂ ਜੋ ਲੰਘੀ 14 ਅਪ੍ਰੈਲ ਨੂੰ ਸਦੀਂਵੀ ਵਿਛੋੜਾ ਦੇ ਗਏ ਸਨ | ਸਥਾਨਕ ਸ਼ਹਿਰ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪੁੱਜ ਕੇ ਸਵ: ਰਾਜਵੰਤ ਸਿੰਘ ਸੰਧੂ ਦੇ ਬੇਟੇ ਜਗਦੀਪ ਸਿੰਘ ਸੰਧੂ, ਭਰਾ ਕੁਲਵੰਤ ਸਿੰਘ ਸੰਧੂ ਨੰਬਰਦਾਰ, ਚਾਚਾ ਗੁਰਦੇਵ ਸਿੰਘ ਨਿਹਾਲਗੜ੍ਹ, ਜਗਜੀਤ ਸਿੰਘ ਵੈਰੜ, ਗੁਰਮੇਹਰ ਸਿੰਘ ਨੰਬਰਦਾਰ, ਪ੍ਰੋਫੈਸਰ ਬਲਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਵੈਰੜ, ਗੁਰਪ੍ਰੀਤ ਸਿੰਘ ਮਨੇਸ, ਤੇਜਪ੍ਰਤਾਪ ਸਿੰਘ ਵੈਰੜ, ਅਸਮੀਤ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਸੁੱਚਾ ਸਿੰਘ ਪੁਰਬਾ, ਵਿਨੋਦ ਮਲਹੋਤਰਾ, ਅਮਰ ਪਲਤਾ, ਪ੍ਰਕਾਸ਼ ਸਿੰਘ ਰਾਜਪੂਤ, ਬਿਕਰਮ ਸ਼ਰਮਾ, ਸੁਰਿੰਦਰਪਾਲ ਸਚਦੇਵਾ, ਨਿਰਵੈਰ ਸਿੰਘ ਘਲੋਟੀ, ਬਲਜਿੰਦਰ ਸਿੰਘ ਮਸੀਤਾਂ ਆਦਿ ਸਾਥੀ ਆਗੂ ਵੀ ਮੌਜੂਦ ਰਹੇ | ਉਨ੍ਹਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਤੇ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਪੁੱਜ ਕੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਧਰਵਾਸ ਦਿੱਤਾ | ਇਸ ਦੌਰਾਨ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਅਮਨ ਗਾਬਾ, ਮਨਫੂਲ ਲਾਡੀ ਮਸਤੇਵਾਲਾ, ਬਾਬਾ ਸੁਰਿੰਦਰ ਸਿੰਘ, ਇਕਬਾਲਦੀਪ ਸਿੰਘ ਹੈਰੀ ਆਦਿ ਮੌਜੂਦ ਸਨ | ਦੁੱਖ ਸਾਂਝਾ ਕਰਨ ਵਾਲੇ ਹੋਰਨਾਂ ਪਤਵੰਤਿਆਂ 'ਚ ਸਵਰਨ ਸਿੰਘ ਨਿਹਾਲਗੜ੍ਹ, ਕਾਂਗਰਸੀ ਆਗੂ ਬਲਰਾਮ ਸ਼ਰਮਾ ਬੱਬੀ, ਨਿਸ਼ਾਨ ਸਿੰਘ ਸ਼ਾਦੀ ਵਾਲਾ, ਕਰਮਜੀਤ ਸਿੰਘ ਕੰਬੋ, ਸੰਧੂ ਫੋਟੋਗ੍ਰਾਫਰ, ਬਿੱਲੂ ਬੈਰਿੰਗਾਂ ਵਾਲੇ, ਜਗਰਾਜ ਮਨੇਸ ਯੂ.ਐਸ.ਏ., ਹਰੀ ਸ਼ਰਮਾ, ਸੋਨੂੰ ਅਰੋੜਾ, ਮੁਲਕ ਰਾਜ ਆਦਿ ਸ਼ਾਮਲ ਹਨ |
ਪਿਛਲੀ ਖ਼ਬਰ ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ-ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ ਲਈ ਭਾਜਪਾ ਤਿਆਰੀ 'ਚ ਜੁਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।