13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ ਔਰਤਾਂ ਦੇ ਫਾਰਮ ਭਰ ਕੇ ਰਜਿਟ੍ਰੇਸ਼ਨ ਕੀਤੀ <br/>

ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-'ਆਪ' ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਿਆਂ ਨੇ ਆਪਣੇ ਵਾਰਡ ਨੰਬਰ 14 ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਔਰਤ ਵਰਗ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਫਾਰਮ ਭਰ ਕੇ ਰਜਿਸਟਰੇਸ਼ਨ ਕੀਤੀ ਗਈ ਤੇ ਇਸੇ ਦੌਰਾਨ ਇਕ ਹਜਾਰ ਜਨਰਲ ਔਰਤਾਂ ਤੇ 1500 ਐਸ.ਸੀ. ਵਰਗ ਦੀਆਂ ਔਰਤਾਂ ਦੇ ਫਾਰਮ ਭਰੇ ਗਏ | ਇਸ ਮੌਕੇ 'ਤੇ ਪ੍ਰੇਮ ਚੰਦ ਚੱਕੀ ਵਾਲੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਔਰਤ ਵਰਗ ਲਈ ਚਲਾਈ ਗਈ ਇਸ ਸਕੀਮ ਨਾਲ ਔਰਤ ਵਰਗ ਨੂੰ ਵੱਡਾ ਲਾਭ ਮਿਲੇਗਾ ਤੇ ਉਨ੍ਹਾਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਭ ਪੂਰੇ ਕੀਤੇ | ਇਸ ਮੌਕੇ ਰਾਜਬੀਰ ਸਿੰਘ ਅਰੋੜਾ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸਿਮਰਨ ਕੌਰ, ਅੰਜੂ ਬਾਲਾ, ਗੀਤਾ ਰਾਣੀ, ਸ਼ਵੇਤਾ ਸ਼ਰਮਾ, ਨਿਕਿਤਾ, ਸਨੇਹਾ ਰਾਣੀ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਸਕੂਲ ਸੁਖਾਨੰਦ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।