13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ ਦੀ ਪਤਨੀ ਦਾ ਦਿਹਾਂਤ

ਅਜੀਤ ਡੈਸਕ 20-04-2026
ਸਮਾਲਸਰ, 19 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਸੁਣੀ ਜਾਵੇਗੀ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਤਾਰ ਸਿੰਘ ਰੋਡੇ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਸਦੀਂਵੀ ਵਿਛੋੜਾ ਦੇ ਗਏ | ਉਹ ਪਿਛਲੇ ਲੰਬੇ ਸਮੇਂ ਤੋਂ ਬਹੁਤ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ | ਭਾਈ ਜਗਤਾਰ ਸਿੰਘ ਅਮਰ ਸ਼ਹੀਦ ਜਗੀਰ ਸਿੰਘ ਦੇ ਪੁੱਤਰ ਹਨ | ਉਹ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਛੋਟੇ ਭਰਾ ਹਨ | ਬੀਬੀ ਪਰਮਜੀਤ ਕੌਰ ਦਾ ਸਸਕਾਰ ਸ਼ਾਮ ਨੂੰ 4 ਵਜੇ ਉਨ੍ਹਾਂ ਦੇ ਪਿੰਡ ਸੰਤਾਂ ਵਾਲੇ ਕੋਠੇ (ਕੋਠੇ ਗੁਰੂਪੁਰਾ) ਵਿਖੇ ਕੀਤਾ ਗਿਆ | ਬੀਬੀ ਪਰਮਜੀਤ ਕੌਰ ਨੇ ਜਿੱਥੇ ਅਕਾਲ ਪੁਰਖ ਦੀ ਰਜ਼ਾ ਵਿਚ ਉਨ੍ਹਾਂ ਨੇ ਤਨ ਮਨ ਦੇ ਨਾਲ ਜਿੱਥੇ ਸੇਵਾ ਕੀਤੀ ਹੈ, ਉੱਥੇ ਦਿ੍ੜਤਾ ਦੇ ਨਾਲ ਇਸ ਭਿਆਨਕ ਬਿਮਾਰੀ ਦਾ ਵੀ ਮੁਕਾਬਲਾ ਕੀਤਾ ਹੈ | ਬੀਬੀ ਪਰਮਜੀਤ ਕੌਰ ਆਪਣੇ ਪਿੱਛੇ ਲੜਕੀ ਮਨਵੀਰ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਪੁੱਤਰ ਅਜੀਤ ਸਿੰਘ ਪਤੀ ਜਗਤਾਰ ਸਿੰਘ ਛੱਡ ਗਏ ਹਨ | ਉਨ੍ਹਾਂ ਦੇ ਸਸਕਾਰ ਮੌਕੇ ਗੁਰਦੀਪ ਸਿੰਘ ਬਠਿੰਡਾ, ਤਰਨਾ ਦਲ ਮੁਖੀ ਬਾਬਾ ਸਵਰਨਜੀਤ ਸਿੰਘ, ਬਾਬਾ ਬਲਜੀਤ ਸਿੰਘ, ਭਾਈ ਈਸ਼ਰ ਸਿੰਘ, ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੁਖਦੀਪ ਸਿੰਘ ਰੋਡੇ, ਸੈਕਟਰੀ ਬਲਜੀਤ ਸਿੰਘ ਰੋਡੇ, ਬਾਵਾ ਸਿੰਘ ਰੋਡੇ, ਕੁਲਵੰਤ ਸਿੰਘ ਡੇਮਰੂ ਕਲਾਂ, ਜਗਸੀਰ ਸਿੰਘ ਪੰਚ, ਨਿੱਕਾ ਰੋਡੇ ਅਤੇ ਹੋਰ ਦੂਰੋਂ ਦੂਰੋਂ ਆਈਆਂ ਅਨੇਕਾਂ ਸੰਗਤਾਂ, ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਵਿਖੇ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ 2027 'ਚ ਸ਼੍ਰੋਮਣੀ ਅਕਾਲੀ ਦਲ ਬਹੁਮਤ ਨਾਲ ਬਣਾਏਗੀ ਸਰਕਾਰ-ਮੱਖਣ ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।