16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖ਼ਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 16-04-2026
ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਬੀਬੀ ਭਗਵਾਨ ਕੌਰ ਸੂਰਜ ਨਗਰ ਟੀਚਰ ਕਲੌਨੀ ਵਿਖੇ ਸੰਗਰਾਂਦ ਵਾਲੇ ਵਾਲੇ ਦਿਨ ਖ਼ਾਲਸਾ ਸਾਜਨਾ ਦਿਵਸ ਸਮੂਹ ਸੰਗਤ ਵਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਪਵਿੱਤਰ ਤੇ ਇਤਿਹਾਸਿਕ ਮੌਕੇ ਭਾਈ ਇਕਬਾਲ ਸਿੰਘ ਲੰਗੇਆਣਾ ਅਤੇ ਹਜੂਰੀ ਰਾਗੀ ਭਾਈ ਮਨਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਕਥਾ ਕੀਰਤਨ ਕਰਦੇ ਹੋਏ ਸਿੱਖ ਸੰਗਤਾਂ ਨੂੰ ਦੁਨੀਆਂ ਅਤੇ ਸਿੱਖ ਇਤਿਹਾਸ ਦੀ ਲਾਸਾਨੀ ਉਦਾਹਰਨ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ ਨਾਲ ਜੋੜਿਆ ਗਿਆ | ਭਾਈ ਮਨਜੀਤ ਸਿੰਘ ਵਲੋਂ ਅਰਦਾਸ ਬੇਨਤੀ ਕਰਦੇ ਹੋਏ ਸੰਗਤ ਦੀ ਹਾਜ਼ਰੀ ਗੁਰੂ-ਚਰਨਾਂ 'ਚ ਲਵਾਈ | ਅਖੰਡ ਪਾਠ ਸਾਹਿਬ ਦੇ ਭੋਗ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸਮੂਹ ਪ੍ਰਬੰਧਕਾਂ ਵਲੋਂ ਸਰਬਸੰਮਤੀ ਨਾਲ ਫ਼ੈਸਲੇ ਲੈਂਦੇ ਹੋਏ ਸਹਿਮਤੀ ਦਿੱਤੀ ਗਈ ਕਿ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਭੇਟਾ ਰਹਿਤ, ਸੁਖਮਨੀ ਸਾਹਿਬ ਪਾਠ ਭੇਟਾ ਰਹਿਤ, ਲੰਗਰ ਹਾਲ ਦੇ ਬਰਤਨ ਭੇਟਾ ਰਹਿਤ, ਗੁਰਦੁਆਰਾ ਸਾਹਿਬ ਦੇ ਹਾਲ ਦੀ ਵਰਤੋਂ ਧਾਰਮਿਕ ਸਮਾਗਮਾਂ ਲਈ ਭੇਟਾ ਰਹਿਤ ਹੋਵੇਗੀ ਤੇ ਸ਼ਰਧਾਲੂਆਂ ਪਾਸੋਂ ਇਨ੍ਹਾਂ ਕਾਰਜਾਂ ਲਈ ਕੋਈ ਵੀ ਰਾਸ਼ੀ ਨਹੀਂ ਲਈ ਜਾਵੇਗੀ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਰਸੀਦ ਕੱਟੀ ਜਾਵੇਗੀ | ਜੇਕਰ ਕੋਈ ਸ਼ਰਧਾਲੂ ਆਪਣੀ ਸਵੈ ਇੱਛਾ ਨਾਲ ਭੇਟਾ ਦੇਣੀ ਚਾਹੁੰਦਾ ਹੈ ਤਾਂ ਉਹ ਆਪ ਖ਼ੁਦ ਇਹ ਰਾਸ਼ੀ ਗੁਰੂ ਗੋਲਕ 'ਚ ਸਿੱਧਾ ਪਾਵੇਗਾ | ਇਹ ਮਤੇ ਹਾਜ਼ਰ ਕਮੇਟੀ ਪ੍ਰਬੰਧਕ ਜਗਜੀਤ ਸਿੰਘ ਸੰਘਾ, ਹਰਬੰਸ ਸਿੰਘ ਖ਼ਾਲਸਾ, ਮਹਿੰਦਰ ਸਿੰਘ ਬਰਾੜ, ਜਸਕਰਨ ਸਿੰਘ ਤੂਰ, ਨਿਰਮਲ ਸਿੰਘ ਕੋਰੇ ਵਾਲਾ, ਸੁਖਦੇਵ ਸਿੰਘ ਰਿਟਾਇਰਡ ਐਸ਼.ਡੀ.ਓ., ਬਲਵਿੰਦਰ ਸਿੰਘ, ਹਰਬੰਸ ਸਿੰਘ ਗਿੱਲ, ਜਗਸੀਰ ਸਿੰਘ, ਸੂਬੇਦਾਰ ਅੰਮਿ੍ਤਪਾਲ ਸਿੰਘ ਅਤੇ ਹਾਜ਼ਰ ਵਲੋਂ ਵਿਚਾਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤੇ ਗਏ | ਇਸ ਮੌਕੇ ਰਾਜਿੰਦਰ ਸਿੰਘ ਡੱਲਾ ਆਦਿ ਸ਼ਖਸੀਅਤਾਂ ਹਾਜਰ ਸਨ |

ਪਿਛਲੀ ਖ਼ਬਰ ਬਾਘਾ ਪੁਰਾਣਾ ਮੰਡੀ 'ਚ ਕਣਕ ਦੇ ਖ਼ਰੀਦ ਦੀ ਸ਼ੁਰੂਆਤ <br/> ਅਗਲੀ ਖ਼ਬਰ ਖਾਲਸਾ ਗਰਲਜ਼ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।