09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਰਿੰਦਾਵਨ ਕਿਸ਼ਤੀ ਹਾਦਸੇ 'ਚ ਮਾਰੀ ਗਈ ਸਪਨਾ ਹੰਸ ਨੂੰ ਸੇਜਲ ਅੱਖਾਂ ਨਾਲ ਸ਼ਹਿਰ ਵਾਸੀਆਂ ਨੇ ਦਿੱਤੀ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਵਰਿੰਦਾਵਨ ਸ੍ਰੀ ਕਿ੍ਸ਼ਨ ਜੀ ਦੇ ਜਨਮ ਸਥਾਨ 'ਤੇ ਜਗਰਾਉਂ, ਲੁਧਿਆਣਾ ਤੇ ਮੋਗਾ ਤੋਂ ਗਏ ਸ਼ਰਧਾਲੂਆਂ ਦੀ ਅਸਟੀਮ ਕਿਸ਼ਤੀ ਪਲਟਣ ਨਾਲ ਹੋਈਆਂ ਦਰਦਨਾਕ ਮੌਤਾਂ ਵਿਚ ਮੋਗਾ ਤੋਂ ਮੰਨੇ-ਪ੍ਰਮੰਨੇ ਹੰਸ ਪਰਿਵਾਰ ਦੀ ਔਰਤ ਸਪਨਾ ਹੰਸ ਉਮਰ 55 ਸਾਲ ਪਤਨੀ ਅਨਿਲ ਹੰਸ ਦੀ ਵੀ ਮੌਤ ਹੋ ਗਈ ਸੀ ਤੇ ਅੱਜ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਚ ਸ਼ਹਿਰ ਵਾਸੀਆਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਜ਼ਿਕਰਯੋਗ ਹੈ ਕਿ ਸਪਨਾ ਹੰਸ ਦੇ ਦੋ ਬੇਟੇ ਹਨ ਜਿਨ੍ਹਾਂ ਵਿਚੋਂ ਨਿਖਲ ਹੰਸ ਵੀਜ਼ਾ ਨਾ ਮਿਲਣ ਕਾਰਨ ਕੈਨੇਡਾ ਤੋਂ ਆ ਨਹੀਂ ਸਕੇ ਤੇ ਉਹ ਆਪਣੀ ਮਾਂ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦਿੱਲੀ ਰਹਿੰਦੇ ਦੂਸਰੇ ਬੇਟੇ ਜੌਲੀ ਹੰਸ ਨੇ ਦਿੱਤੀ | ਦੱਸ ਦੇਈਏ ਕਿ ਸਪਨਾ ਹੰਸ ਦੀ ਭਤੀਜੀ ਨੇਹਾ ਹੰਸ ਅਤੇ ਪਤੀ ਅਨਿਲ ਹੰਸ ਦੂਸਰੇ ਅਸਟੀਮ ਕਿਸ਼ਤੀ ਵਿਚ ਹੋਣ ਕਰ ਕੇ ਵਾਲ ਵਾਲ ਬਚ ਗਏ ਜਦ ਕਿ ਉਸ ਦੇ ਨਾਲ ਸਵਾਰ ਉਸ ਦੀ ਦਰਾਣੀ ਰੀਮਾ ਹੰਸ ਅਤੇ ਭਤੀਜੀ ਸਰੋਜ ਰਾਣੀ ਨੂੰ ਗ਼ੋਤੇਖ਼ੋਰਾਂ ਨੇ ਬਚਾਅ ਲਿਆ ਜੋ ਜੇਰੇ ਇਲਾਜ ਹਨ | ਸਪਨਾ ਹੰਸ ਦੀ ਅੰਤਿਮ ਵਿਦਾਈ ਸਮੇਂ ਹਰ ਸ਼ਹਿਰ ਵਾਸੀ ਦੀ ਅੱਖ ਨਮ ਸੀ | ਇਸ ਮੌਕੇ ਸ਼ਹਿਰ ਵਾਸੀਆਂ ਤੋਂ ਇਲਾਵਾ ਕਾਂਗਰਸ ਦੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਸੱਚਰ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨ ਪੰਜਾਬ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਸਮਾਜ ਸੇਵੀ, ਆਪ ਆਗੂ ਅਜੇ ਸ਼ਰਮਾ, ਐਡਵੋਕੇਟ ਹਰਦੀਪ ਸਿੰਘ ਲੋਧੀ, ਸੰਜੀਵ ਹੰਸ, ਅੰਜੂ ਹੰਸ, ਅਜੇ ਕਥੂਰੀਆ, ਐਡਵੋਕੇਟ ਵਿਜੇ ਧੀਰ, ਐਡਵੋਕੇਟ ਲਵ ਅਰੋੜਾ, ਸ਼ਮਸ਼ੇਰ ਸਿੰਘ ਮੱਟਾ ਜੌਹਲ, ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ, ਵਿਜੇ ਸਿੰਗਲਾ, ਜੋਗੀ ਘਈ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਸਥਾਵਾਂ ਨੂੰ ਬਚਾਉਣ ਲਈ ਐਕਸ਼ਨ ਕਮੇਟੀ ਬਣਾਉਣ ਤੇ ਸੰਘਰਸ਼ ਵਿਚ ਸਾਥ ਦੇਣ ਦਾ ਲਿਆ ਅਹਿਦ <br/> ਅਗਲੀ ਖ਼ਬਰ ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਵਲੋਂ ਸਾਬਕਾ ਡਾਇਰੈਕਟਰ ਹਰਭਜਨ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।