08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦਾਣਾ ਮੰਡੀ ਮੋਗਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਡੀ.ਸੀ. ਤੇ ਡਾ. ਰਕੇਸ਼ ਅਰੋੜਾ ਨੇ ਸ਼ੁਰੂ ਕਰਵਾਈ

ਮੰਡੀ ਮੋਗਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਂਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਉਨ੍ਹਾਂ ਨਾਲ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ | ਤਸਵੀਰ : ਅਸ਼ੋਕ ਬਾਂਸਲ <br/> 15-04-2026
ਮੋਗਾ 14 ਅਪ੍ਰੈਲ (ਅਸ਼ੋਕ ਬਾਂਸਲ)-ਦਾਣਾ ਮੰਡੀ ਮੋਗਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਤੇ ਮੋਗਾ ਦੀ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਕੇਸ਼ ਅਰੋੜਾ ਵਲੋਂ ਆੜ੍ਹਤੀਆ ਕੁੰਦਲ ਲਾਲ ਸੀਤਾ ਰਾਮ ਦੀ ਦੁਕਾਨ 'ਤੇ ਕਿਸਾਨ ਰਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਡਰੋਲੀ ਭਾਈ ਦੀ 400 ਬੋਰੀ ਦਾ ਭਾਅ ਲਗਵਾ ਕੇ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ, ਸਕੱਤਰ ਰਾਹੁਲ ਗਰਗ, ਡੀ.ਐਫ.ਐਸ.ਓ. ਜਸਵਿੰਦਰ ਸਿੰਘ, ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਜਸਪ੍ਰੀਤ ਸਿੰਘ, ਮਾਰਕਫੈੱਡ ਦੇ ਮੈਨੇਜਰ ਹਰਮਨਜਿੰਦਰ ਸਿੰਘ ਤੇ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ | ਇਸ ਮੌਕੇ ਖ਼ਰੀਦ ਸ਼ੁਰੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਮੋਗਾ ਜ਼ਿਲੇ੍ਹ ਵਿਚ ਕਣਕ ਖ਼ਰੀਦ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਹਨ | ਖ਼ਰੀਦ ਏਜੰਸੀਆਂ ਕੋਲ ਬਾਰਦਾਨਾ ਅਤੇ ਮੰਡੀ ਵਿਚੋਂ ਕਣਕ ਚੁਕਾਉਣ ਲਈ ਲਿਫ਼ਟਿੰਗ ਦਾ ਪੂਰਾ ਪ੍ਰਬੰਧ ਹੈ | ਆੜ੍ਹਤੀਆਂ ਵਲੋਂ ਮੰਡੀ ਵਿਚ ਹੋ ਰਹੀ ਕਿਸਾਨਾਂ ਦੀ ਕਣਕ ਚੋਰੀ ਰੋਕਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੁਲਿਸ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ | ਇਸ ਮੌਕੇ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾ. ਰਕੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਖ਼ਰੀਦਣ ਲਈ ਬਚਨਵੱਧ ਹੈ | ਇਸ ਮੌਕੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਪਨਗਰੇਨ ਦੇ ਇੰਸਪੈਕਟਰ ਗੁਰਜੀਤ ਸਿੰਘ, ਇੰਸਪੈਕਟਰ ਦਿਨੇਸ਼ ਕੁਮਾਰ, ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੇ ਨਿਰਮਲ ਸਿੰਘ, ਬਲਵੰਤ ਸਿੰਘ, ਜਗਰੂਪ ਸਿੰਘ ਬਹੋਨਾ, ਕੁਲਦੀਪ ਸਿੰਘ, ਉੱਘੇ ਸਮਾਜ ਸੇਵੀ ਰਕੇਸ਼ ਸਿਤਾਰਾ, ਕਪਿਲ ਸੂਦ, ਬਬਲੂ ਕੰਡਾ, ਆੜ੍ਹਤੀਏ ਤਰਸੇਮ ਲਾਲ ਰਜਿੰਦਰ ਜੈਨ, ਕਸ਼ਿਸ਼ ਬਾਂਸਲ, ਵਿਨੋਦ ਰਾਜਪਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਵਿਰੋਧੀ ਘਬਰਾਏ ਹੋਏ ਹਨ-ਜ਼ਿਲ੍ਹਾ ਪ੍ਰਧਾਨ ਭੁੱਲਰ <br/> ਅਗਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਹਾੜਾ ਸਰਕਾਰੀ ਆਈ.ਟੀ.ਆਈ. ਵਿਚ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।