07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨੈਸ਼ਨਲ ਰੋਇੰਗ ਚੈਂਪੀਅਨਸ਼ਿਪ 'ਚ ਮੈਡਲ ਜੇਤੂ ਖਿਡਾਰੀਆਂ ਦਾ ਵਾਪਸ ਪਰਤਣ 'ਤੇ ਸਵਾਗਤ <br/>

ਅਜੀਤ ਡੈਸਕ 15-04-2026
ਅਜੀਤਵਾਲ, 14 ਅਪ੍ਰੈਲ (ਹਰਦੇਵ ਸਿੰਘ ਮਾਨ)-8 ਅਪ੍ਰੈਲ ਤੋਂ 11 ਅਪ੍ਰੈਲ ਤੱਕ ਕਟਕ (ਉੜੀਸਾ) ਵਿਖੇ ਹੋਈ ਪਹਿਲੀ ਆਲ ਇੰਡੀਆ ਇਨਡੋਰ ਰੋਇੰਗ ਚੈਂਪੀਅਨਸ਼ਿਪ ਜਿਸ 'ਚ 25 ਰਾਜਾਂ ਨੇ ਹਿੱਸਾ ਲਿਆ | ਇਸ ਵਿਚ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੇ 5 ਖਿਡਾਰੀਆਂ ਨੇ ਭਾਗ ਲਿਆ | ਜਿਨ੍ਹਾਂ ਵਿਚ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ 4 ਖਿਡਾਰੀ ਸਿਮਰਨ ਕੌਰ, ਪ੍ਰਭਜੋਤ ਕੌਰ ਸਰਾਂ, ਪ੍ਰਦੀਪ ਸਿੰਘ, ਗੋਕਰਨ ਸਿੰਘ ਨੇ ਇਕ ਕਾਂਸੀ ਮੈਡਲ ਤੇ ਸਿਮਰਨ ਕੌਰ ਨੇ ਸਿਲਵਰ ਮੈਡਲ ਜਿੱਤਿਆ | ਇਕ ਕਾਂਸੀ ਮੈਡਲ ਅੰਕੁਸ਼ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਨੇ ਜਿੱਤਿਆ | ਇਸ ਸ਼ਾਨਦਾਰ ਜਿੱਤ ਉਪਰੰਤ ਵਾਪਸ ਆਉਣ 'ਤੇ ਅਜੀਤਵਾਲ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਸਰਪੰਚ ਸੁਖਦੇਵ ਸਿੰਘ ਚਕਰ, ਜਗਸੀਰ ਸਿੰਘ ਸੀਰਾ, ਸੀਨੀਅਰ ਆਗੂ ਜਸਦੀਪ ਸਿੰਘ ਗੈਰੀ, ਚੇਅਰਮੈਨ ਗੁਰਮੇਲ ਸਿੰਘ, ਡਾ: ਰਜਿੰਦਰ ਕੌਰ, ਜਸਪ੍ਰੀਤ ਕੌਰ, ਕਰਮਜੀਤ ਕੌਰ ਸਮੇਤ ਹੋਰ ਸ਼ਖਸੀਅਤਾਂ ਵਲੋਂ ਕੋਚ ਜਸਵੀਰ ਸਿੰਘ ਗਿੱਲ ਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ | ਲੰਬੇ ਸਮੇਂ ਤੋਂ ਰੋਇੰਗ ਖਿਡਾਰੀਆਂ ਲਈ ਸਖਤ ਮਿਹਨਤ ਕਰ ਰਹੇ ਟੀਮ ਦੇ ਕੋਚ ਜਸਬੀਰ ਸਿੰਘ ਗਿੱਲ ਏਸ਼ੀਅਨ ਗੋਲਡ ਮੈਡਲ ਨੇ ਦੱਸਿਆ ਕਿ ਏਨੇ ਸਖਤ ਮੁਕਾਬਲੇ 'ਚੋਂ ਢੁੱਡੀਕੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦਾ 1 ਸਿਲਵਰ ਮੈਡਲ ਤੇ 1 ਕਾਂਸੀ ਮੈਡਲ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਹੈ ਪਰ ਸਾਡੀ ਤਰਾਸਦੀ ਹੈ ਕਿ ਅਜੇ ਸਾਡੇ ਕੋਲ ਖੇਡਾਂ ਦਾ ਸਮਾਨ ਪੂਰਾ ਨਹੀਂ ਹੈ ਅਸੀਂ ਸਰਕਾਰ ਨੂੰ ਬਹੁਤ ਵਾਰੀ ਬੇਨਤੀ ਕੀਤੀ ਹੈ | ਡਿਪਟੀ ਕਮਿਸ਼ਨਰ ਨੂੰ ਵੀ ਬੇਨਤੀ ਕੀਤੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿ ਏਨੀਆਂ ਪ੍ਰਾਪਤੀਆਂ ਵਾਲੀ ਇਸ ਖੇਡ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿਸ ਵਿਚੋਂ ਪੰਜਾਬ ਦੇ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਬਹੁਤ ਮੈਡਲ ਲੈ ਕੇ ਆਉਂਦੇ ਹਨ | ਚੈਂਪੀਅਨਸ਼ਿਪ ਦੀ ਜਿੱਤ 'ਤੇ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ ਸਮੇਤ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਦਵਿੰਦਰ ਸਿੰਘ ਜਟਾਣਾ, ਗੁਰਸਾਗਰ ਸਿੰਘ ਨਕਈ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ, ਕੈਪਟਨ ਸੁਰਜੀਤ ਸਿੰਘ, ਹਰਵਿੰਦਰ ਸਿੰਘ ਬਰਾੜ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਜਸਬੀਰ ਕੌਰ, ਬਾਬਾ ਬਲਜੀਤ ਸਿੰਘ, ਜਸਮਿੰਦਰ ਕੌਰ ਗਿੱਲ, ਮੁਖਤਿਆਰ ਸਿੰਘ ਅਜੀਤਵਾਲ, ਮਾਸਟਰ ਗੁਰਚਰਨ ਸਿੰਘ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਚਰਨ ਸਿੰਘ, ਜਗਤਾਰ ਸਿੰਘ ਘਾਲੀ, ਬਲਵੰਤ ਕੌਰ, ਗੁਰਪ੍ਰੀਤ ਸਿੰਘ ਹੇਰ ਨੇ ਖੁਸ਼ੀ ਪ੍ਰਗਟ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਥਾਣਾ ਅਜੀਤਵਾਲ ਮੁਖੀ ਜਸਵਿੰਦਰ ਸਿੰਘ, ਇੰਸਪੈਕਟਰ ਸੁਰਜੀਤ ਸਿੰਘ ਜਗਰਾਉਂ, ਮਨਿੰਦਰ ਸਿੰਘ, ਬਾਵਾ ਜੌੜਾ ਮੋਗਾ, ਕਰਨ ਸਿੱਧੂ ਸਮੇਤ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤੀ ਅਤੇ ਅਹਿਮ ਸ਼ਖਸੀਅਤਾਂ ਮੌਜੂਦ ਸਨ |

ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ ਵਲੋਂ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਵਿਸਾਖੀ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।